ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਗੁਰਨੂਰ ਸਿੰਘ ਸੰਧੂ ਨੇ ਏਅਰ ਪਿਸਟਲ ਸ਼ੂਟਿੰਗ ਵਿਚ ਕਰਵਾਈ ਬੱਲੇ ਬੱਲੇ
ਮੋਗਾ, 30 ਅਕਤੂਬਰ (ਜਸ਼ਨ) : ਕੈਂਬਰਿਜ ਇੰਟਰਨੈਸ਼ਨਲ ਸਕੂਲ ਕੋਟਕਪੂਰਾ ਰੋਡ ਮੋਗਾ ਦਾ ਹੋਣਹਾਰ ਵਿਦਿਆਰਥੀ ਗੁਰਨੂਰ ਸਿੰਘ ਸੰਧੂ ਜੋ ਕਿ ਏਅਰ ਪਿਸਟਲ ਸ਼ੂਟਿੰਗ ਦਾ ਖਿਡਾਰੀ ਹੈ ਨੌਰਥ ਜੋਨ ਦਿੱਲੀ ਵਿਖੇ ਭਾਗ ਲਿਆ ਨੇ 400 ਵਿੱਚੋਂ 381 ਵਾਂ ਸਕੋਰ ਹਾਸਲ ਕੀਤਾ। ਇਸ ਵਿਦਿਆਰਥੀ ਨੇ ਅੰਡਰ 21 ਕੈਟਾਗਿਰੀ ਵਿੱਚ ਸੋਨੇ ਦਾ ਤਗਮਾ ਜਿੱਤਿਆ ਜਿਸ ਵਿੱਚ ਕੁੱਲ 445 ਬੱਚਿਆਂ ਨੇ ਭਾਗ ਲਿਆ ਸੀ। ਗੁਰਨੂਰ ਸਿੰਘ ਨੇ ਅੰਡਰ 17 ਵਿਚ ਚਾਂਦੀ ਦਾ ਤਗਮਾ ਹਾਸਲ ਕੀਤਾ ਜਿਸ ਵਿਚ ਕੁੱਲ 1083 ਪ੍ਰਤੀਭਾਗੀਆਂ ਨੇ ਭਾਗ ਲਿਆ ਸੀ। ਹੁਣ ਇਹ ਵਿਦਿਆਰਥੀ ਨੈਸ਼ਨਲ ਏਅਰ ਪਿਸਟਲ ਸ਼ੂਟਿੰਗ ਲਈ ਚੁਣਿਆ ਗਿਆ ਹੈ ਜੋ ਕਿ ਭੂਪਾਲ ਵਿਖੇ ਹੋਣੀਆਂ ਹਨ। ਜੋ ਕਿ ਗੁਰਨੂਰ ਦੇ ਮਾਤਾ ਪਿਤਾ ਅਤੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਲਈ ਬੜੇ ਹੀ ਮਾਣ ਵਾਲੀ ਗੱਲ ਹੈ। ਇਨ੍ਹਾਂ ਮੁਕਾਬਲਿਆਂ ਵਿੱਚ ਲਗਭਗ 9-10 ਰਾਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਸੀ। ਗੁਰਨੂਰ ਸਿੰਘ ਸੰਧੂ ਨੇ ਪੰਜਾਬ ਖੇਡ ਮੇਲੇ ਵਿੱਚ ਜਲੰਧਰ ਵਿੱਚ ਵੀ ਭਾਗ ਲਿਆ ਅਤੇ ਅੰਡਰ 17 ਸੋਨੇ ਦਾ ਤਗਮਾ ਜਿੱਤ ਕੇ ਮਾਪਿਆਂ ਦਾ ਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੁਕਾਬਲੇ ਵਿੱਚ 56 ਵਿਦਿਆਰਥੀਆਂ ਨੇ ਭਾਗ ਲਿਆ ਸੀ। ਇਸ ਲਈ ਗੁਰਨੂਰ ਸਿੰਘ ਨੇ 10000 ਦੀ ਰਾਸ਼ੀ ਵੀ ਪ੍ਰਾਪਤ ਕੀਤੀ। ਗੁਰਨੂਰ ਦੀ ਜਿੱਤ ਤੇ ਸਾਰੇ ਸਕੂਲ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਸਤਵਿੰਦਰ ਕੌਰ ਅਤੇ ਜਨਰਲ ਸੈਕਟਰੀ ਸ੍ਰੀਮਤੀ ਪਰਮਜੀਤ ਕੌਰ ਨੇ ਗੁਰਨੂਰ ਸਿੰਘ ਸੰਧੂ ਨੂੰ ਸਕੂਲ ਵਿੱਚ ਸਨਮਾਨਿਤ ਕੀਤਾ। ਸਾਰੀ ਮੈਨੇਜਮੈਂਟ ਨੇ ਗੁਰਨੂਰ ਸਿੰਘ ਸੰਧੂ ਦੇ ਨੈਸ਼ਨਲ ਏਅਰ ਪਿਸਟਲ ਸ਼ੂਟਿੰਗ ਵਿੱਚ ਜੇਤੂ ਰਹਿਣ ਦੀ ਕਾਮਨਾ ਵੀ ਕੀਤੀ।