ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਨੇ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਵਰਕਰਾਂ ਨੂੰ ਕੀਤਾ ਸਨਮਾਨਿਤ

ਮੋਗਾ, 30 ਅਕਤੂਬਰ (ਜਸ਼ਨ) : ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਭਾਰਤੀ ਜਨਤਾ ਪਾਰਟੀ ਨੂੰ ਹਲਕੇ ਵਿਚ ਮਜਬੂਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਉਹਨਾਂ ਨਾਲ ਪਿਛਲੇ ਪੰਜ ਸਾਲਾਂ ਤੋਂ ਵਿਚਰ ਰਹੇ ਵੱਖ ਵੱਖ ਪਿੰਡਾਂ ਦੇ ਆਗੂ ਹੁਣ ਭਾਜਪਾ ਵਿਚ ਸ਼ਾਮਲ ਹੋਣੇ ਸ਼ੁਰੂ ਹੋ ਗਏ ਹਨ।  ਮੋਗਾ ਹਲਕੇ ਦੇ ਪਿੰਡ ਡਗਰੂ ਦੇ ਸਿਰਕੱਢ ਨੌਜਵਾਨ ਆਗੂ ਸਤਪਾਲ ਸਿੰਘ ਸੱਤਾ ਡਗਰੂ ਮੈਂਬਰ ਪੰਚਾਇਤ ਅਤੇ ਚੇਅਰਮੈਨ ਸਕੂਲ ਕਮੇਟੀ ਨੇ ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ਕਬੂਲਦਿਆਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਇਸ ਮੌਕੇ ਡਾ: ਹਰਜੋਤ ਕਮਲ ਨੇ ਪਾਰਟੀ ਵਿਚ ਸਵਾਗਤ ਕਰਦਿਆਂ ਆਖਿਆ ਕਿ ਸੱਤਾ ਡਗਰੂ ਜੁਝਾਰੂ ਵਰਕਰ ਹੈ ਅਤੇ ਉਸ ਦੇ ਭਾਜਪਾ ਵਿਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਪਿੰਡਾਂ ਵਿਚ ਹੋਰ ਮਜਬੂਤੀ ਮਿਲੇਗੀ। ਇਸ ਮੌਕੇ ਸੱਤਾ ਡਗਰੂ ਨੇ ਆਖਿਆ ਕਿ ਉਹ ਕਈ ਸਾਲਾਂ ਤੋਂ ਡਾ: ਹਰਜੋਤ ਕਮਲ ਨਾਲ ਵਿਚਰਦਿਆਂ ਲੋਕ ਸੇਵਾ ਨੂੰ ਸਮਰਪਿਤ ਹਨ ਤੇ ਹੁਣ ਉਹ ਉਹਨਾਂ ਦੇ ਨਿੱਘੇ ਸੁਭਾਅ ਅਤੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਕਾਰਜਸ਼ੀਲਤਾ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਇਸ ਮੌਕੇ ਤੇ ਸਤਪਾਲ ਸਿੰਘ ਸੱਤਾ ਡਗਰੂ ਦੇ ਨਾਲ ਬੰਟੀ ਸਿੰਘ, ਗੁਰਪ੍ਰੀਤ ਸਿੰਘ, ਰੱਖਾ ਸਿੰਘ ਪ੍ਰਧਾਨ, ਬਾਈ ਗੰਗੂ, ਮੇਜਰ ਸਿੰਘ, ਰਾਕੇਸ਼ ਮਸੀਹ, ਅਮਰਨਾਥ ਸਿੰਘ, ਨਿਰਭੈ ਸਿੰਘ, ਰਘਵੀਰ ਸਿੰਘ, ਸਰਪੰਚ ਲਖਵੰਤ ਸਿੰਘ, ਸਰਪੰਚ ਗੁਰਤੇਜ ਸਿੰਘ ਖੁਖਰਾਣਾ, ਸਰਪੰਚ ਜਗਜੀਤ ਸਿੰਘ ਰੱਤੀਆਂ, ਛਿੰਦਾ ਬਰਾੜ, ਮਨਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ।