ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਦੇ ਖੇਡ ਸਿਤਾਰੇ ਫੇਰ ਚਮਕੇ

ਮੋਗਾ, 15 ਸਤੰਬਰ: (ਜਸ਼ਨ):- ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜੋਨ ਪੱਧਰ ਦੇ ਟੂਰਨਾਮੈਂਟ ਵਿੱਚ ਅੰਡਰ 17 ਅਤੇ ਅੰਡਰ 19 ਵਰਗ ਵਿੱਚ ਸਕੂਲ ਦੇ ਲੜਕੇ ਅਤੇ ਲੜਕੀਆਂ ਨੇ ਬਹੁਤ ਹੀ ਵਧੀਆ ਕਾਰਗੁਜ਼ਾਰੀ ਵਿਖਾਉਂਦਿਆਂ ਸੋਨੇ ਦੇ ਤਮਗ਼ੇ ਪ੍ਰਾਪਤ ਕੀਤੇ। ਅੱਠਵੀ ਜਮਾਤ ਦੀ ਵਿਦਿਆਰਥਣ ਹਰਨੂਰ ਕੌਰ ਜ਼ਿਲ੍ਹਾ ਪੱਧਰ ਤੇ ਤੀਸਰਾ ਸਥਾਨ ਪ੍ਰਾਪਤ ਕਰਕੇ ਰਾਜ ਪੱਧਰ ਲਈ ਚੁਣੀ ਗਈ। ਜੋਨ ਪੱਧਰ ਦੇ ਵਿਅਕਤੀਗਤ ਖੇਡ ਮੁਕਾਬਲੇ ਵਿੱਚ ਤੀਸਰੀ ਜਮਾਤ ਦੇ ਸਕਸ਼ਮ ਅਰੋੜਾ ਨੇ ਅੰਡਰ 11 ਇਨਲਾਈਨ ਸਕੇਟਿੰਗ ਵਿੱਚ 500 ਮੀਟਰ ਵਿੱਚ ਸੋਨੇ ਦਾ ਤਮਗਾ ਅਤੇ 1000 ਮੀਟਰ ਵਿੱਚ ਚਾਂਦੀ ਦਾ ਤਮਗਾ ਹਾਸਲ ਕੀਤਾ। ਸਕੇਟਿੰਗ ਕੁਆਡ 1000 ਮੀਟਰ ਈਵੈਂਟ ਵਿਚ ਤੀਸਰੀ ਜਮਾਤ ਦੇ ਜਸ਼ਨ ਕੁਮਾਰ ਨੇ ਚਾਂਦੀ ਦਾ ਤਮਗਾ ਹਾਸਲ ਕੀਤਾ ਅਤੇ ਚੌਥੀ ਜਮਾਤ ਦੀ ਵਿਦਿਆਰਥਣ ਵੰਦਨਾ ਅੰਡਰ 11 ਸਕੇਟਿੰਗ ਕੁਆਡ ਵਿਚ ਸੋਨੇ ਦੇ ਤਮਗੇ ਹਾਸਲ ਕੀਤੇ।

ਜ਼ਿਲ੍ਹਾ ਪੱਧਰੀ ਟਰਾਇਲ ਖੇਡਾਂ ਵਿੱਚ ਯੋਗਾ ਟੀਮ ਦੇ ਅੰਡਰ 17 ਕੁੜੀਆਂ ਅਤੇ ਮੁੰਡਿਆਂ ਨੇ ਪਹਿਲਾ ਸਥਾਨ ਹਾਸਲ ਕਰਕੇ 14 ਸੋਨੇ ਦੇ ਤਮਗੇ ਹਾਸਲ ਕੀਤੇ। ਇਨ੍ਹਾਂ ਵਿੱਚੋ 11 ਵਿਦਿਆਰਥੀ ਰਾਜ ਪੱਧਰ ਤੇ ਯੋਗਾ ਲਈ ਚੁਣੇ ਗਏ। ਸੌਫ਼ਟ ਬਾਲ ਅੰਡਰ 14 ਮੁੰਡਿਆਂ ਨੇ ਚੰਗਾ ਖੇਡ ਪ੍ਰਦਰਸ਼ਨ ਕਰਦੇ ਹੋਏ ਦੂਜਾ ਸਥਾਨ ਪ੍ਰਾਪਤ ਕਰਕੇ 16 ਚਾਂਦੀ ਦੇ ਤਮਗੇ ਹਾਸਲ ਕੀਤੇ। ਕੁੜੀਆਂ ਨੇ ਅੰਡਰ 14 ਤੀਜਾ ਸਥਾਨ ਪ੍ਰਾਪਤ ਕਰਦੇ ਹੋਏ 10 ਕਾਂਸੀ ਦੇ ਤਮਗੇ ਜਿੱਤੇ। ਇਹਨਾਂ ਵਿਚੋਂ 5 ਵਿਦਿਆਰਥੀ ਰਾਜ ਪੱਧਰੀ ਮੁਕਾਬਲੇ ਲਈ ਚੁਣੇ ਗਏ। ਤੀਰ ਅੰਦਾਜ਼ੀ ਮੁਕਾਬਲੇ ਵਿੱਚ ਅੰਡਰ 14,17,19 ਕੁੜੀਆਂ ਅਤੇ ਮੁੰਡਿਆਂ ਨੇ ਵਧੀਆ ਕਾਰਗੁਜ਼ਾਰੀ ਵਿਖਾਉਂਦਿਆਂ ਹੋਇਆ 23 ਸੋਨੇ ਦੇ, 22 ਚਾਂਦੀ ਦੇ ਅਤੇ 4 ਕਾਂਸੀ ਦੇ ਤਗਮੇ ਹਾਸਲ ਕੀਤੇ ਅਤੇ ਇਨ੍ਹਾਂ ਵਿੱਚੋਂ 18 ਵਿਦਿਆਰਥੀ ਰਾਜ ਪੱਧਰੀ ਮੁਕਾਬਲੇ ਲਈ ਚੁਣੇ ਗਏ। ਜਨਰਲ ਸੈਕਟਰੀ ਮੈਡਮ ਪਰਮਜੀਤ ਕੌਰ ਅਤੇ ਮੁੱਖ ਅਧਿਆਪਕ ਸ਼੍ਰੀਮਤੀ ਸਤਵਿੰਦਰ ਕੌਰ ਜੀ ਨੇ ਸਾਰੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਅਗਲੇ ਮੁਕਾਬਲੇ ਲਈ ਸ਼ੁਭਕਾਮਨਾਵਾਂ ਦਿੱਤੀਆਂ।