ਪੱਤਰਕਾਰ ਹਰਜੀਤ ਛਾਬੜਾ ਦੀ ਧੀ ਨੇ ਰੁਸ਼ਨਾਇਆ ਮਾਪਿਆਂ ਨਾਮ,ਪਲਕ ਛਾਬੜਾ ਨੇ ਬਣਾਈ ਸਕੂਲ ਫੈਡਰੇਸ਼ਨ ਆਫ਼ ਇੰਡੀਆ ਦੀ ਕ੍ਰਿਕਟ ਟੀਮ ਚ ਬਤੌਰ ਵਿਕਟ ਕੀਪਰ ਦੀ ਥਾਂ

ਕੋਟ ਈਸੇ ਖਾਂ, 6 ਨਵੰਬਰ (ਜਸ਼ਨ): ਜ਼ਿਲ੍ਹਾ  ਮੋਗਾ ਦੇ ਕਸਬਾ ਕੋਟ ਈਸੇ ਖਾਂ ਚ ਪੱਤਰਕਾਰੀ ਦੇ ਖੇਤਰ ਚ ਵਿਚਰ ਰਹੇ ਪੱਤਰਕਾਰ ਹਰਜੀਤ ਸਿੰਘ ਛਾਬੜਾ ਦੀ ਧੀ ਪਲਕ ਛਾਬੜਾ ਨੇ  ਵਧੀਆ ਖੇਡ ਪ੍ਰਦਰਸ਼ਨ ਕਰਦਿਆਂ ਸਕੂਲ ਫੈਡਰੇਸ਼ਨ ਆਫ਼ ਇੰਡੀਆ ਦੀ ਕ੍ਰਿਕਟ ਟੀਮ ਚ ਬਤੌਰ ਵਿਕਟ ਕੀਪਰ ਸਥਾਨ ਹਾਸਲ ਕਰਕੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ  ਹੈ।  ਪਲਕ ਛਾਬੜਾ ਦੀ ਇਸ ਮਾਣਮੱਤੀ ਪ੍ਰਾਪਤੀ ‘ਤੇ ਸਥਾਨਕ ਇਲਾਕੇ ‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ । ਦੱਸਣਾ ਬਣਦਾ ਹੈ ਕਿ ਇਕ ਨਿਜੀ ਸਕੂਲ ਵੱਲੋਂ ਪਲਕ ਛਾਬੜਾ ਤੇ ਪ੍ਰਭਜੀਤ ਕੌਰ ਨੇ ਪਿਛਲੇ ਦਿਨੀਂ ਤਾਮਿਲਨਾਡੂ ਚ ਰਾਸ਼ਟਰ ਪੱਧਰੀ ਸਕੂਲੀ ਖੇਡਾਂ ਚ ਹਿੱਸਾ ਲਿਆ ਸੀ ਜਿੱਥੇ ਪਲਕ ਛਾਬੜਾ ਨੇ ਖੇਡ ਦਾ ਵਧੀਆ ਪ੍ਰਦਰਸ਼ਨ ਕੀਤਾ ਤੇ ਉਸ ਦੀ ਚੋਣ ਬਤੌਰ ਵਿਕਟ ਕੀਪਰ ਸਕੂਲ ਫੈਡਰੇਸ਼ਨ ਆਫ਼ ਇੰਡੀਆ ਦੀ ਕ੍ਰਿਕਟ ਟੀਮ ਚ ਹੋ ਗਈ । ਤਾਮਿਲਨਾਡੂ ਤੋਂ ਵਾਪਸ ਪਰਤਣ ਉਪਰੰਤ ਪਲਕ ਛਾਬੜਾ ਦਾ ਕੋਟ ਈਸੇ ਖਾਂ ਪਹੁੰਚਣ ‘ਤੇ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ  ਤੇ ਪਾਥਵੇਅਜ਼ ਗਲੋਬਲ ਸਕੂਲ ਦੀ ਮੈਨੇਜਮੈਂਟ ਦੀ ਅਗਵਾਈ ਹੇਠ ਇਲਾਕਾ ਨਿਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ।  ਇਸ ਮੌਕੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਛਾਬੜਾ ਪਰਿਵਾਰ ਨੂੰ ਵਧਾਈ ਦਿੰਦਿਆਂ  ਕਿਹਾ ਕਿ ਅੱਜ ਕੱਲ੍ਹ ਦੇ ਦੌਰ ਚ ਧੀਆਂ ਕਿਸੇ ਨਾਲੋਂ ਘੱਟ ਨਹੀਂ ਹਰ ਖੇਤਰ ਚ ਮੋਹਰੀ ਰੋਲ ਨਿਭਾਅ ਰਹੀਆਂ ਹਨ । ਉਨ੍ਹਾਂ ਕਿਹਾ ਕਿ  ਪਲਕ ਛਾਬੜਾ ਨੇ ਵੀ ਆਪਣੀ ਖੇਡ ਦਾ ਲੋਹਾ ਮੰਨਵਾ ਕੇ ਹੋਰਨਾਂ ਅਗਾਂਹਵਧੂ ਧੀਆਂ ਵਾਂਗ ਮਾਪਿਆਂ ਦੇ ਨਾਲ ਨਾਲ ਪੂਰੇ ਇਲਾਕੇ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ।  ਇਸ ਮੌਕੇ ਈਟੀਟੀ ਅਧਿਆਪਕ ਯੂਨੀਅਨ ਦੇ ਸਾਬਕਾ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ, ਸਾਬਕਾ ਚੇਅਰਮੈਨ ਵਿਜੇ ਕੁਮਾਰ ਧੀਰ,  ਸੂਬਾਈ ਕਾਂਗਰਸੀ ਆਗੂ ਕ੍ਰਿਸ਼ਨ ਤਿਵਾੜੀ, ਕੌਂਸਲਰ ਸੁਮਿਤ ਕੁਮਾਰ ਬਿੱਟੂ ਮਲਹੋਤਰ , ਡਾ. ਅਨਿਲਜੀਤ ਸਿੰਘ ਕੰਬੋਜ , ਯੂਥ ਆਪ ਆਗੂ ਮਣੀ ਛਾਬੜਾ , ਪ੍ਰਕਾਸ਼ ਰਾਜਪੂਤ , ਸੁਰਜੀਤ ਸਿੰਘ ਸਿੱਧੂ , ਸਤਨਾਮ ਸਿੰਘ ਸੌਂਦ  , ਕੌਂਸਲਰ ਸੁੱਚਾ ਸਿੰਘ ਪੁਰਬਾ, ਕੌਂਸਲਰ ਸੁਰਿੰਦਰਪਾਲ ਸਚਦੇਵਾ,  ਆਪ ਆਗੂ ਬਿਕਰਮ ਬਿੱਲਾ ,  ਪ੍ਰਿੰਸ ਸਦਿਓੜਾ, ਪ੍ਰਮੋਦ ਕੁਮਾਰ ਬੱਬੂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਪਲਕ ਛਾਬੜਾ ਦੇ ਸਵਾਗਤ ਲਈ ਪੁੱਜੇ ਹੋਏ ਸਨ  ।