ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਰਕਾਸ਼ ਪੁਰਬ ਤੇ ਬਾਘਾਪੁਰਾਣਾ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ,ਥਾਂ ਥਾਂ ਭਰਵਾਂ ਸੁਆਗਤ ਕੀਤਾ

ਬਾਘਾਪੁਰਾਣਾ 9 ਨਵੰਬਰ (ਰਾਜਿੰਦਰ ਸਿੰਘ ਕੋਟਲਾ) ਗੁਰਦੁਆਰਾ ਸਾਹਿਬ ਪੁਰਾਣਾ ਪੱਤੀ ਬਾਘਾਪੁਰਾਣਾ ਵੱਲੋਂ ਗੁ: ਪਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇ ਅਵਤਾਰ ਪੁਰਬ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।ਜਿਸ ਦੀ ਅਗਵਾਈ ਗੁਰੂ ਸਾਹਿਬ ਜੀ ਦੇ ਪੰਜ ਪਿਆਰੇ ਕਰ ਰਹ ਸਨ। ਇੱਕ ਸੁੰਦਰ ਪਾਲਕੀ ਜੋ ਸੋਹਣੇ ਫੁੱਲਾਂ ਨਾਲ ਸਜਾਈ ਹੋਈ ਸੀ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਸੋਬਿਤ ਸਨ।ਇਸ ਨਗਰ ਕੀਰਤਨ ਨੂੰ ਮੁੱਖ ਰੱਖਦਿਆਂ ਸਤਿਕਾਰ ਵਜੋਂ ਸਹਿਰ ਵਾਸੀਆਂ ਨੇ ਥਾਂ ਥਾਂ ਸੁੰਦਰ ਗੇਟ ਬਣਾਏ ਗਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਰੁਮਾਲੇ ਭੇਟ ਕੀਤੇ ਗਏ। ਭਾਈ ਗੁਰਚਰਨ ਸਿੰਘ ਪੋਹਲੀ ਦੇ ਰਾਗੀ ਜੱਥੇ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ । ਭਾਈ ਮਲਕੀਤ ਸਿੰਘ ਪੰਖੇਰੂ ਲੋਹਗੜ੍ਹ ਦੇ ਜੱਥੇ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਵਾਰੇ ਸਿੱਖ ਇਤਿਹਾਸ ਸੁਣਾ ਕੇ ਨਿਹਾਲ ਕੀਤਾ।ਗੁਰਦੁਆਰਾ ਚਰਨਕੰਵਲ ਸਾਹਿਬ ਮੋੋਗਾ ਰੋਡ ਗੁਰਦੁਆਰਾ ਮੁਗਲੂ ਕੀ ਪੱਤੀ ਅਤੇ ਥਾਂ ਥਾਂ ਚਾਹ ਪਕੌੜੇ, ਮੱਠੀਆਂ,ਪਰਸਾਦੇ ਦੇ ਲੰਗਰ ਲਾਏ ਗਏ ਅਤੇ ਨਗਰ ਕੀਰਤਨ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਸਾਮ ਨੂੰ ਗੁਰਦੁਆਰਾ ਸਾਹਿਬ ਪੁਰਾਣਾ ਪੱਤੀ ਵਿਖੇ ਸਮਾਪਤ ਹੋਇਆ ਅਤੇ ਨਗਰ ਕੀਰਤਨ ਵਿੱਚ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਅਤੇ ਸਹਿਯੋਗੀਆਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪਰਧਾਨ ਨਰਿੰਦਰ ਸਿੰਘ ਰੱਖਣਾ, ਸਤਿੰਦਰ ਸਿੰਘ ਮਾਹਲਾ,ਜੱਥੇਦਾਰ ਦਾ ਪੀ ਏ, ਮਾ:ਯਾਦਵਿੰਦਰ ਸਿੰਘ,ਮਾ:ਹਰਬੰਸ ਸਿੰਘ,ਲਖਵੀਰ ਸਿੰਘ ਬਰਾੜ,ਸੀਪਾ ਸਿੰਘ ਬਰਾੜ, ਕਰਨ ਸਿੰਘ ਰਵਿੰਦਰ ਸਿੰਘ,ਗੁਰਚਰਨ ਸਿੰਘ,ਨਛੱਤਰ ਸਿੰਘ, ਵਿੱਕ ਫੂਲੇਵਾਲਾ, ਕਿਰਪਾਲ ਸਿੰਘ ਪਾਲੀ,ਸਿੰਦਰਪਾਲਸਿੰਘ ਰਾਜਿਆਣਾ,ਵੀਰ ਗਾਜੀਆਣਾ,ਗਗਨਦੀਪ ਸਿੰਘ,ਪ੍ਰਤਾਪ ਸਿੰਘ, ਕੁਲਵੰਤ ਸਿੰਘ ਖਾਲਸਾ,ਸੁਖਪ੍ਰੀਤ ਕੌਰ ਕੋਟਲਾ ,ਕਰਨਪ੍ਰੀਤ ਸਿੰਘ ਕੋਟਲਾ,ਮੀਤ ਸਿੰਘ ਹਲਵਾਈ,ਮਾਤਾ ਸੁਰਜੀਤ ਕੌਰ, ਸੁੁਖਦੀਪ ਕੌਰ, ਰਾਜਦੀਪ ਕੌਰ, ਸਨੀਤਾ, ਏਕਨੂਰ ਕੌਰ,ਬਾਬਾ ਗੁਰਪਰੀਤ ਸਿੰਘ, ਸੇਰ ਸਿੰਘ ਬਰਾੜ, ਹਰੇਕ ਸਿੰਘ ਬਰਾੜ, ਮਲਕੀਤ ਸਿੰਘ ਬਰਾੜ, ਰਾਣਾ ਸਿੰਘ,ਆਦਿ ਭਾਰੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।