ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਢਾ ਨੇ ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਨੂੰ ਦਿੱਤੀ ਥਾਪੀ

ਮੋਗਾ, 10 ਨਵੰਬਰ (ਜਸ਼ਨ): ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਵਿਕਾਸ ਖੰਡ ਫਤਿਹਪੁਰ ਵਿਖੇ ਭਾਜਪਾ ਦੇ ਕੌਮੀਂ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਦੀ ਅਗਵਾਈ ਵਿਚ ਹੋਈ ਚੋਣ ਰੈਲੀ ਦੀ ਸਫਲਤਾ ਤੋਂ ਬਾਗੋਬਾਗ ਹੋਏ ਸ਼੍ਰੀ ਜੇ ਪੀ ਨੱਢਾ ਨੇ ਮੋਗਾ ਦੇ ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਨੂੰ ਕਲਾਵੇ ਵਿਚ ਲੈ ਕੇ ਥਾਪੀ ਦਿੱਤੀ । 
ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਡਾ: ਹਰਜੋਤ ਕਮਲ ਆਪਣੀ ਟੀਮ ਸਮੇਤ ਲੋਕਲ ਹਿਮਾਚਲੀ ਭਾਜਪਾ ਆਗੂਆਂ ਦੀ ਸ਼ਮੂਲੀਅਤ ਨਾਲ ਭਾਰਤੀ ਜਨਤਾ ਪਾਰਟੀ ਦੇ ਟੀਨ ਵਾਰ ਵਿਧਾਇਕ ਬਣਨ ਵਾਲੇ  ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਰਾਕੇਸ਼ ਪਠਾਨੀਆ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਰਹੇ ਹਨ  ਅਤੇ ਜੇ ਪੀ ਨੱਢਾ ਦੀ ਚੋਣ ਰੈਲੀ ਦੇ ਸਮੁੱਚੇ ਪ੍ਰਬੰਧਾਂ ਲਈ ਵੀ ਜਿੱਥੇ ਉਹਨਾਂ ਗੰਭੀਰਤਾ ਨਾਲ ਸਮੁੱਚੇ ਕਾਰਜਾਂ ਨੂੰ ਸਰਅੰਜਾਮ ਦਿੱਤਾ ਓਥੇ  ਆਮ ਲੋਕਾਂ ਨੂੰ ਵੀ ਰੈਲੀ ਵਿਚ ਸ਼ਾਮਲ ਹੋਣ ਲਈ ਪ੍ਰੇਰਿਆ। 
ਡਾ: ਹਰਜੋਤ ਕਮਲ ਦੀ ਮਿਹਨਤ ਰੰਗ ਲਿਆਈ ਅਤੇ ਰੈਲੀ ਵਿਚ ਸ਼ਾਮਲ ਵੱਡੀ ਗਿਣਤੀ ਵਿਚ ਸ਼ਾਮਲ ਆਮ ਲੋਕਾਂ ਅਤੇ ਰੈਲੀ ਦੇ ਸਮੁੱਚੇ ਪ੍ਰਬੰਧਾਂ ਤੋਂ ਬਾਗੋਬਾਗ ਹੋਏ ਜੇ ਪੀ ਨੱਢਾ ਨੇ ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਨੂੰ ਸ਼ਾਬਾਸ਼ ਦਿੰਦਿਆਂ ਜੱਫ਼ੀ ਪਾ ਕੇ ਥਾਪੀ ਦਿੱਤੀ ਅਤੇ ਹੋਰ ਤਕੜੇ ਹੋ ਕੇ ਚੋਣ ਪ੍ਰਚਾਰ ਕਰਨ ਲਈ ਹੱਲਾਸ਼ੇਰੀ ਦਿੱਤੀ ਤਾਂ ਕਿ ਹਿਮਾਚਲ ਪ੍ਰਦੇਸ਼ ਵਿਚ ਦੁਬਾਰਾ ਭਾਜਪਾ ਦੀ ਸਰਕਾਰ ਬਣਾਈ ਜਾ ਸਕੇ। 
ਜ਼ਿਕਰਯੋਗ ਹੈ ਕਿ ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਆਪਣੇ ਮਿੱਠਬੋਲੜੇ ਅਤੇ ਸਾਊ ਸੁਭਾਅ ਕਰਕੇ ਜਾਣੇ ਜਾਂਦੇ ਨੇ ਤੇ ਹਰ ਮਿਲਣ ਵਾਲੇ ਨੂੰ ਪਹਿਲੀ ਨਜ਼ਰੇ ਹੀ ਆਪਣਾ ਬਣਾਉਣ ਵਾਲੀ ਉਹਨਾਂ ਦੀ ਸ਼ਖਸੀਅਤ ਦਾ ਜਾਦੂ ਹਿਮਾਚਲੀ ਲੋਕਾਂ ’ਤੇ ਵੀ ਚੱਲ ਰਿਹੈ। 
ਸਿਆਸੀ ਮਾਹਿਰਾਂ ਮੁਤਾਬਕ ਰੈਲੀ ਦੀ ਸਫਲਤਾ ਅਤੇ ਜੇ ਪੀ ਨੱਢਾ ਵੱਲੋਂ ਡਾ: ਹਰਜੋਤ ਕਮਲ ਦੀ ਕਾਬਲੀਅਤ ’ਤੇ ਪ੍ਰਗਟਾਏ ਵਿਸ਼ਵਾਸ਼ ਸਦਕਾ ਡਾ: ਹਰਜੋਤ ਦਾ ਸਿਆਸੀ ਕੱਦ ਭਾਰਤੀ ਜਨਤਾ ਪਾਰਟੀ ਵਿਚ ਹੋਰ ਉੱਚਾ ਕਰਨ ਵੱਲ ਇਸ਼ਾਰਾ ਸਮਝਿਆ ਜਾ ਰਿਹਾ ਹੈ।