ਗਗਨਦੀਪ ਕੌਰ ਨੇ ਕੈਨੇਡਾ ਦਾ ਸਟੂਡੈਂਟ ਵੀਜ਼ਾ ਪ੍ਰਾਪਤ ਕਰਨ ਉਪਰੰਤ ਗੋਲਡਨ ਐਜੂਕੇਸ਼ਨਸ ਸੰਸਥਾ ਦਾ ਕੀਤਾ ਧੰਨਵਾਦ
ਮੋਗਾ, 5 ਨਵੰਬਰ (ਜਸ਼ਨ): ਕੈਨੇਡਾ ਦਾ ਸਟੂਡੈਂਟ ਵੀਜ਼ਾ ਪ੍ਰਾਪਤ ਕਰਨ ਵਾਲੀ ਵਿਦਿਆਰਥਣ, ਗਗਨਦੀਪ ਕੌਰ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਆਖਿਆ ਕਿ ਉਹ ਮਾਲਵੇ ਦੀ ਪ੍ਰਸਿੱਧ ਸੰਸਥਾ ਗੋਲਡਨ ਐਜੂਕੇਸ਼ਨਜ਼ ਦੀ ਧੰਨਵਾਦੀ ਹੈ ਜਿਹਨਾਂ ਦੇ ਮਿਹਨਤੀ ਸਟਾਫ਼ ਨੇ, ਉਸ ਦੀ ਫਾਇਲ ਸਹੀ ਤਰੀਕੇ ਨਾਲ ਅੰਬੈਸੀ ਵਿਚ ਲਗਾ ਕੇ ਉਸ ਨੂੰ ਸਟੱਡੀ ਵੀਜ਼ਾ ਦਿਵਾਇਆ ਹੈ। ਗਗਨਦੀਪ ਕੌਰ ਨੇ ਦੱਸਿਆ ਕਿ ਉਹ 2012 ਦੀ , +12 ਪਾਸਆਊਟ ਹੈ ਅਤੇ ਉਸ ਦੇ ਨਾਨ ਮੈਡੀਕਲ ਵਿਚੋਂ 80 ਪ੍ਰਤੀਸ਼ਤ ਅੰਕ ਆਏ ਸਨ । ਉਸ ਨੇ ਦੱਸਿਆ ਕਿ ਆਈਲਜ਼ ਵਿਚੋਂ 7.5 ਬੈਂਡ ਪ੍ਰਾਪਤ ਕਰਨ ਉਪਰੰਤ ਉਸ ਨੇ ਮੋਗਾ ਦੀ ਇੰਮੀਗਰੇਸ਼ਨ ਸੰਸਥਾ ‘ਗੋਲਡਨ ਐਜੂਕੇਸ਼ਨਸ ’ ਤੋਂ ਸਟੱਡੀ ਬੇਸ ’ਤੇ ਕਨੇਡਾ ਪੜ੍ਹਨ ਜਾਣ ਬਾਰੇ ਜਾਣਕਾਰੀ ਲਈ ਸੀ ਅਤੇ ਇਸ ਉਪਰੰਤ ਉਸ ਨੇ ਆਪਣੀ ਫਾਈਲ ‘ਗੋਲਡਨ ਐਜੂਕੇਸ਼ਨਸ ਤੋਂ ਲਗਵਾਈ ਅਤੇ ਅੱਜ ਉਸ ਨੂੰ ਕੈਨੇਡਾ ਦਾ ਸਟੱਡੀ ਵੀਜ਼ਾ ਮਿਲ ਗਿਆ ਹੈ ਅਤੇ ਉਸ ਦਾ ਵਿਦੇਸ਼ ਵਿਚ ਪੜ੍ਹਾਈ ਕਰਨ ਦਾ ਸੁਪਨਾ ਸਾਕਾਰ ਹੋ ਗਿਆ ਹੈ।
ਸੰਸਥਾ ਦੇ ਚੇਅਰਮੈਨ ਸੁਭਾਸ਼ ਪਲਤਾ, ਡਾਇਰੈਕਟਰ ਅਮਿਤ ਪਲਤਾ, ਰਮਨ ਅਰੋੜਾ ਅਤੇ ਪੂਰੀ ਟੀਮ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੋਲਡਨ ਐਜੂਕੇਸ਼ਨਸ ਸੰਸਥਾ ਵਿਜ਼ਟਰ ਵੀਜ਼ਾ, ਮਲਟੀਪਲ ਵੀਜ਼ਾ,ਸਟੱਡੀ ਵੀਜ਼ਾ,ਸੁਪਰ ਵੀਜ਼ਾ,ਪੀ.ਆਰ ਵੀਜ਼ਾ,ਬਿਜ਼ਨਸ ਵੀਜ਼ਾ ਅਤੇ ਓਪਨ ਵਰਕ ਪਰਮਿਟ ਦੇ ਖੇਤਰ ਵਿੱਚ ਲਗਾਤਾਰ ਮਾਲਵੇ ਇਲਾਕੇ ਦੇ ਲੋਕਾਂ ਨੂੰ ਸੇਵਾਵਾਂ ਦੇ ਰਹੀ ਹੈ । ਉਹਨਾਂ ਕਿਹਾ ਕਿ ਜਿਹਨਾਂ ਵਿਅਕਤੀਆਂ ਦਾ ਵੀਜ਼ਾ ਕਿਸੇ ਵੀ ਦੇਸ਼ ਤੋਂ ਰਿਫਿਊਜ਼ ਹੈ ਉਹ ਜਲਦ ਤੋਂ ਜਲਦ ਆ ਕੇ ਮਿਲ ਕੇ ਜਾਣਕਾਰੀ ਲੈ ਸਕਦੇ ਹਨ।