ਵੋਟਰ ਜਾਗਰੂਕਤਾ ਵਿਸ਼ੇ 'ਤੇ ਆਨਲਾਈਨ ਕੁਇਜ਼ ਮੁਕਾਬਲਾ 2 ਅਕਤੂਬਰ ਨੂੰ

ਮੋਗਾ, 27 ਸਤੰਬਰ (ਜਸ਼ਨ):  ਮੁੱਖ ਚੋਣ ਅਫ਼ਸਰ ਪੰਜਾਬ ਚੰਡੀਗੜ੍ਹ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਪੰਜਾਬ ਰਾਜ ਵਿੱਚ ਵੋਟਰ ਜਾਗਰੂਕਤਾ ਸਬੰਧੀ ਇੱਕ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਅਧੀਨ ਗਾਂਧੀ ਜਯੰਤੀ ਵਾਲੇ ਦਿਨ ਰਾਜ ਦੇ ਸਮੂਹ ਨਾਗਰਿਕ, ਬੂਥ ਲੈਵਲ ਅਫ਼ਸਰ, ਸਮੂਹ ਵਿਦਿੱਅਕ ਸੰਸਥਾਵਾਂ ਵਿੱਚ ਗਠਿਤ ਕੀਤੇ ਗਏ ਇਲੈਟੋਰਲ ਲਿਟਰੇਸੀ ਕਲੱਬਾਂ ਦੇ ਮੈਬਰ ਅਤੇ ਵਿਦਿਆਰਥੀਆਂ ਲਈ ਵੋਟਰ ਜਾਗਰੂਕਤਾ ਵਿਸ਼ੇ 'ਤੇ ਆਨਲਾਈਨ ਕੁਇੱਜ਼ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਹ ਆਨਲਾਈਨ ਕੁਇਜ਼ ਮੁਕਾਬਲਾ 2 ਅਕਤੂਬਰ, 2022 ਨੂੰ ਸ਼ਾਮ 4 ਵਜੇ ਕਰਵਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਕਾਬਲੇ ਵਿੱਚ ਕੁੱਲ 50 ਸਵਾਲ ਹੋਣਗੇ, ਜਿੰਨ੍ਹਾਂ ਨੂੰ ਨਿਰਧਾਰਿਤ ਸਮੇ 'ਤੇ ਭਾਵ 30 ਮਿੰਟਾਂ ਅੰਦਰ ਹੱਲ ਕਰਨਾ ਹੋਵੇਗਾ। ਆਮ ਨਾਗਰਿਕਾਂ, ਬੂਥ ਲੈਵਲ ਅਫ਼ਸਰਾਂ ਅਤੇ ਇਲੈਕਟੋਰਲ ਲਿਟਰੇਸੀ ਕਲੱਬ ਮੈਂਬਰਾਂ   ਜਾਂ ਵਿਦਿਆਰਥੀਆਂ ਨੂੰ ਕੁਇਜ ਮੁਕਾਬਲੇ ਦਾ ਲਿੰਕ ਨਿਰਧਾਰਿਤ ਸਮੇਂ ਤੋਂ 10 ਮਿੰਟ ਪਹਿਲਾਂ ਮੁੱਖ ਚੋਣ ਅਫ਼ਸਰ ਪੰਜਾਬ ਚੰਡੀਗੜ੍ਹ ਦੀ ਫੇਸਬੁੱਕ http://ceopunjab.nic.in/ ਤੇ ਟਵਿੱਟਰ CEOPunjab@TheCEOPunjab  ਰਾਹੀ ਸਾਂਝਾ ਕਰ ਦਿੱਤਾ ਜਾਵੇਗਾ।
ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਇਸ ਕੁਇਜ਼ ਵਿੱਚ ਜੇਤੂਆਂ ਨੂੰ ਨਕਦ ਇਨਾਮ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਪਹਿਲਾ ਇਨਾਮ 5 ਹਜ਼ਾਰ, ਦੂਜਾ ਇਨਾਮ 3 ਹਜ਼ਾਰ ਰੁਪਏ ਅਤੇ ਤੀਜਾ ਇਨਾਮ 2 ਹਜ਼ਾਰ  ਰੁਪਏ ਨਿਰਧਾਰਿਤ ਕੀਤਾ ਗਿਆ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹਾ ਮੋਗਾ ਵਿੱਚ ਆਉਂਦੇ ਸਮੂਹ ਵਿਧਾਨ ਸਭਾ ਹਲਕਿਆਂ ਦੇ ਆਮ ਨਾਗਰਿਕਾਂ, ਬੂਥ ਲੈਵਲ ਅਫ਼ਸਰਾਂ, ਇਲੈਕਟੋਰਲ ਲਿਟਰੇਸੀ ਕਲੱਬ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਆਨਲਾਈਨ ਕੁਇਜ਼ ਮੁਕਾਬਲਿਆਂ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ ਜਾਵੇ।