ਮਾਈਕਰੋ ਗਲੋਬਲ ਦੀ ਵਿਦਿਆਰਥਣ ਨੇ ਲਏ ਪੀ.ਟੀ.ਈ. 'ਚ 78 ਸਕੋਰ

ਮੋਗਾ, 21 ਸਤੰਬਰ (ਜਸ਼ਨ) –-ਮਾਈਕਰੋ ਗਲੋਬਲ ਅਕਾਲਸਰ ਚੌਂਕ ਸਥਿਤ ਸੰਸਥਾ ਦੀ ਵਿਦਿਆਰਥਣ ਹਰਸਿਮਰਨ ਕੌਰ ਸਪੁੱਤਰੀ ਗੁਰਦਿਆਲ ਸਿੰਘ ਪਿ੍ੰਸੀਪਲ , ਮੋਗਾ ਨੇ ਸਿਰਫ਼ 30 ਦਿਨ ਦੀ ਪੀ. ਟੀ. ਈ. ਦੀ ਕੋਚਿੰਗ ਦੌਰਾਨ 78 ਸਕੋਰ ਲਏ ਹਨ | ਇਸ ਮੌਕੇ ਸੰਸਥਾ ਦੇ ਮੁਖੀ ਚਰਨਜੀਤ ਸਿੰਘ ਝੰਡੇਆਣਾ ਨੇ ਵਿਦਿਆਰਥਣ ਅਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਇਸ ਦਾ ਸਿਹਰਾ ਸੰਸਥਾ ਦੇ ਪੀ. ਟੀ. ਈ. ਡਿਪਾਰਟਮੈਂਟ ਨੂੰ ਦਿੱਤਾ ਜੋ ਕਿ ਲਗਾਤਾਰ ਵਿਦਿਆਰਥੀਆਂ ਦੇ ਚੰਗੇ ਨਤੀਜੇ ਦੇ ਰਿਹਾ ਹੈ | ਵਿਦਿਆਰਥਣ ਹਰਸਿਮਰਨ ਕੌਰ ਨੇ ਰੀਡਿੰਗ 'ਚ 82, ਲਿਸਨਿੰਗ 'ਚ 72, ਰਾਈਟਿੰਗ 'ਚ 71 ਅਤੇ ਸਪੀਕਿੰਗ 'ਚ 90 ਸਕੋਰ ਲਏ | ਇਸ ਮੌਕੇ ਸੰਸਥਾ ਮੁਖੀ ਨੇ ਦੱਸਿਆ ਸੰਸਥਾ ਵਿਚ ਬਹੁਤ ਦੂਰ-ਦੂਰ ਤੋਂ ਵਿਦਿਆਰਥੀ ਪੜਨ ਲਈ ਆ ਰਹੇ ਹਨ ਅਤੇ ਮਨਚਾਹੇ ਬੈਂਡ ਸਕੋਰ ਹਾਸਲ ਕਰਕੇ ਆਪਣਾ ਵਿਦੇਸ਼ 'ਚ ਪੜ੍ਹਾਈ ਕਰਨ ਦਾ ਸੁਪਨਾ ਸਾਕਾਰ ਕਰ ਰਹੇ ਹਨ |