ਬਾਬਾ ਕੁੰਦਨ ਸਿੰਘ ਲਾਅ ਕਾਲਜ ਧਰਮਕੋਟ ‘ਚ, ਨੈਸ਼ਨਲ ਲੀਗਲ ਸਰਵਿਸਸ ਡੇ ਮਨਾਇਆ ਗਿਆ
ਮੋਗਾ, 9 ਨਵਬੰਰ (ਜਸ਼ਨ): ਬਾਬਾ ਕੁੰਦਨ ਸਿੰਘ ਲਾਅ ਕਾਲਜ ਧਰਮਕੋਟ ਵਿਖੇ ਨੈਸ਼ਨਲ ਲੀਗਲ ਸਰਵਿਸਸ ਡੇ ਮਨਾਇਆ ਗਿਆ, ਜਿਸ ਵਿਚ ਸੀਨੀਅਰ ਐਡਵੋਕੇਟ ਰਾਜੇਸ਼ ਸ਼ਰਮਾ ਨੇ ਸੈਮੀਨਾਰ ਦੇ ਰੂਪ ਵਿਚ ਇਸ ਦਿਨ ਦੀ ਮਹੱਤਤਾ ਬਾਰੇ ਲਾਅ ਵਿਦਿਆਰਥੀਆਂ ਨੂੰ ਜਾਗਰੂਕ ਕਰਵਾਇਆ। ਸੈਮੀਨਾਰ ਦੌਰਾਨ ਸ਼੍ਰੀ ਅਮਰੀਸ਼ ਕੁਮਾਰ ਸਿਵਲ ਜੱਜ , ਸੀ ਜੇ ਐਮ ਕਮ ਸੈਕਟਰੀ ਡੀ ਐਲ ਐੱਸ ਏ ਦੀ ਅਗਵਾਈ ਹੇਠ ਉਹਨਾਂ ਨੂੰ ਫਰੀ ਲੀਗਲ ਏਡ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨਿਆਪਾਲਿਕਾ ਵੱਲੋਂ ਕੰਪਨਸੇਸ਼ਨ ਸਕੀਮ, ਐਸਿਡ ਅਟੈਕ ਪੀੜਤ ਸਕੀਮ , ਮੈਡੀਏਸ਼ਨ ਸੈਂਟਰ ਅਤੇ ਲੋਕ ਅਦਾਲਤ ਆਦਿ ਮੁੱਫਤ ਕਾਨੂੰਨੀ ਸਹਾਇਤਾ ਸਬੰਧੀ ਜਾਗਰੂਕ ਕਰਵਾਇਆ। ਇਸ ਸੈਮੀਨਾਰ ਵਿਚ ਵਿਦਿਆਰਥੀਆਂ ਨੇ ਕਾਫ਼ੀ ਦਿਲਚਸਪੀ ਨਾਲ ਹਿੱਸਾ ਲਿਆ ਅਤੇ ਇਸ ਨੂੰ ਖਾਸ ਬਣਾਉਣ ਲਈ ਹਿਊਮਨ ਚੇਨ ਦੇ ਰੂਪ ਵਿਚ ਲੀਗਲ ਸਰਵਿਸਸ ਨੂੰ ਦਰਸਾਇਆ। ਸੈਮੀਨਾਰ ਵਿਚ ਲਾਅ ਕਾਲਜ ਦੇ ਸਮੂਹ ਵਿਦਿਆਰਥੀ ਅਤੇ ਸਟਾਫ਼ ਹਾਜ਼ਰ ਸੀ । ਸਮੂਹ ਸਟਾਫ਼ ਨੇ ਵਿਦਿਆਰਥੀਆਂ ਦੀ ਦਿਲਚਸਪੀ ਨੇ ਦੇਖਦਿਆਂ ਅਜਿਹੇ ਸੈਮੀਨਾਰ ਭਵਿੱਖ ਵਿਚ ਵੀ ਲਗਾਉਣ ਦਾ ਵਿਸ਼ਵਾਸ਼ ਦਿਵਾਇਆ।