ਲੋਕ ਇਨਸਾਫ ਪਾਰਟੀ ਕਦੇ ਵੀ ਆਪ ਸਰਕਾਰ ਦੀਆ ਗਿੱਦੜ ਧਮਕੀਆਂ ਮੂਹਰੇ ਗੋਡੇ ਨਹੀਂ ਟੇਕੇਗੀ: ਜਗਮੋਹਨ ਸਿੰਘ ਸਮਾਧ ਭਾਈ
ਬਾਘਾਪੁਰਾਣਾ 16 ਅਕਤੂਬਰ (ਰਾਜਿੰਦਰ ਸਿੰਘ ਕੋਟਲਾ) ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ਤੇ ਫੇਲ੍ਹ ਹੋ ਗਈ ਚੁੱਕੀ ਹੈ। ਵੋਟਾਂ ਤੋਂ ਪਹਿਲਾਂ ਕੀਤੇ ਵਾਅਦੇ ਕੇਵਲ ਜੁਮਲਾ ਬਣ ਕੇ ਰਹਿ ਗਏ ਹਨ। ਪੰਜਾਬ ਸਰਕਾਰ ਕਿਸੇ ਕੰਮ ਵਿੱਚ ਵੀ ਆਪਣੀ ਮੱਤ ਨਹੀਂ ਵਰਤ ਰਹੀ ਕੇਵਲ ਦਿੱਲੀ ਵਾਲਿਆਂ ਦੀ ਹੱਥ ਠੋਕਾ ਬਣ ਕੇ ਰਹਿ ਗਈ ਹੈ। ਇਸ ਸਮੇਂ ਚੋਣਵੇਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਪਰਧਾਨ ਜਗਮੋਹਨ ਸਿੰਘ ਸਮਾਧ ਭਾਈ ਨੇ ਕਿਹਾ ਕਿ ਆਪ ਸਰਕਾਰ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਸਿਆਸੀ ਪਾਰਟੀਆਂ ਅਤੇ ਸੋਸਲ ਵਰਕਰਾਂ ਦੀ ਜ਼ਬਾਨ ਬੰਦ ਕਰਨ ਲਈ ਹਰੇਕ ਤਰ੍ਹਾਂ ਦਾ ਹੱਥਕੰਡਾ ਅਪਣਾ ਰਹੀ ਹੈ,ਜਿਸ ਤਰ੍ਹਾਂ ਪਰਧਾਨ ਸਿਮਰਨਜੀਤ ਸਿੰਘ ਬੈਂਸ ਦੀ ਅਵਾਜ਼ ਨੂੰ ਦਬਾਉਣ ਲਈ ਉਸ ਨੂੰ ਬਰਨਾਲਾ ਜੇਲ ਵਿੱਚ ਬੰਦ ਕਰ ਦਿੱਤਾ,ਸੋਸਲ ਵਰਕਰ ਬਾਈ ਲੱਖੇ ਸਿਧਾਣੇ ਤੇ ਐਨ ਡੀ ਪੀ ਸੀ ਦਾ ਝੂਠਾ ਮੁਕੱਦਮਾਂ ਪਾਉਣ ਦੀ ਵਾਹ ਲਾਈ ਅਤੇ ਹੁਣ ਇੱਕ ਗੁੰਮਸ਼ੁਦਾ ਵਿਅਕਤੀ ਵੱਲੋਂ ਮੇਰੇ ਖਿਲਾਫ਼ ਦਰਖਾਸਤ ਦਿਵਾ ਕੇ ਪੜਤਾਲ ਖੋਲ ਦਿੱਤੀ ਤਾਂ ਜੋ ਮੈਨੂੰ ਡਰਾ ਧਮਕਾ ਕੇ ਚੁੱਪ ਕਰਵਾਇਆ ਜਾ ਸਕੇ।ਪਰ ਮੈਂ ਪੰਜਾਬ ਸਰਕਾਰ ਨੂੰ ਹਿਕ ਠੋਕ ਕੇ ਕਹਿੰਦਾ ਹਾਂ ਕਿ ਅਸੀਂ ਨਾ ਥੋਡੀਆਂ ਜੇਲਾਂ ਤੋਂ ਨਹੀਂ ਡਰਦੇ ਹਾਂ ਅਤੇ ਨਾਂ ਹੀ ਥੋਡੀਆਂ ਪੜਤਾਲਾਂ ਤੋਂ, ਉਨ੍ਹਾਂ ਕਿਹਾ ਕਿ ਜੋ ਕਰੱਪਸ਼ਨ ਦੇ ਖਿਲਾਫ ਮੁਹਿੰਮ ਲੋਕ ਇਨਸਾਫ ਪਾਰਟੀ ਦੇ ਸੁਪਰੀਮੋ ਸਰਦਾਰ ਸਿਮਰਨਜੀਤ ਸਿੰਘ ਬੈਂਸ ਵੱਲੋਂ ਵਿੱਢੀ ਗਈ ਓਹ ਨਿਰੰਤਰ ਜਾਰੀ ਰਹੇਗੀ।ਇਸ ਸਮੇਂ ਹੋਰਨਾਂ ਤੋਂ ਇਲਾਵਾ ਭਾਈ ਹਰਜਿੰਦਰ ਸਿੰਘ ਬਰਾੜ, ਦਰਸ਼ਨ ਸਿੰਘ ਰੌਂਤਾ, ਸਤਨਾਮ ਸਿੰਘ ਮਾਛੀਕੇ, ਗੁਰਮੇਲ ਸਿੰਘ, ਜਗਜੀਤ ਸਿੰਘ, ਕੁਲਬੀਰ ਸਿੰਘ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।