ਗੋਲਡਨ ਐਜੂਕੇਸ਼ਨਸ ਸੰਸਥਾ ਨੇ ਲਗਵਾਇਆ,ਫ਼ਾਜ਼ਿਲਕਾ ਦੇ ਸਤਪਾਲ ਕੰਬੋਜ ਦਾ ਯੂ ਕੇ ਦਾ ਵਰਕ ਪਰਮਿਟ
ਮੋਗਾ, 5 ਨਵੰਬਰ (ਜਸ਼ਨ): ਮਾਲਵੇ ਦੀ ਮੰਨੀ ਪ੍ਰਮੰਨੀ ਸੰਸਥਾ ‘ਗੋਲਡਨ ਐਜੂਕੇਸ਼ਨਸ ’ ਨੇ ਫ਼ਾਜ਼ਿਲਕਾ ਦੇ ਸਤਪਾਲ ਕੰਬੋਜ ਦਾ ਯੂ ਕੇ ਦਾ ਵਰਕ ਪਰਮਿਟ ਲਗਵਾ ਕੇ ਉਸ ਦਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕੀਤਾ ਹੈ। ਯੂ ਕੇ ਦਾ ਵਰਕ ਪਰਮਿਟ ਵੀਜ਼ਾ ਪ੍ਰਾਪਤ ਕਰਨ ਉਪਰੰਤ ਸਤਪਾਲ ਕੰਬੋਜ ਨੇ ਸੰਸਥਾ ਦੇ ਚੇਅਰਮੈਨ ਸੁਭਾਸ਼ ਪਲਤਾ, ਡਾਇਰੈਕਟਰ ਅਮਿਤ ਪਲਤਾ, ਰਮਨ ਅਰੋੜਾ, ਹਰਦੀਪ ਧਾਮੀ ਅਤੇ ਮਨਦੀਪ ਧਾਮੀ ਦਾ ਧੰਨਵਾਦ ਕੀਤਾ । ਇਸ ਮੌਕੇ ਸਤਪਾਲ ਕੰਬੋਜ ਨੇ ਦੱਸਿਆ ਕਿ ਉਹਨਾਂ ਨੇ ਮੋਗਾ ਸਥਿਤ ਗੋਲਡਨ ਐਜਕੇਸ਼ਨ ਸੰਸਥਾ ਦੇ ਮਾਹਿਰਾਂ ਨਾਲ ਮੁਲਾਕਾਤ ਕਰਕੇ ਆਪਣੇ ਸ਼ੰਕੇ ਦੂਰ ਕੀਤੇ ਅਤੇ ਫਿਰ ਉਹਨਾਂ ਦੇ ਸਟਾਫ਼ ਨੇ ਵਧੀਆ ਤਰੀਕੇ ਨਾਲ ਉਹਨਾਂ ਦਾ ਕੇਸ ਤਿਆਰ ਕੀਤਾ ਅਤੇ ਉਹਨਾਂ ਦੇ ਵਿਦੇਸ਼ ਜਾ ਕੇ ਕੰਮ ਕਰਨ ਦਾ ਸੁਪਨਾ ਸਾਕਾਰ ਕੀਤਾ ਹੈ। ਸਤਪਾਲ ਕੰਬੋਜ ਨੇ ਵਿਦੇਸ਼ ਜਾਣ ਦੇ ਚਾਹਵਾਨਾਂ ਨਾਲ ਆਪਣਾ ਤਜ਼ਰੁਬਾ ਸਾਂਝਾ ਕਰਦਿਆਂ ਆਖਿਆ ਕਿ ਉਹ ਵੀ ਆਪਣੇ ਵੇਰਵੇ ਗੋਲਡਨ ਐਜੂਕੇਸ਼ਨ ਦੇ ਮੋਗਾ ਸਥਿਤ ਦਫਤਰ ਵਿਚ ਲਿਆ ਕੇ ਵਿਦੇਸ਼ਾਂ ਵਿਚ ਸੈਟਲ ਹੋਣ, ਕੰਮ ਕਰਨ ਅਤੇ ਪੜ੍ਹਨ ਜਾਣ ਦੇ ਸੁਪਨੇ ਨੂੰ ਸਾਕਾਰ ਕਰ ਸਕਦੇ ਹਨ।