ਟੀਚਰ ਫੈਸਟ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ

ਮੋਗਾ,14 ਅਕਤੂਬਰ (ਜਸ਼ਨ): ਅਧਿਆਪਕ ਪਰਵ ਤਹਿਤ ਅਧਿਆਪਕਾਂ ਦੀ ਕਾਬਲੀਅਤ ਅਤੇ ਪੇਸ਼ਕਾਰੀ ਦੇ ਮੁਲਾਂਕਣ ਲਈ ਕਰਵਾਏ ਗਏ ਬਲਾਕ ਪੱਧਰੀ ਟੀਚਰ ਫੈਸਟ ਮੁਕਾਬਲਿਆਂ ਦੇ ਜੇਤੂਆਂ ਦੇ ਅੱਜ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ। 
ਬਲਾਕ ਨੋਡਲ ਅਫਸਰ ਪ੍ਰਿੰ: ਪੰਨਾ ਲਾਲ ਦੀ ਅਗਵਾਈ ਵਿਚ ਪੰਜਾਬੀ ਵਿਸ਼ੇ ਦੇ ਮੁਕਾਬਲੇ ਦੌਰਾਨ ਵਿਦਿਆਰਥੀਆਂ ਨੂੰ ਵਿਰਾਸਤ ਅਤੇ ਸੱਭਿਆਚਾਰ ਨਾਲ ਜੋੜਨ ਲਈ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ,ਹਰਜਿੰਦਰ ਸਿੰਘ, ਦਵਿੰਦਰ ਕੌਰ, ਜਗਮੋਹਨ ਸਿੰਘ, ਕੁਲਵਿੰਦਰ ਸਿੰਘ ਆਦਿ ਨੇ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਕੀਤੀਆਂ। ਇਸ ਮੌਕੇ ਹੈੱਡਮਾਸਟਬ ਚਰਨਜੀਤ ਸਿੰਘ, ਲੈਕਚਰਾਰ ਜਤਿੰਦਰਪਾਲ ਸਿੰਘ ਅਤੇ ਲੈਕਚਰਾਰ ਹਰਵਿੰਦਰ ਸਿੰਘ ਨੇ ਜੱਜਾਂ ਦੀ ਭੂਮਿਕਾ ਨਿਭਾਈ। 
ਇਸ ਮੌਕੇ ਪ੍ਰਿੰ: ਪੰਨਾ ਲਾਲ ਨੇ ਆਖਿਆ ਕਿ ਸਰਕਾਰੀ ਸਕੂਲਾਂ ਵਿਚ ਬੇਹੱਦ ਕਾਬਿਲ ਅਧਿਆਪਕ ਸੇਵਾਵਾਂ ਦੇ ਰਹੇ ਹਨ ਅਤੇ ਟੀਚਰ ਫੈਸਟ ਦੌਰਾਨ ਅਧਿਆਪਕਾਂ ਨੇ ਬੇਹੱਦ ਗੰਭੀਰਤਾ ਨਾਲ ਮੁਕਾਬਲਿਆਂ ਵਿਚ ਹਿੱਸਾ ਲੈਂਦਿਆਂ ਆਪਣੀ ਸਮਰੱਥਾ ਦੀ ਪ੍ਰਦਰਸ਼ਨ ਕੀਤਾ ਹੈ। 
ਇਸ ਮੌਕੇ ਲੈਕਚਰਾਰ ਰਾਜਵਿੰਦਰ ਸਿੰਘ, ਸੁਖਜਿੰਦਰ ਸਿੰਘ ਡੀ ਐੱਮ, ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ, ਹਰਸ਼ ਗੋਇਲ, ਅੰਬਰਦੀਪ ਸਿੰਘ, ਰਾਹੁਲ ਗੋਇਲ ਆਦਿ ਹਾਜ਼ਰ ਸਨ।