ਪੁਟੀਆ ਦੇ ਵਾਈਸ ਪ੍ਰੈਜ਼ੀਡੈਂਟ ਦਵਿੰਦਰਪਾਲ ਸਿੰਘ ਨੇ ਐਸ. ਸੀ. ਕਮਿਸ਼ਨ ਦੇ ਚੇਅਰਮੈਨ ਸ੍ਰੀ ਵਿਜੇ ਸਾਂਪਲਾ ਨਾਲ ਮੀਟਿੰਗ ਕੀਤੀ
ਮੋਗਾ, 16 ਸਤੰਬਰ (ਜਸ਼ਨ):ਸਰਕਾਰੀ ਦੌਰੇ ਤੇ ਮੋਗਾ ਪਹੁੰਚੇ ਸ੍ਰੀ ਵਿਜੇ ਸਾਂਪਲਾ ਚੇਅਰਮੈਨ ਐਸ. ਸੀ. ਕਮਿਸ਼ਨ ਨਾਲ ਸਰਕਟ ਹਾਊਸ ਮੋਗਾ ਵਿਖੇ ਪੰਜਾਬ ਟੈਕਨੀਕਲ ਐਸੋਸੀਏਸ਼ਨ ਦੇ ਵਾਇਸ ਪ੍ਰੈਜ਼ੀਡੈਂਟ ਸ. ਦਵਿੰਦਰਪਾਲ ਸਿੰਘ ਨੇ ਮੁਲਾਕਾਤ ਕੀਤੀ। ਇਸ ਮੌਕੇ ਤੇ ਮੋਗੇ ਦੇ ਉੱਘੇ ਡਾਕਟਰ ਅਤੇ ਸਮਾਜਸੇਵੀ ਡਾ. ਸੀਮਾਂਤ ਗਰਗ ਵੀ ਹਾਜ਼ਰ ਸਨ।ਸ. ਦਵਿੰਦਰਪਾਲ ਸਿੰਘ ਨੇ 2017-18, 2018-19 ਅਤੇ 201920 ਦੇ ਐਸ. ਸੀ ਵਿਦਿਆਰਥੀਆਂ ਦੇ ਸਕਾਲਰਸ਼ਿਪ ਨਾ ਮਿਲਣ ਬਾਰੇ ਗੱਲਬਾਤ ਕੀਤੀ ਅਤੇ ਸਾਲ 2020-21 ਅਤੇ 2021-22 ਦੇ ਜੋ ਪੈਸੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਦੇ ਖਾਤੇ ਵਿੱਚ ਭੇਜੇ ਗਏ ਹਨ ਉਹ ਤਕਰੀਬਨ 50% ਵਿਦਿਆਰਥੀਆਂ ਵੱਲੋਂ ਕਾਲਜਾਂ ਨੂੰ ਜਮਾਂ ਨਹੀਂ ਕਰਵਾਏ ਗਏ ਬਾਰੇ ਦੀ ਜਾਣਕਾਰੀ ਦਿੱਤੀ। ਵਿਜੇ ਸਾਂਪਲਾ ਨੇ ਦੱਸਿਆ ਕਿ ਉਹ ਇਸ ਬਾਰੇ ਕਾਲਜਾਂ ਨੂੰ ਪੇਸ਼ ਆ ਰਹੀਆਂ ਤਕਲੀਫਾਂ ਨੂੰ ਵੀ ਭਲੀ ਭਾਂਤੀ ਡਿਟੇਲ ਵਿਚ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਦ ਮੈਂ ਮੰਤਰੀ ਮੰਡਲ ਵਿਚ ਸੀ ਤਾਂ ਉਦੋਂ ਵੀ ਮੈਂ ਬਹੁਤ ਕੋਸ਼ਿਸ਼ਾਂ ਕਰਕੇ ਪੰਜਾਬ ਦੇ ਪੈਸੇ ਦਵਾਏ ਸਨ ਹੁਣ ਵੀ ਮੈਂ ਐਸ. ਸੀ. ਕਮਿਸ਼ਨ ਦਾ ਚੇਅਰਮੈਨ ਹੋਣ ਦੇ ਨਾਤੇ ਕਾਲਜਾਂ ਦੀਆਂ ਮੁਸ਼ਕਲਾਂ ਹੱਲ ਕਰਵਾਉਣ ਲਈ ਆਪਣਾ ਪੂਰਾ ਯੋਗਦਾਨ ਪਾਵਾਂਗਾ।ਸ. ਦਵਿੰਦਰਪਾਲ ਸਿੰਘ ਨੇ ਵਿਜੇ ਸਾਂਪਲਾ ਨੂੰ ਮੋਗਾ ਆਉਣ ਤੇ ਜੀ ਆਇਆਂ ਆਖਿਆ ਅਤੇ ਕਾਲਜਾਂ ਦੀਆਂ ਮੰਗਾਂ ਸਬੰਧੀ ਉਨ੍ਹਾਂ ਵੱਲੋਂ ਦਿੱਤੇ ਜਾਣ ਵਾਲੇ ਸਹਿਯੋਗ ਲਈ ਧੰਨਵਾਦ ਕੀਤਾ।