ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ‘ਫਸਟ ਕੰਪਿਊਟਰ ਐਜੂਕੇਸ਼ਨਲ ਸੁਸਾਇਟੀ ਦੇ ਸਕਿੱਲ ਸੈਂਟਰ’ ਦਾ ਕੀਤਾ ਉਦਘਾਟਨ, ਸਿੱਖਿਆਰਥੀ ਮੁੱਫਤ ਸਿੱਖ ਸਕਣਗੇ ਅੰਗਰੇਜ਼ੀ ਅਤੇ ਪੰਜਾਬੀ ਟਾਈਪਿੰਗ

ਮੋਗਾ 28 ਅਕਤੂਬਰ  (ਜਸ਼ਨ ) ਮੋਗਾ ਤੋਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਅੱਜ ਅਮਿ੍ਰਤਸਰ ਰੋਡ ‘ਤੇ ਪੈਂਦੇ ਫਸਟ ਕੰਪਿਊਟਰ ਐਜੂਕੇਸ਼ਨਲ ਸੁਸਾਇਟੀ ਦੇ ਸਕਿੱਲ  ਸੈਂਟਰ ਦਾ ਉਦਘਾਟਨ ਕੀਤਾ। ਇਸ ਮੌਕੇ ਡਿਪਟੀ ਡੀ. ਸੀ. ਸੁਭਾਸ਼ ਚੰਦਰ, ਜ਼ਿਲ੍ਹਾ ਰੋਜ਼ਗਾਰ ਅਫਸਰ ਪਰਮਿੰਦਰ ਕੌਰ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਫਸਟ ਕੰਪਿਊਟਰ ਐਜੂਕੇਸ਼ਨਲ ਸੁਸਾਇਟੀ ਦੇ ਸਕਿੱਲ  ਸੈਂਟਰ ਦੇ ਮੈਨੈਜਿੰਗ ਡਾਇਰੈਕਟਰ ਅਸ਼ਵਨੀ ਅਰੋੜਾ ਅਤੇ ਵਿਕਾਸ ਸਿੰਗਲਾ ਨੇ ਦੱਸਿਆ ਕਿ ਇਸ ਸਕਿਲ ਸੈਂਟਰ ਵਿੱਚ ਨੌਜਵਾਨ ਲੜਕੇ ਲੜਕੀਆਂ ਨੂੰ ਸਿਲਾਈ ਕਢਾਈ, ਘਰੇਲੂ ਸਾਜ਼ੋ ਸਾਮਾਨ , ਟਾਈਪਿੰਗ ਅਤੇ ਮੋਬਾਈਲ ਰਿਪੇਅਰ ਦੀ ਟਰੇਨਿੰਗ ਦਿੱਤੀ ਜਾਵੇਗੀ। 
ਅਸ਼ਵਨੀ ਅਰੋੜਾ  ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੌਜਵਾਨ ਲੜਕੇ ਲੜਕੀਆਂ ਨੂੰ ਇਕ ਮਹੀਨੇ ਦੀ ਪੰਜਾਬੀ ਅਤੇ ਅੰਗਰੇਜ਼ੀ ਟਾਈਪਿੰਗ ਸਿਖਾਈ ਜਾਵੇਗੀ । ਉਹਨਾਂ ਦੱਸਿਆ ਕਿ ਦਿਨ ਵਿਚ  2-2 ਘੰਟਿਆਂ ਵਾਲੀਆਂ ਤਿੰਨ ਕਲਾਸਾਂ ਲੱਗਣਗੀਆਂ ਜਿਸ ਵਿਚ 20 -20 ਸਿੱਖਿਆਰਥੀ ਟਾਈਪ ਦੀ ਸਿੱਖਿਆ ਹਾਸਲ ਕਰ ਸਕਣਗੇ। 
 ਇਸ ਮੌਕੇ ਵਿਧਾਇਕਾ ਨੇ ਕਿਹਾ ਕਿ ਦੇਸ਼ ਦੀ ਤ੍ਰਾਸਦੀ ਹੈ ਕਿ ਇੱਥੇ ਕੰਮ ਕਰਨ ਵਾਲੇ ਹੁਨਰ ਨਾ ਹੋਣ ਕਾਰਨ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ, ਪਰ ਇਹ ਸਕਿੱਲਡ ਯੋਜਨਾ ਨੌਜਵਾਨਾਂ ਨੂੰ ਆਪਣਾ ਹੁਨਰ ਸਵਾਰਨ ਦਾ ਮੌਕਾ ਦੇਵੇਗੀ। 
 ਸਿੱਖਿਆ ਵਿਭਾਗ ਵਿਚ ਸੇਵਾ ਨਿਭਾਅ ਰਹੇ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ ਨੇ ਆਖਿਆ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਇਸ ਨਿਵੇਕਲੀ ਪਹਿਲ ਸਦਕਾ ਪੜ੍ਹਾਈ ਛੱਡ ਚੁੱਕੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਵੱਡਾ ਹੁਲਾਰਾ ਮਿਲੇਗਾ। 
ਇਸ ਮੌਕੇ ਅਮਨ ਰਖਰਾ, ਨਵਦੀਪ ਵਾਲੀਆ, ਕੌਂਸਲਰ ਵਿਕਰਮਜੀਤ ਘਾਤੀ, ਜਗਸੀਰ ਹੁੰਦਲ, ਡਿਪਟੀ ਮੇਅਰ ਅਸ਼ੋਕ ਧਾਮੀਜ਼ਾ, ਕੌਂਸਲਰ ਹੈਪੀ ਕਾਹਨਪੁਰੀਆ, ਕੌਂਸਲਰ ਬਲਜੀਤ ਸਿੰਘ ਚਾਨੀ, ਹਰਜਿੰਦਰ ਰੋਡੇ, ਅਮਿਤ ਪੁਰੀ, ਪ੍ਰੀਤ ਬਾਵਾ ਅਤੇ ਹੋਰ ਆਪ ਆਗੂ ਮਜ਼ੂਦ ਸਨ।