ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਜਿੱਤ ਤੇ ਸ਼੍ਰੋਮਣੀ ਅਕਾਲੀ ਦਲ ਆਗੂਆਂ ਨੇ ਕੀਤਾ ਖੁਸ਼ੀ ਦਾ ਪ੍ਰਗਟਾਵਾ

ਮੋਗਾ, 9 ਨਵੰਬਰ (ਜਸ਼ਨ):ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਅਤੇ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦੇ ਤੌਰ ਤੇ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵਿੱਚ    ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਦੁਬਾਰਾ ਪ੍ਰਧਾਨ ਬਣਨਾ  ਇਸ ਗੱਲ ਤੇ ਮੋਹਰ ਲਾਉਂਦਾ ਹੈ ਕਿ ਪਿਛਲੇ ਸਾਲ ਉਸ ਵੱਲੋਂ ਕੀਤੇ ਕਾਰਜ ਪੰਥ ਲਈ ਬਹੁਤ ਸ਼ਲਾਘਾਯੋਗ ਹਨ   ਪਰ ਕੁਝ ਪੰਥ ਤੇ ਸਿੱਖ   ਵਿਰੋਧੀ ਤਾਕਤਾਂ ਇਸ ਗੱਲ ਨੂੰ ਸਹਿਣ ਨਹੀਂ ਕਰ ਰਹੀਆਂ  ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਸ੍ਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਇਤਿਹਾਸਕ ਕੰਮ ਉਨ੍ਹਾਂ ਦੇ ਰਾਜਨੀਤਕ ਜੀਵਨ ਵਿੱਚ ਜਿੱਥੇ ਅੜਿੱਕਾ ਬਣਦੇ ਹਨ ਉਥੇ    ਹਮੇਸ਼ਾਂ ਡਰਾਉਂਦੇ ਰਹਿੰਦੇ ਹਨ   ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਦੀ ਅਗਵਾਈ ਕਰਦੀ ਹੈ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਜਾਂ   ਦਸਤਾਰ ਦਾ ਕਕਾਰ ਦਾ ਜਾਂ ਪੰਜਾਬੀ ਮਾਂ ਬੋਲੀ ਦਾ ਜਿੱਥੇ ਵੀ ਹੋਈ   ਕੋਈ ਅਪਮਾਨ ਕਰਦਾ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਉਥੇ ਹਿੱਕ ਡਾਹ ਕੇ ਖੜ੍ਹਦੀ ਹੈ  ਜਿੱਥੇ ਗੁਰੂ ਘਰਾਂ ਦੀ ਸਾਂਭ ਸੰਭਾਲ ਅਤੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਕੰਮ ਕੀਤੇ ਜਾਂਦੇ ਹਨ ਉਥੇ  ਸਮੁੱਚੀ ਮਨੁੱਖਤਾ ਨੂੰ ਭਾਵੇਂ ਉਹ ਕਿਸੇ ਜਾਤ ਧਰਮ ਨਾਲ ਸਬੰਧਤ ਹੋਣ ਕੋਈ ਕੁਦਰਤੀ ਆਫਤ ਆਵੇ ਤਾਂ ਹਮੇਸ਼ਾਂ ਉਨ੍ਹਾਂ ਦੀ ਮਦਦ ਲਈ  ਕਮੇਟੀ ਅੱਗੇ ਆਉਂਦੀ ਹੈ ਕੋਵਿਡ ਵਰਗੀ ਮਹਾਂਮਾਰੀ ਵਿੱਚ ਜਿੱਥੇ ਸਾਰੀ ਦੁਨੀਆ ਅੰਦਰ ਡਰ ਕੇ ਬੈਠ ਗਈ ਸੀ ਵੱਡੇ ਵੱਡੇ ਦੇਸ਼ ਡਰ ਗਏ ਸਨ ਉਥੇ ਕਮੇਟੀ ਵੱਲੋਂ ਭਾਵੇਂ ਲੰਗਰਾਂ ਦੀ ਸੇਵਾ ਹੋਵੇ ਭਾਵੇਂ ਮੈਡੀਸਨ ਦੀ ਹੋਵੇ ਭਾਵੇਂ ਕੋਈ ਹੋਰ  ਕਿਸੇ ਮਦਦ ਦੀ ਜ਼ਰੂਰਤ ਸੀ ਅੱਗੇ ਹੋ ਕੇ ਕੀਤਾ   ਇਤਿਹਾਸਕ ਮੈਡੀਕਲ ਸੇਵਾਵਾਂ ਦਿੱਤੀਆਂ  ਜਿਸ ਨੂੰ ਵੇਖ ਕੇ ਜਿੱਥੇ ਸਾਰੀਆਂ ਕੰਟਰੀਆਂ ਦੇ ਪ੍ਰਧਾਨ ਮੰਤਰੀਅਾਂ ਵੱਲੋਂ ਅਤੇ ਖ਼ਾਸ ਕਰਕੇ ਯੂਐਸਏ ਦੇ ਪ੍ਰਧਾਨ ਮੰਤਰੀ ਵੱਲੋਂ  ਇਹ ਕਹਿ ਕੇ ਸ਼ਲਾਘਾ ਕਰਨੀ ਕਿ ਜੇ ਮਨੁੱਖਤਾ ਨੂੰ ਮਾੜੇ ਸਮਿਆਂ ਵਿਚ ਬਚਾਉਣਾ ਹੈ ਤਾਂ ਅਜਿਹੀਆਂ ਕਮੇਟੀਆਂ ਦੀ ਸਥਾਪਨਾ ਅਤਿ ਜ਼ਰੂਰੀ  ਪਰ ਕਾਲੇ ਕਾਨੂੰਨਾਂ ਵਿਰੁੱਧ ਕਿਸਾਨ ਸੰਘਰਸ਼ ਨੂ ਸਫ਼ਲ ਬਨਾਉਣ ਅਤੇ ਕਿਸਾਨਾਂ   ਦਾ ਸਾਥ ਦੇਣ ਤੇ ਅੱਜ    ਸੈਂਟਰ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਅਤੇ ਆਰਐੱਸਐੱਸ ਨੂੰ ਇਹ ਗੱਲ ਰਾਸ ਨਹੀਂ ਆ ਰਹੀ  ਜਿਸ ਕਰਕੇ ਉਨ੍ਹਾਂ ਵੱਲੋਂ ਸਿੱਧੀ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ  ਸੈਂਟਰ   ਸਰਕਾਰ ਪੰਜਾਬ ਸਰਕਾਰ ਹਰਿਆਣਾ ਸਰਕਾਰ ਅਤੇ ਹੋਰ  ਆਪੇ ਬਣੇ ਪੰਥਕ ਆਗੂਆਂ  ਦੇ ਵਿਰੋਧ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋ ਹਰਜਿੰਦਰ ਸਿੰਘ ਧਾਮੀ ਨੇ 104 ਇੱਕ ਸੌ ਚਾਰ ਵੋਟਾਂ ਪ੍ਰਾਪਤ ਕਰ ਕੇ ਇਤਿਹਾਸਕ ਜਿੱਤ ਪ੍ਰਾਪਤ ਕੀਤੀ   ਜਿੱਥੇ ਸਰਦਾਰ ਸੁਖਬੀਰ ਸਿੰਘ ਬਾਦਲ   ਪ੍ਰੋ ਹਰਜਿੰਦਰ ਸਿੰਘ ਧਾਮੀ ਤੇ ਸਮੁੱਚੀ ਅਕਾਲੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ  ਜਿੱਤ ਦੀ ਵਧਾਈ ਦਿੱਤੀ ਉਥੇ ਉਨ੍ਹਾਂ ਪੰਥਕ ਯੋਧਿਆਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਮੈਂਬਰ ਸਾਹਿਬਾਨਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਔਖੇ ਸਮੇਂ ਪਾਰਟੀ  ਨਾਲ ਖੜ੍ਹ ਕੇ ਸੱਚ ਦੀ ਜਿੱਤ ਕਰਵਾਈ  ਇਸ ਅਕਾਲੀ ਆਗੂ   ਸਰਦਾਰ ਬਰਜਿੰਦਰ ਸਿੰਘ ਮੱਖਣ ਬਰਾੜ ਤਰਸੇਮ ਸਿੰਘ ਰੱਤੀਆਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਬੀ ਜਸਵਿੰਦਰ ਕੌਰ ਝੰਡੇਆਣਾ ਮੈਂਬਰ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,   ਸਾਬਕਾ ਚੇਅਰਮੈਨ ਅਮਰਜੀਤ ਸਿੰਘ ਲੰਢੇਕੇ ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ,ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ  ਬੂਟਾ ਸਿੰਘ ਦੌਲਤਪੁਰਾ,ਭੁਪਿੰਦਰ ਸਿੰਘ ਜੋਗੇਵਾਲਾ , ਬਲਜੀਤ ਸਿੰਘ ਜੱਸ ਮੰਗੇਵਾਲਾ, ਸਾਬਕਾ ਸਰਪੰਚ ਰਵਦੀਪ ਸਿੰਘ ਸੰਘਾ, ਗੁਰਬਿੰਦ ਸਿੰਘ ਸਿੰਘਾਂਵਾਲਾ, ਗੁਰਪ੍ਰੀਤ ਸਿੰਘ ਧੱਲੇ ਕੇ  , ਗੁਰਦਰਸ਼ਨ ਸਿੰਘ ਕਾਕਾ ਝੰਡੇਆਣਾ ,ਕੁਲਵਿੰਦਰ ਸਿੰਘ  ਚੋਟੀਆਂ, ਹਰਜਿੰਦਰ ਸਿੰਘ ਅੰਟੂ ਚੋਟੀਆਂ, ਮਾਸਟਰ ਗੁਰਦੀਪ ਸਿੰਘ ਮਹੇਸਰੀ,  ਕੁਲਵੰਤ ਸਿੰਘ ਸਰਾਂ, ਗੁਰਚਰਨ ਸਿੰਘ ਕਾਲੀਏਵਾਲਾ,  ਸਾਬਕਾ ਸਰਪੰਚ ਗੁਰਦੀਪ ਸਿੰਘ  ਦੌਲਤਪੁਰਾ,   ਗੁਰਮੀਤ ਸਿੰਘ ਦੌਲਤਪੁਰਾ ਸਾਬਕਾ ਸਰਪੰਚ,  ਮਿਸਤਰੀ ਸਾਧੂ ਸਿੰਘ, ਜੋਗਿੰਦਰ ਸਿੰਘ ਬਰਾੜ,  ਨਿਰਮਲ ਸਿੰਘ ਸਰਪੰਚ ਜੋਗੇਵਾਲਾ, ਕੁਲਦੀਪ ਸਿੰਘ ਜੋਗੇਵਾਲਾ,  ਦਰਸ਼ਨ ਸਿੰਘ ਢਿੱਲੋਂ ਕਾਹਨ ਸਿੰਘ ਵਾਲਾ, ਧਰਮ ਸਿੰਘ,  ਬੂਟਾ ਸਿੰਘ ਸੋਸਣ, ਬਲਕਾਰ ਸਿੰਘ ਮੰਗੇਵਾਲਾ, ਨਛੱਤਰ ਸਿੰਘ ਨਿਧਾਂਵਾਲਾ,  ਜੇ ਪੀ ਬਾਠ ਦੌਲਤਪੁਰਾ ,ਗੁਰਮੀਤ ਸਿੰਘ ਵਿਰਕ,  ਸੁਰਜੀਤ ਸਿੰਘ ਸਰਪੰਚ ਸੰਧੂਆਂ ਵਾਲਾ, ਨਰਿੰਦਰ ਸਿੰਘ ਸਰਪੰਚ ਬੁੱਕਣਵਾਲਾ,  ਗੁਰਚਰਨ ਸਿੰਘ ਪ੍ਰਧਾਨ,  ਜਸਪਾਲ ਸਿੰਘ ਖੋਸਾ ਪਾਂਡੋ,  ਸਾਬਕਾ ਡਿਪਟੀ ਮੇਅਰ ਜਰਨੈਲ ਸਿੰਘ ਦੁਨੇਕੇ,  ਕੌਂਸਲਰ ਗੋਵਰਧਨ ਪੋਪਲੀ,  ਰੇਸ਼ਮ ਸਿੰਘ, ਮੇਹਰ ਸਿੰਘ,  ਰਾਜਿੰਦਰ ਸਿੰਘ ਸਰਪੰਚ ਥੰਮਣਵਾਲਾ,  ਜਸਬੀਰ ਸਿੰਘ  ਸੋਨੂੰ ਡਰੋਲੀ ਭਾਈ,  ਨੰਬਰਦਾਰ ਗੁਰਦਰਸ਼ਨ ਸਿੰਘ, ਡਾ ਮੱਖਣ ਸਿੰਘ,  ਟਹਿਲ ਸਿੰਘ ਜਗਰਾਜ ਸਿੰਘ,  ਮੈਂਬਰ ਟੇਕ ਸਿੰਘ, ਕੁਲਵੰਤ ਸਿੰਘ  ਆਦਿ ਆਗੂਆਂ ਅਤੇ ਵਰਕਰਾਂ ਵੱਲੋਂ ਜਿੱਥੇ ਜਿੱਤ ਦੀ ਖ਼ੁਸ਼ੀ ਮਨਾਈ ਉਥੇ ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ੁਕਰਾਨਾ ਵੀ ਕੀਤਾ।