ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਦਿਵਾਲੀ ਦਾ ਤਿਉਹਾਰ ਮਨਾਇਆ ਗਿਆ
ਮੋਗਾ,21ਅਕਤੂਬਰ (ਜਸ਼ਨ):ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਆਪਸੀ ਭਾਈਚਾਰੇ ਦੇ ਰੋਸ਼ਨੀਆਂ ਦਾ ਤਿਉਹਾਰ ਦੀਵਾਲੀ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਧੰਨਤੇਰਸ, ਭਾਈਦੂਜ, ਦੀਵਾਲੀ ਦੇ ਤਿਉਹਾਰ ਮਨਾਉਂਣ ਦੇ ਵੱਖ-ਵੱਖ ਕਾਰਨ ਦੀਵਿਆਂ ਨੂੰ ਜਗਾਉਣ ਦੇ ਕਾਰਨਾਂ ਨਾਲ ਸਬੰਧਤ ਵੀਡੀਓ ਵਿਖਾਈ ਗਈ ਜਿਸ ਵਿੱਚ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਸੀ ਗਈ। ਵੀਡੀਓ ਵਿੱਚ ਦੱਸਿਆ ਗਿਆ ਕਿ ਤਿਉਹਾਰ ਸਾਨੂੰ ਕੁਦਰਤ ਨਾਲ ਜੋੜਦੇ ਹਨ ਇਸ ਕਰਕੇ ਤਿਉਹਾਰਾਂ ਦੀ ਪਵਿੱਤਰਤਾ ਕਾਇਮ ਰੱਖਣੀ ਚਾਹੀਦੀ ਹੈ। ਤਿਉਹਾਰਾਂ ਨੂੰ ਪਟਾਕਿਆਂ ਤੇ ਆਤਸ਼ਬਾਜੀ ਤੋਂ ਬਿਨਾ ਵੀ ਮਨਾਇਆ ਜਾ ਸਕਦਾ ਹੈ ਤਾਂ ਜੋ ਵਾਤਾਵਰਨ ਤੇ ਕੁਦਰਤ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਇਆ ਜਾ ਸਕੇ। ਇਸ ਵੀਡੀਓ ਵਿਚ ਦੱਸਿਆ ਗਿਆ ਕਿ ਪੁਰਾਣੇ ਸਮੇਂ ਵਿੱਚ ਦੀਵਿਆਂ ਵਿੱਚ ਪਾਇਆ ਜਾਣ ਵਾਲਾ ਤੇਲ ਮਛਰ ਤੇ ਹੋਰ ਹਾਨੀਕਾਰਕ ਜੀਵਾਂ ਨੂੰ ਖਤਮ ਕਰਦਾ ਸੀ । ਇਸ ਲਈ ਅੱਜ ਦੇ ਸਮੇਂ ਵਿਚ ਵੀ ਅਸੀਂ ਦੀਵੇ ਜਗਾ ਕੇ ਵਾਤਾਵਰਨ ਨੂੰ ਬਚਾ ਕੇ ਅਤੇ ਗਰੀਬ ਅਤੇ ਕਿਰਤੀ ਲੋਕਾਂ ਦੀ ਮਦਦ ਕਰ ਸਕਦੇ ਹਾਂ ਤਾਂ ਜੋ ਦੇਸ਼ ਦੇ ਛੋਟੇ ਉਦਯੋਗਾਂ ਨੂੰ ਵੀ ਉੱਪਰ ਚੁੱਕਿਆ ਜਾ ਸਕੇ। ਇਸ ਮੌਕੇ ਵਿਦਿਆਰਥੀਆਂ ਨੇ ਆਪਣੇ ਆਪਣੇ ਬਲਾਕ ਨੂੰ ਰੰਗੋਲੀ ਅਤੇ ਦੀਵਿਆਂ ਨਾਲ ਸਜਾਇਆ। ਸਕੂਲ ਦੇ ਚੇਅਰਮੈਨ ਸ. ਦਵਿੰਦਰਪਾਲ ਸਿੰਘ, ਪ੍ਰੈਜ਼ੀਡੈਂਟ ਸ. ਕੁਲਦੀਪ ਸਿੰਘ ਸਹਿਗਲ, ਜਨਰਲ ਸੈਕਟਰੀ ਮੈਡਮ ਪਰਮਜੀਤ ਕੌਰ ਅਤੇ ਪ੍ਰਿੰਸੀਪਲ ਮੈਡਮ ਸਤਵਿੰਦਰ ਕੌਰ ਨੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਦੀਵਾਲੀ ਦੇ ਤਿਉਹਾਰ ਦੀ ਵਧਾਈ ਦਿੱਤੀ, ਸਕੂਲ ਦੇ ਸਾਰੇ ਅਧਿਆਪਕਾਂ ਤੇ ਕਰਮਚਾਰੀਆਂ ਨੂੰ ਦੀਵਾਲੀ ਦੇ ਤਿਉਹਾਰ ਦੇ ਤੋਹਫ਼ੇ ਦਿੱਤੇ ਗਏ।