ਸੰਤ ਅਜਮੇਰ ਸਿੰਘ ਰੱਬ ਜੀ ਦੀ ਯਾਦ ਵਿੱਚ ਤਿੰਨ ਰੋਜ਼ਾ ਸੰਤ ਸਮਾਗਮ ਦੌਰਾਨ ਬਾਬਾ ਗੁਰਦੀਪ ਸਿੰਘ ਚੰਦਾ ਵਾਲਿਆਂ ਨੂੰ ਕੀਤਾ ਸਨਮਾਨਿਤ,ਵਿਧਾਇਕ ਅਮਨਦੀਪ ਅਰੋੜਾ,ਵਿਧਾਇਕ ਮਨਜੀਤ ਬਿਲਾਸਪੁਰ ਅਤੇ ਪੰਥਕ ਸ਼ਖ਼ਸੀਅਤਾਂ ਨੇ ਕੀਤੀ ਸ਼ਮੂਲੀਅਤ
![](https://sadamoga.com/sites/default/files/styles/front_news_slider_500x300/public/2022/10/31/baba_gurdeep_singh_chand_purana.jpg?itok=fs-rJXbO)
ਮੋਗਾ 31 ਅਕਤੂਬਰ (ਜਸ਼ਨ) ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਤਪ ਅਸਥਾਨ ਸੰਤ ਬਾਬਾ ਅਜਮੇਰ ਸਿੰਘ ਰੱਬ ਜੀ ਦੀ 24ਵੀਂ ਬਰਸੀ ਦੇ ਸਬੰਧ ਵਿੱਚ ਸੰਤ ਸਮਾਗਮ ਅਤੇ ਕੀਰਤਨ ਦਰਬਾਰ ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ।ਬਰਸੀ ਦੀ ਆਰੰਭਤਾ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕਰਕੇ ਅੱਜ ਭੋਗ ਪਾ ਕੇ ਖੁੱਲ੍ਹੇ ਦੀਵਾਨ ਸਜਾਏ ਗਏ । ਇਸ ਮੌਕੇ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ ਵਿੱਚੋਂ ਸੰਤ ਗੁਰਦਿਆਲ ਸਿੰਘ ਟਾਂਡੇ ਵਾਲੇ,ਸੰਤ ਬਾਬਾ ਗੁਰਦੀਪ ਸਿੰਘ ਚੰਦ ਪੁਰਾਣੇ ਵਾਲੇ,ਮੀਰੀ ਪੀਰੀ ਜੱਥਾ ਜਗਾਧਰੀ ਵਾਲੇ, ਮਹਾਨ ਕਥਾਵਾਚਕ ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲੇ ,ਭਾਈ ਸਰਬਜੀਤ ਸਿੰਘ ਭਰੋਵਾਲ ਵਾਲੇ, ਸੰਤ ਕੁਲਦੀਪ ਸਿੰਘ ਸੇਖਾ, ਭਾਈ ਹਰਚੰਦ ਸਿੰਘ ਕੋਟਈਸੇ ਖਾਂ ਵਾਲੇ, ਇਸਤਰੀ ਸਤਿਸੰਗ ਸਭਾ ਸਰਦਾਰ ਨਗਰ ਅਤੇ ਉੱਚ ਕੋਟੀ ਦੇ ਵਿਦਵਾਨਾਂ ਅਤੇ ਮਹਾਂਪੁਰਖਾਂ ਨੇ ਰਸਭਿੰਨਾ ਕੀਰਤਨ ਕਰਕੇ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਹੋਰਨਾਂ ਪੰਥਕ ਸ਼ਖਸੀਅਤਾਂ ਦੇ ਨਾਲ ਨਾਲ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਚੰਦ ਪੁਰਾਣੇ ਵਾਲਿਆਂ ਦੇ ਭਰਾਤਾ ਅਤੇ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦਪੁਰਾਣਾ ਵਿਖੇ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾ ਰਹੇ ਸੰਤ ਬਾਬਾ ਗੁਰਦੀਪ ਸਿੰਘ ਚੰਦ ਪੁਰਾਣੇ ਵਾਲਿਆਂ ਨੂੰ ਸਮਾਜ ਸੇਵਾ ਦੇ ਕੀਤੇ ਕਾਰਜਾਂ ਬਦਲੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕ ਕਮੇਟੀ ਦੇ ਸੇਵਾਦਾਰ ਬਲਬੀਰ ਸਿੰਘ ਰਾਮੂੰਵਾਲੀਆ ਅਤੇ ਭਰਪੂਰ ਸਿੰਘ ਇੰਗਲੈਂਡ, ਨਿਰਮਲ ਸਿੰਘ ਕਨੇਡਾ, ਸੁਖਚੈਨ ਸਿੰਘ ਰਾਮੂੰਵਾਲੀਆ, ਦਲਜੀਤ ਸਿੰਘ ਇੰਗਲੈਂਡ ਵਾਲਿਆਂ ਨੇ ਦੱਸਿਆ ਕਿ ਬਰਸੀ ਸਮਾਗਮ ਸ਼ਰਧਾ ਅਤੇ ਸਤਿਕਾਰ ਨਾਲ ਸਮੂਹ ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਉਨ੍ਹਾਂ ਨੇ ਦੇਸ਼ ਵਿਦੇਸ਼ ਤੋਂ ਪੁਹੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ । ਤਿੰਨੇ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ!
ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨਦੀਪ ਕੌਰ ਅਰੋੜਾ,ਨਿਹਾਲ ਸਿੰਘ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ । ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਵਿਧਾਇਕ ਅਮਨਦੀਪ ਕੌਰ ਅਰੋੜਾ ਅਤੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੂੰ ਵਿਸ਼ੇਸ਼ ਤੌਰ ਸਨਮਾਨਿਤ ਕੀਤਾ। ਇਸ ਮੌਕੇ ਬਲਬੀਰ ਸਿੰਘ ਰਾਮੂੰਵਾਲੀਆ, ਭਰਪੂਰ ਸਿੰਘ ਇੰਗਲੈਂਡ ਵਾਲੇ, ਦਲਜੀਤ ਸਿੰਘ ਇੰਗਲੈਂਡ ਵਾਲੇ, ਸੁਖਚੈਨ ਸਿੰਘ ਰਾਮੂੰਵਾਲੀਆ, ਡਿਪਟੀ ਮੇਅਰ ਪ੍ਰਵੀਨ ਕੁਮਾਰ,ਕੌਂਸਲਰ ਵਿਕਰਮਜੀਤ ਸਿੰਘ ਘਾਤੀ, ਕੌਂਸਲਰ ਗੁਰਪ੍ਰੀਤ ਸਿੰਘ ਸਚਦੇਵਾ, ਕੌਂਸਲਰ ਬਲਜੀਤ ਸਿੰਘ ਚਾਨੀ, ਕੌਂਸਲਰ ਗੁਰਮਿੰਦਰਜੀਤ ਸਿੰਘ ਬੱਬਲੂ, ਕੌਂਸਲਰ ਹਰਜਿੰਦਰ ਸਿੰਘ ਰੋਡੇ,ਕਿਸ਼ਨ ਸੂਦ, ਸੁਖਦੇਵ ਸਿੰਘ ਲੋਧਰਾ, ਗੁਰਨਾਮ ਸਿੰਘ ਗਾਮਾ,ਗੁਰਮੁੱਖ ਸਿੰਘ, ਗੁਰਸੇਵਕ ਸਿੰਘ ਸੰਨਿਆਸੀ, ਹਰਭਜਨ ਸਿੰਘ ਬਹੋਨਾ,ਗੁਰਮੀਤ ਸਿੰਘ ਢਿੱਲੋਂ, ਚਮਕੌਰ ਸਿੰਘ ਭਿੰਡਰ,ਹਨੀ ਮੰਗਾ,ਰਣਜੀਤ ਭਾਉ,ਗੁਰਮੀਤ ਸਿੰਘ ਹੈਪੀ,ਸੇਦਸ਼ ਅਰੋੜਾ, ਰਣਵਿੰਦਰ ਸਿੰਘ ਪੱਪੂ ਰਾਮੂਵਾਲੀਆ,ਹਰਨੇਕ ਸਿੰਘ ਰਾਮੂੰਵਾਲੀਆ, ਗੁਰਮੇਜ਼ ਸਿੰਘ ਭੁੱਲਰ,ਲੱਕੀ ਗਿੱਲ, ਪੁਸ਼ਪਿੰਦਰ ਸਿੰਘ ਪੱਪੀ,ਗੁਰਦੀਪ ਸਿੰਘ,ਹੈਪੀ ਸਿੰਘ, ਦਵਿੰਦਰ ਸਿੰਘ ਖੀਪਲ, ਹਰਕੌਰ ਭੋਲੀ ਕਨੇਡਾ,ਜਸਵੀਰ ਕੌਰ, ਮਨਜਿੰਦਰ ਸਿੰਘ,ਪ੍ਰੇਮ ਕੁਮਾਰ,ਬਾਬਾ ਫੂਲਾ ਸਿੰਘ,ਮਹਿੰਦਰ ਸਿੰਘ ਮਹਿਰੋਂ, ਅਮਰਜੀਤ ਸਿੰਘ ਕੱਲਕੱਤਾ, ਮਨਜਿੰਦਰ ਸਿੰਘ ਜਿੰਦਰ, ਗੁਰਚਰਨ ਸਿੰਘ ਫੌਜੀ,ਨੰਦ ਲਾਲ, ਹਰਬੰਸ ਸਿੰਘ ਬੰਸੀ, ਤਰਸੇਮ ਸਿੰਘ, ਨੱਛਤਰ ਸਿੰਘ, ਗੁਰਲਾਲ ਸਿੰਘ ਸੋਨਾ, ਹਰਜਸਪ੍ਰੀਤ ਸਿੰਘ, ਬੇਅੰਤ ਸਿੰਘ,ਹਰਦਿੱਤਾ ਸਿੰਘ,ਮਾਂ: ਮਨਹੋਰ ਸਿੰਘ, ਪਰਮਜੀਤ ਸਿੰਘ ਪੰਮਾ, ਹਰਜੋਤ ਸਿੰਘ,ਹਰਮੀਤ ਸਿੰਘ, ਪਰਮਿੰਦਰ ਸਿੰਘ ਚੌਹਾਨ ਤਲਵੰਡੀ ਭਾਈ, ਪੁਨੀਤ ਸੱਗੂ, ਕੁਲਦੀਪ ਸਿੰਘ ਟਿੰਮੀ, ਸਿਮਰਨਜੀਤ ਸਿੰਘ,ਸਤਪਾਲ ਸਿੰਘ ਕੰਡਾ, ਸੋਹਣ ਸਿੰਘ ਆਦਿ ਹਾਜ਼ਰ ਸਨ!ਸਟੇਜ ਦਾ ਸੰਚਾਲਨ ਭਾਈ ਭੁਪਿੰਦਰ ਸਿੰਘ ਨੇ ਬਾਖੂਬੀ ਨਿਭਾਇਆ।