ਕਾਂਗਰਸ ਨੂੰ ਵੱਡਾ ਝਟਕਾ, ਧੱਲੇ ਕੇ ਦਾ ਕਾਂਗਰਸੀ ਸਰਪੰਚ ਸਮਰਥਕ ਮੈਂਬਰਾਂ ਸਮੇਤ ‘ਆਪ’ ‘ਚ ਸ਼ਾਮਿਲ, ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਸਵਾਗਤ
ਮੋਗਾ 31 ਅਕਤੂਬਰ (ਜਸ਼ਨ) ਪਹਿਲਾਂ ਇਕ ਇਕ ਕਰਕੇ ਨਗਰ ਨਿਗਮ ਦੇ ਕੌਂਸਲਰਾਂ ਨੂੰ ਆਮ ਆਦਮੀ ਪਾਰਟੀ ਚ ਸ਼ਾਮਿਲ ਕਰਵਾਉਣ ਦੀ ਲੜੀ ਤਹਿਤ ਹੁਣ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਪਿੰਡਾਂ ਦਾ ਰੁੱਖ ਕੀਤਾ ਗਿਆ ਹੈ ਤੇ ਅੱਜ ਮੋਗਾ ਹਲਕੇ ਦੇ ਪਿੰਡ ਧੱਲੇ ਕੇ ਦੇ ਸਰਪੰਚ ਹਰਦੇਵ ਸਿੰਘ ਨੇ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ। ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਸਰਪੰਚ ਹਰਦੇਵ ਸਿੰਘ ,ਪੰਚਾਇਤ ਮੈਂਬਰਾਂ ਅਤੇ ਸਾਥੀਆਂ ਦਾ ਆਮ ਆਦਮੀ ਪਾਰਟੀ ਵਿੱਚ ਸਵਾਗਤ ਕੀਤਾ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਦੇ ਸਮਰਥਕ ਵੀ ਮੌਜੂਦ ਸਨ।
ਵਿਧਾਇਕਾ ਡਾ. ਅਰੋੜਾ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਨੂੰ ਗਿਣਾਇਆ। ਉਹਨਾਂ ਨੇ ਕਿਹਾ ਕਿ ਸਾਡੇ ਕੰਮ ਕਰਨ ਦਾ ਸਟਾਈਲ ਕਾਂਗਰਸ, ਬੀਜੇਪੀ ਅਤੇ ਅਕਾਲੀ ਦਲ ਨਾਲੋਂ ਵੱਖਰਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਛੇ ਮਹੀਨੇ ਫਿਲਹਾਲ ਪੰਜਾਬ ਦੀ ਸਥਿਤੀ ਨੂੰ ਹੀ ਸਮਝਿਆ ਹੈ, ਸਥਿਤੀ ਨੂੰ ਸਮਝਣ ਤੋਂ ਬਾਅਦ ਅਸੀਂ ਕੰਮ ਕਰਨ ਦੀ ਤਿਆਰੀ ਕਰ ਰਹੇ ਹਾਂ। ਪੰਜਾਬ ਦੇ ਕਈ ਵੱਡੇ ਮੁੱਦੇ ਹਨ ਜਿਵੇਂ ਨਸ਼ਿਆਂ ਦਾ ਮੁੱਦਾ ਹੈ, ਇਸ ਨੂੰ ਹੱਲ ਕਰਨ ਵਿੱਚ ਸਮਾਂ ਲੱਗੇਗਾ। ਆਪ ਦੇ ਸਾਰੇ ਵਿਧਾਇਕ ਪਹਿਲੀ ਵਾਰ ਚੁਣੇ ਗਏ ਹਨ, ਇਸ ਕਰਕੇ ਹਾਲੇ ਪਿਛਲੀਆਂ ਸਰਕਾਰਾਂ ਵੱਲੋਂ ਪਾਏ ਗਏ ਖਿਲਾਰੇ ਨੂੰ ਹੀ ਸਮਝਿਆ ਗਿਆ ਹੈ।ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਪੰਜਾਬ ਬਣਾਉਣ ਦੀ ਜੰਗ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਸ਼ੁਰੂ ਹੋਈ ਹੈ। ਉਹਨਾਂ ਕਿਹਾ ਕਿ ਇਲੈਕਸ਼ਨ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਕੀਤੇ ਹਰੇਕ ਵਾਅਦੇ ਤੇ ਸਰਕਾਰ ਖਰੀ ਉਤਰੇਗੀ। ਜਿਥੋਂ ਤੱਕ ਗੱਲ ਕਰੀਏ ਮੋਗਾ ਦੀ ਪਿੱਛਲੇ ਦਿਨੀ ਬਾਰਟ ਗੰਜ ਦੀਆਂ ਰਜਿਸਟਰੀਆਂ ਦਾ ਵਾਅਦਾ ਕੀਤਾ ਗਿਆ ਸੀ ਜੋ ਪੁਰਾ ਕਰ ਦਿੱਤਾ ਗਿਆ ਹੈ। ਸਹਿਰੋ ਬਾਹਰ ਪਲੇਠੀ ਦਾ ਵਾਅਦਾ, ਸਿਵਲ ਹਸਪਤਾਲ ਵਿੱਚ ਸਿਟੀ ਸਕੈਨ ਮਸ਼ੀਨ ਲਿਆਂਦੀ ਗਈ ਹੈ। ਇਹਨਾਂ ਸਾਰੇ ਕਾਰਜਾਂ ਨੂੰ ਦੇਖਦੇ ਹੋਏ ਅੱਜ ਪਿੰਡ ਧਲੇਕੇ ਦੀ ਸਮੁੱਚੀ ਪੰਚਾਇਤ ਸਰਪੰਚ ਹਰਦੇਵ ਸਿੰਘ, ਪੰਚ ਸਾਧੂ ਸਿੰਘ, ਮੰਗਲ ਸਿੰਘ, ਨਿਰਭੈਅ ਸਿੰਘ, ਬੂਟਾ ਸਿੰਘ, ਸੁਖਮਿੰਦਰ ਸਿੰਘ, ਕੇਵਲ ਸਿੰਘ, ਪੰਚ ਸਹਿਬਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਮੈਂ ਸਾਰਿਆ ਨੂੰ ਜੀ ਆਇਆ ਨੂੰ ਕਹਿੰਦੀ ਹਾਂ ਅਤੇ ਆਸ ਕਰਦੀ ਹਾਂ ਕਿ ਹਲਕਾ ਮੋਗਾ ਦੇ ਚੋਹ ਪੱਖੀ ਵਿਕਾਸ ਵਿੱਚ ਆਵਦਾ ਯੋਗਦਾਨ ਪਾਉਣਗੇ।
ਇਸ ਮੌਕੇ ਸਰਪੰਚ ਹਰਦੇਵ ਸਿੰਘ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿੰਨ ਦੇ ਵਿਕਾਸ ਨੂੰ ਮੁੱਖ ਰੱਖਦਿਆਂ ਅਤੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਬੀਬੇ ਸੁਭਾ ਕਰਕੇ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਨੇ। ਉਹਨਾਂ ਆਖਿਆ ਕਿ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਸੱਚਮੁੱਚ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਹਲਕੇ ਦਾ ਵਿਕਾਸ ਕਰਵਾਉਣਾ ਚਾਹੁੰਦੇ ਨੇ ਅਤੇ ਹੁਣ ਵੀ ਉਹਨਾਂ ਭਰੋਸਾ ਦਿੱਤਾ ਹੈ ਕਿ ਪਿੰਡ ਧੱਲੇ ਕੇ ਨੂੰ ਨਮੂਨੇ ਦਾ ਪਿੰਡ ਬਣਾਇਆ ਜਾਵੇਗਾ ।
ਇਸ ਸਮੇਂ ਨਰੇਸ਼ ਚਾਵਲਾ ,ਅਮ੍ਰਿਤਪਾਲ ਸਿੰਘ,ਅਨਿਲ ਸ਼ਰਮਾ, ਅਮਿਤ ਪੁਰੀ, ਗੋਰਾ ਗਿੱਲ, ਅਮਨ ਰਖਰਾ, ਨਵਦੀਪ ਵਾਲੀਆ, ਦਰਸ਼ਨ ਸਿੰਘ ਅਤੇ ਹੋਰ ਆਪ ਆਗੂ ਮਜ਼ੂਦ ਸਨ।