ਗੈਂਗਸਟਰ ਬਣਦੇ ਨਹੀਂ ਬਣਾਏ ਜਾਂਦੇ ਨੇ ,,,,ਬਿਆਨ ਕਰੇਗੀ ਪੰਜਾਬੀ ਫ਼ਿਲਮ 'ਲੰਕਾ': ਸਰਦਾਰ ਸੋਹੀ,ਮਾਈਕਰੋ ਗਲੋਬਲ ਸੰਸਥਾ ਦੇ ਐੱਮਡੀ ਚਰਨਜੀਤ ਸਿੰਘ ਝੰਡੇਆਣਾ ਵੱਲੋਂ ਸਰਦਾਰ ਸੋਹੀ ਦਾ ਸਨਮਾਨ
![](https://sadamoga.com/sites/default/files/styles/front_news_slider_500x300/public/2022/10/07/lanka.jpg?itok=yP0XyNMF)
ਮੋਗਾ 7ਅਕਤੂਬਰ (ਜਸ਼ਨ):ਕੈਪਟੈਬ ਐਂਟਰਟੇਨਮੈਂਟ ਅਤੇ ਗਰੇਮੀਨ ਮੀਡਿਆ ਵਲੋਂ 8 ਅਕਤੂਬਰ ਨੂੰ ਮਸ਼ਹੂਰ ਓਟੀਟੀ ਪਲੇਟਫਾਰਮ ਚੌਪਾਲ 'ਤੇ ਨਵੀਂ ਪੰਜਾਬੀ ਫਿਲਮ 'ਲੰਕਾ' ਰਲੀਜ ਕੀਤੀ ਜਾ ਰਹੀ ਹੈ। ਫਿਲਮ ਦਾ ਨਿਰਦੇਸ਼ਨ ਰਵੀ ਪੁੰਜ, ਨਿਰਮਾਤਾ ਸੁਰਮੀਤ, ਮਨਦੀਪ ਧਾਮੀ, ਨਿਸ਼ਾਂਤ ਚੌਧਰੀ ਅਤੇ ਗੁਰਮੀਤ ਸਿੰਘ ਲੋਪੋਂਠ ਫਿਲਮ ਦੀ ਸਟਾਰ ਕਾਸਟ ਸਰਦਾਰ ਸੋਹੀ ਪ੍ਰਮੋਸ਼ਨ ਲਈ ਮੋਗਾ ਦਾ ਅਹਿਮ ਸੰਸਥਾ ਮਾਈਕਰੋ ਗਲੋਬਲ ਮੋਗਾ ਵਿਖੇ ਪੁੱਜੇ ਜਿਥੇ ਫਿਲਮ ਟੀਮ ਦਾ ਮਾਈਕਰੋ ਗਲੋਬਲ ਸੰਸਥਾ ਦੇ ਐੱਮਡੀ ਚਰਨਜੀਤ ਸਿੰਘ ਝੰਡੇਆਣਾ ਵੱਲੋਂ ਸਨਮਾਨ ਕੀਤਾ ਗਿਆ। ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਦੱਸਿਆ ਕਿ ਲੰਕਾ ਪੰਜਾਬੀ ਫ਼ਿਲਮ ਦੂਜੀਆਂ ਫਿਲਮਾਂ ਤੋਂ ਹਟ ਕੇ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਫ਼ਿਲਮ ਵਿਚ ਪੰਜਾਬ ਦੇ ਲੋਕਾਂ ਨੂੰ ਸਿਆਸੀ ਆਗੂਆਂ ਦੀਆਂ ਚਾਲਾਂ ਤੋਂ ਸੁਚੇਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫ਼ਿਲਮ ਵਿਚ ਕੁੜੀ ਤੇ ਕੁਰਸੀ ਨੂੰ ਹਾਸਲ ਕਰਨ ਲਈ ਸਿਆਸੀ ਆਗੂ ਕਿਸ ਤਰ੍ਹਾਂ ਘਟੀਆਂ ਚਾਲਾਂ ਚੱਲਦੇ ਹਨ ਇਸਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ। ਸਰਦਾਰ ਸੋਹੀ ਨੇ ਇਕ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਕੋਰੋਨਾ ਮਹਾਮਾਰੀ ਨੇ ਫ਼ਿਲਮ ਇੰਡਸਟਰੀ ਨੂੰ ਪਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਕਾਲ ਤੋਂ ਪਹਿਲਾਂ ਬਣੀਆਂ ਪੰਜਾਬੀ ਫ਼ਿਲਮਾਂ ਹੁਣ ਧੜਾਧੜ ਰਲੀਜ਼ ਹੋ ਰਹੀਆਂ ਹਨ। ਫਿਲਮ ਦੀ ਕਹਾਣੀ ਪੰਜਾਬ ਦੀ ਸਿਆਸਤ ਦੇ ਅਣਦੇਖੇ ਭੇਦਾਂ ਦੀ ਇਕ ਵੱਡੀ ਤਸਵੀਰ ਪੇਸ਼ ਕਰਦੀ ਹੈ। ਰਾਜਨੀਤੀ ਵਿਚ ਆਉਣ ਵਾਲੇ ਵੱਡੀ ਗਿਣਤੀ ਵਿਚ ਲੋਕ ਆਪਣੇ ਆਪ ਇਸ ਦਲਦਲ ਵਿਚ ਫਸਦੇ ਹਨ ਅਤੇ ਉਹ ਚਾਹੁੰਦੇ ਹੋਏ ਵੀ ਬਾਹਰ ਨਹੀਂ ਨਿਕਲ ਸਕਦੇ । ਕੁਝ ਲੋਕ ਰਾਜਨੀਤੀ ਦੇ ਕਾਲੇ ਪਹਿਲੂਆਂ ਦਾ ਸ਼ਿਕਾਰ ਹੋ ਜਾਂਦੇ ਹਨ । ਫਿਲਮ ਦੀ ਮੁੱਖ ਪਾਤਰ ਸੋਨੀਆ ਮਾਨ ਆਪਣੀਆਂ ਨਾਪਾਕ ਸਾਜ਼ਿਸ਼ਾਂ ਨੂੰ ਅੰਜਾਮ ਦੇਣ ਲਈ ਨੌਜਵਾਨਾਂ ਨੂੰ ਰਾਜਨੀਤੀ ਦੀ ਆੜ ਵਿਚ ਫਸਾਉਂਦੀ ਹੈ, ਉਨ੍ਹਾਂ ਦੀ ਜ਼ਿੰਦਗੀ ਬਰਬਾਦ ਕਰਦੀ ਹੈ ਅਤੇ ਉਨ੍ਹਾਂ ਨੂੰ ਗੈਂਗਸਟਰ ਬਣਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਨੌਜਵਾਨ ਆਪਣੇ ਆਲੇ ਦੁਆਲੇ ਜੋ ਕੁਝ ਵਾਪਰ ਰਿਹਾ ਹੈ, ਉਸ ਦੀ ਅਸਲੀਅਤ ਤੋਂ ਅਣਜਾਣ ਹਨ, ਜੋ ਇਸ ਫਿਲਮ ਦੀ ਜ਼ਰੀਏ ਦਰਸਾਇਆ ਜਾਵੇਗਾ। ਫਿਲਮ ਦਾ ਉਦੇਸ਼ ਉਨ੍ਹਾਂ ਨੌਜਵਾਨਾਂ ਵਿਚ ਜਾਗਰੂਕਤਾ ਪੈਦਾ ਕਰਨਾ ਹੈ ਜੋ ਬੁਰੀ ਸੰਗਤ ਦਾ ਹਿੱਸਾ ਬਣ ਜਾਂਦੇ ਹਨ। ਸਰਦਾਰ ਸੋਹੀ ਦਾ ਕਹਿਣਾ ਸੀ ਕਿ ਫਿਲਮ ਦੀ ਕਹਾਣੀ ਮੇਰੇ ਰੋਲ ਨੂੰ ਮੇਰੀ ਸ਼ਖਸੀਅਤ ਨਾਲ ਮਿਲਦੀ-ਜੁਲਦੀ ਬਣਾਉਂਦੀ ਹੈ, ਜਿਸ ਕਾਰਨ ਮੈਂ ਜਲਦੀ ਹੀ ਇਸ ਫਿਲਮ ਦਾ ਹਿੱਸਾ ਬਣਨ ਦਾ ਫੈਸਲਾ ਕੀਤਾ ਅਤੇ ਇਸ ਫਿਲਮ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।