ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਦੀ ਦੇਖ-ਰੇਖ ਵਿੱਚ ਹੇਮਕੁੰਟ ਸਕੂਲ 'ਚ ਕਾਰਜ਼ਸ਼ਾਲਾ ਦਾ ਆਯੋਜਨ

ਕੋਟ-ਈਸੇ-ਖਾਂ, 12  ਨਵੰਬਰ (ਜਸ਼ਨ) ਸ੍ਰੀ ਹੇਮਕੁੰਟ ਸੀਨੀ.ਸੈਕੰ.ਸਕੂਲ ਕੋਟ-ਈਸੇ-ਖਾਂ ਵਿਖੇ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਦੀ ਦੇਖ-ਰੇਖ ਵਿੱਚ ਕਾਰਜ਼ਸ਼ਾਲਾ ਦਾ ਆਯੋਜਨ ਕੀਤਾ ਗਿਆ । ਇਸ ਸਮੇਂ ਹੇਮਕੁੰਟ ਸਕੂਲ ਦੇ  ਸਾਰੇ ਅਧਿਆਪਕਾਂ ਨੇ ਭਾਗ ਲਿਆ ।ਇਸ ਕਾਰਜ਼ਸ਼ਾਲਾ ਵਿੱਚ ਰਿਸੋਰਸ ਪਰਸਨ ਸ਼ਰਧਾ ਆਨੰਦ  ਦਿੱਲੀ ਤੋਂ ਆਏ ।ਜਿਨ੍ਹਾ ਨੇ ਐਨ.ਈ.ਪੀ ਬਾਰੇ ਜਾਣਕਾਰੀ ਦਿੱਤੀ ।ਉਹਨਾਂ ਨੇ ਦੱਸਿਆਂ ਕਿ ਐੱਨ.ਈ.ਪੀ ਦੀ ਸ਼ੁਰੂਆਤ 1986 ਵਿੱਚ ਸ਼ੁਰੂ ਹੋਈ ਅਤੇ ਇਸ ਵਿੱਚ ਬਦਲਾਵ 1992 ਵਿੱਚ ਹੋਇਆਂ ।ਫਿਰ 2020 ਵਿੱਚ ਲਾਗੂ ਕੀਤਾ ਗਿਆ ।ਉਹਨਾਂ ਨੇ ਐੱਨ.ਈ.ਪੀ ਦੇ ਸਿਧਾਤਾਂ ਬਾਰੇ ਜਾਣਕਾਰੀ ਦਿੱਤੀ ੳਤੇ ਨਾਲ ਹੀ ਈ.ਸੀ.ਸੀ.ਈ ਬਾਰੇ ਵਿਸਥਾਰ ਪੂਰਵਕ ਸਮਝਾਇਆਂ।ਇਸ ਸਮੇਂ ਉਹਨਾਂ ਨੇ ਦੱਸਿਆਂ ਕਿ ਅਸੀ  ਮਾਂ ਬੋਲੀ ਭਾਸ਼ਾ ਤੋਂ ਇਲਾਵਾਂ ਹੋਰ ਕਈ ਪ੍ਰਕਾਰ ਦੀਆਂ ਭਾਸ਼ਾਵਾਂ ਸਿੱਖ ਸਕਦੇ  ਹਾਂ ।ਵਿਦਿਆਰਥੀ ਆਪਣੀ ਮਰਜ਼ੀ ਅਨੁਸਾਰ ਸਕੂਲ ਵਿੱਚ ਕਿਸੇ ਵੀ ਵਿਸ਼ੇ ਵਿੱਚ ਰੁਚੀ ਲੈ ਸਕਦਾ ਹੈ ।ਇਸ ਤੋਂ ਬਿਨਾਂ 21ਵੀਂ ਸਦੀ ਦੇ ਸਕੈਚਰੀ ਸਕਿੱਲ ਬਾਰੇ ਦੱਸਿਆਂ ਅਤੇ ਨਾਲ ਹੀ ਇੰਟੀਗ੍ਰੇਸ਼ਨ ਬਾਰੇ ਜਾਣਕਾਰੀ ਦਿੱਤੀ ।ਇਸ ਸਮੇਂ ਅਧਿਆਪਕਾਂ ਦੀਆਂ  ਗੁਬਾਰਾ,ਨਕਸ਼ਾ, ਗਲੋਬ,ਪੇਪਰ, ਅਲੱਗ-ਅਲੱਗ ਵਰਡ,ਸਰੀਰ ਦੇ ਅੰਗਾਂ ਬਾਰੇ ਆਦਿ ਗਤੀਵਿਧੀਆਂ ਕਰਵਾਈਆਂ ਗਈਆਂ । ਐੱਮ.ਡੀ.ਮੈਡਮ ਰਣਜੀਤ ਕੌਰ ਅਤੇ ਪ੍ਰਿੰਸੀਪਲ ਰਮਨਜੀਤ ਕੌਰ ਨੇ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਅਸੀ ਵਿਦਿਆਰਥੀਆਂ ਨੂੰ ਵੀ ਜਾਣਕਾਰੀ ਪ੍ਰਦਾਨ ਕਰੀਏ ।