ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਯਤਨਾਂ ਸਦਕਾ ਮੋਗਾ ਨਿਵਾਸੀਆਂ ਦੀ ਲੰਮੇ ਸਮੇਂ ਤੋਂ ਚੱਲ ਰਹੀ ਬਾਰਟਨ ਗੰਜ ਦੀ ਸਮੱਸਿਆ ਦਾ ਹੋਇਆ ਹੱਲ

ਮੋਗਾ, 30 ਅਕਤੂਬਰ   (ਜਸ਼ਨ) : ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਯਤਨਾਂ ਸਦਕਾ ਮੋਗਾ ਨਿਵਾਸੀਆਂ ਦੀ ਲੰਮੇ ਸਮੇਂ ਤੋਂ ਚੱਲ ਰਹੀ ਬਾਰਟਨ ਗੰਜ ਦੀ ਸਮੱਸਿਆ ਦਾ ਹੱਲ ਸੰਭਵ ਹੋਇਆ ਹੈ । ਮੋਗਾ ਨਿਊ ਟਾਊਨ ਵਿੱਚ ਦੁਕਾਨਦਾਰਾਂ ਵੱਲੋਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦਾ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ । ਦੁਕਾਨਦਾਰਾਂ ਨੇ ਕਿਹਾ ਕਿ NOC ਨੂੰ ਲੈ ਕੇ ਜੋ ਨੋਟੀਫਿਕੇਸ਼ਨ ਪੰਜਾਬ ਸਰਕਾਰ ਵਲੋਂ ਜਾਰੀ ਕੀਤਾ ਗਿਆ ਹੈ ਉਸ ਵਿੱਚ ਮੋਗਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦਾ ਬਹੁਤ ਵੱਡਾ ਹੱਥ ਹੈ। ਉਹਨਾਂ ਡਾ. ਅਰੋੜਾ ਦਾ ਇਸ ਕੰਮ ਲਈ ਧੰਨਵਾਦ ਕੀਤਾ। ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਪਤਰਕਾਰਾਂ ਨਾਲ ਗੱਲਬਾਤ ਕਰਦੇ ਦਸਿਆ ਕਿ ਜੋ ਵਾਅਦੇ ਉਹਨਾਂ ਇਲੈਕਸ਼ਨ ਦੌਰਾਨ ਹਲਕਾ ਨਿਵਾਸੀਆਂ ਨਾਲ ਕੀਤੇ ਸਨ ਉਹ ਹਰ ਇੱਕ ਵਾਅਦਾ ਪੁਰਾ ਕੀਤਾ ਜਾਵੇਗਾ। ਚਾਹੇ ਉਹ ਵਾਅਦਾ ਸਹਿਰੋ ਬਾਹਰ ਪਲੇਠੀ ਦਾ ਹੋਵੇ, ਬਾਰਟ ਗੰਜ ਦਾ ਹੋਵੇ, ਸਰਕਾਰੀ ਹਸਪਤਾਲ ਵਿੱਚ ਸਿਟੀ ਸਕੈਨ ਮਸ਼ੀਨ ਦਾ ਹੋਵੇ ਉਹਨਾਂ ਵੱਲੋਂ ਕੀਤਾ ਹਰ ਵਾਅਦਾ ਪੁਰਾ ਕੀਤਾ ਜਾਵੇਗਾ। ਉਹਨਾਂ ਦਸਿਆ ਕਿ ਬਾਰਟ ਗੰਜ ਵਿੱਚ ਰਜਿਸਟਰੀਆਂ ਨਹੀਂ ਹੋ ਰਹੀਆਂ ਸਨ। ਇਸ ਸਮੱਸਿਆ ਨਾਲ ਸ਼ਹਿਰ ਨਿਵਾਸੀ ਪਿੱਛਲੇ 70 ਸਾਲ ਤੋਂ ਜੂਝ ਰਹੇ ਸਨ। ਇਸ ਸਮੱਸਿਆ ਨੂੰ ਮੁੱਖ ਮੰਤਰੀ  ਸਰਦਾਰ ਭਗਵੰਤ ਮਾਨ ਅਤੇ ਮੰਤਰੀ ਇੰਦਰਵੀਰ ਸਿੰਘ ਨੀਜਰ ਜੀ ਨਾਲ ਗੱਲਬਾਤ ਕਰਕੇ ਇਸ ਦਾ ਹੱਲ ਕਢ ਲਿਆ ਗਿਆ ਹੈ। ਬਾਰਟ ਗੰਜ ਵਿੱਚ ਜਿਆਦਾਤਰ ਸਾਡੇ ਦੁਕਾਨਦਾਰ ਰਹਿੰਦੇ ਹਨ। ਬੀਜਿਨੈੱਸ ਨੂੰ ਅੱਗੇ ਵਧਾਉਣ ਲਈ ਉਹ ਨਾ ਤਾਂ ਆਪਣੇ ਘਰ ਜਾ ਦੁਕਾਨਾਂ ਤੇ ਲੋਨ ਲੈ ਸਕਦੇ ਸਨ ਅਤੇ ਨਾ ਹੀ ਇਸ ਪ੍ਰਾਪਰਟੀ ਨੂੰ ਵੇਚ ਸਕਦੇ ਸਨ। ਮੁੱਖ ਮੰਤਰੀ ਭਗਵੰਤ ਮਾਨ ਅਤੇ ਮੰਤਰੀ ਨੀਜਰ  ਦੇ ਸਹਿਯੋਗ ਨਾਲ ਇਹ ਸਮੱਸਿਆ ਦਾ ਹੱਲ ਹੋ ਗਿਆ ਹੈ। 3 ਨਵੰਬਰ ਤੋਂ ਇਹ ਰਜਿਸਟਰੀਆਂ ਸ਼ੁਰੂ ਹੋ ਜਾਣਗੀਆਂ ਅਤੇ ਇਸ ਅਧੀਨ ਆਉਂਦੇ ਲੋਕ ਲੋਨ ਵੀ ਲੈ ਸਕਣਗੇ ਅਤੇ ਲੋੜ ਪੈਣ ਤੇ  ਪ੍ਰਾਪਰਟੀ ਦੀ ਵੇਚ ਖਰੀਦ ਵੀ ਕਰ ਸਕਣਗੇ। ਇਸ ਸਮੇਂ ਉਹਨਾਂ ਨਾਲ ਮੀਡੀਆ ਇੰਚਾਰਜ ਅਮਨ ਰਖਰਾ, ਨਵਦੀਪ ਵਾਲੀਆ, ਅਮੀਤ ਪੁਰੀ, ਕੌਂਸਲਰ ਬਲਜੀਤ ਸਿੰਘ ਚਾਨੀ, ਕੌਂਸਲਰ ਗੁਰਪ੍ਰੀਤ ਸਚਦੇਵਾ, ਕੌਂਸਲਰ ਵਿਕਮਜੀਤ ਘਾਤੀ, ਕੌਂਸਲਰ ਸਰਬਜੀਤ ਕੌਰ ਰੋਡੇ, ਕੌਂਸਲਰ ਮਨਦੀਪ ਕੌਰ, ਹਰਜਿੰਦਰ ਸਿੰਘ ਰੋਡੇ, ਸੋਨੀਆ ਢੰਡ, ਦਰਸ਼ਨ ਸਿੰਘ, ਮੈਡਮ ਕਮਲਜੀਤ ਕੌਰ, ਮੈਡਮ ਸਿੰਗਲਾ, ਰਿਸ਼ੂ ਅਗਰਵਾਲ ਅਤੇ ਹੋਰ ਆਪ ਆਗੂ ਅਤੇ ਦੁਕਾਨਦਾਰ ਹਾਜਰ ਸਨ।