ਇੰਪਰੂਵਮੈਂਟ ਟਰੱਸਟ ਮੋਗਾ ਦੇ ਚੇਅਰਮੈਨ ਦੀਪਕ ਸਮਾਲਸਰ ਦਾ, ਜ਼ਿਲ੍ਹਾ ਦਫਤਰ ਪਹੁੰਚਣ ਤੇ ਪਾਰਟੀ ਵਰਕਰਾਂ ਅਤੇ ਵਲੰਟੀਅਰਾਂ ਨੇ ਕੀਤਾ ਨਿੱਘਾ ਸਵਾਗਤ

ਮੋਗਾ, 13 ਸਤੰਬਰ(ਜਸ਼ਨ):ਪੰਜਾਬ ਸਰਕਾਰ ਨੇ ਇੰਪਰੂਵਮੈਂਟ ਟਰੱਸਟ ਦਾ ਵਿਸਥਾਰ ਕਰਦੇ ਹੋਏ ਦੀਪਕ ਸਮਾਲਸਰ ਜ਼ਿਲ੍ਹਾ ਸੈਕਟਰੀ ਨੂੰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਇਆ ਹੈ। ਦੀਪਕ ਸਮਾਲਸਰ ਦੀ ਇਸ ਨਿਯੁਕਤੀ ’ਤੇ ਸਮੁੱਚੇ ਜ਼ਿਲ੍ਹੇ ਦੇ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਤੇ ਵਲੰਟੀਅਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਜ਼ਿਕਰਯੋਗ ਹੈ ਕਿ ਦੀਪਕ ਸਮਾਲਸਰ ਜਿਲ੍ਹਾ ਸੈਕਟਰੀ ਆਮ ਆਦਮੀ ਪਾਰਟੀ ਦੇ ਫਾਊਂਡਰ ਮੈਂਬਰ ਹਨ, ਅੰਨਾ ਹਜ਼ਾਰੇ ਮੂਵਮੈਂਟ ਤੋਂ ਹੀ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਸਰਗਰਮ ਰਹੇ ਹਨ। ਪਾਰਟੀ ਦੇ ਚੋਣ ਨਿਸ਼ਾਨ ਤੇ 2018 ਵਿੱਚ ਜਿਲ੍ਹਾ ਪਰਿਸ਼ਦ ਦੀ ਚੋਣ ਲੜੀ। ਦੀਪਕ ਸਮਾਲਸਰ ਇੱਕ ਆਮ ਘਰ ਤੋਂ ਹਨ। ਪਾਰਟੀ ਨੇ ਜਿੱਥੇ ਵੀ ਜਿੰਮੇਵਾਰੀ ਲਗਾਈ ਉਹ ਸਮਾਲਸਰ ਨੇ ਤਹਿ ਦਿਲੋਂ ਨਿਭਾਈ। ਇਸ ਤੋਂ ਬਾਅਦ ਪਾਰਟੀ ਨੇ ਜ਼ਿਲ੍ਹਾ ਸੈਕਟਰੀ ਮੋਗਾ ਦੇ ਅਹੁਦੇ ਨਾਲ ਨਿਵਾਜਿਆ ਸੀ। ਪਾਰਟੀ ਨੇ ਉਹਨਾਂ ਦੀ ਵਫਾਦਾਰੀ, ਮਿਹਨਤ ਤੇ ਇਮਾਨਦਾਰੀ ਨੂੰ ਦੇਖਦੇ ਹੋਏ ਇੰਪਰੂਵਮੈਂਟ ਟਰੱਸਟ ਮੋਗਾ ਦੇ ਚੇਅਰਮੈਨ ਦੀ ਅਹਿਮ ਜਿੰਮੇਵਾਰੀ ਸੌਂਪੀ ਹੈ। ਜਿਲ੍ਹੇ ਦੇ ਸਮੂਹ ਅਹੁਦੇਦਾਰਾਂ ਤੇ ਵਲੰਟੀਅਰਾਂ ਨੇ ਅਰਵਿੰਦ ਕੇਜਰੀਵਾਲ ਪਾਰਟੀ ਸੁਪਰੀਮੋ, ਜਰਨੈਲ ਸਿੰਘ ਪ੍ਰਭਾਰੀ ਪੰਜਾਬ, ਡਾ ਸੰਦੀਪ ਪਾਠਕ ਸਹਿ ਪ੍ਰਭਾਰੀ ਪੰਜਾਬ ਤੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਤੇ ਸਮੂਹ ਉੱਚ ਪੱਧਰੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਤੇ ਦੀਪਕ ਸਮਾਲਸਰ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਵਿਧਾਇਕ ਅਮਨਦੀਪ ਕੌਰ ਅਰੋੜਾ, ਅਮਨ ਰਖਰਾ, ਤੇਜਿੰਦਰ ਬਰਾੜ, ਰਵੀ ਗਿੱਲ, ਵਿਕਰਮਜੀਤ ਸਿੰਘ ਘਾਤੀ, ਚਰਨਜੀਤ ਸਿੰਘ ਚਾਨੀ, ਜਗਸੀਰ ਹੁੰਦਲ, ਹਰਜਿੰਦਰ ਸਿੰਘ ਰੋਡੇ, ਨਵਦੀਪ ਵਾਲੀਆ, ਅਨਿਲ ਸ਼ਰਮਾ, ਅਮਿਤ ਪੁਰੀ, ਅਜੈ ਸ਼ਰਮਾ, ਸਨੀ ਦਿਦਾਰੇਵਾਲਾ, ਦੀਪ ਦਾਰਪੁਰ, ਬਲਦੇਵ ਬਲਖੰਡੀ, ਦੀਪਕ, ਸੁਖਦੀਪ ਸਿਪਾ, ਜਗਰੂਪ ਸਿੰਘ, ਰਿੰਪੀ ਗਰੇਵਾਲ, ਜਗਵੰਤ ਬੈੰਸ, ਗੋਰਾ ਬੋਹਨਾ ਅਤੇ ਸਮੂਹ ਵਲੰਟੀਅਰ ਨੇ ਦੀਪਕ ਸਮਾਲਸਰ ਨੂੰ ਨਵੀਂ ਮਿਲੀ ਜਿੰਮੇਵਾਰੀ ਤੇ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਉਮੀਦ ਕਰਦੇ ਹਾਂ ਕਿ ਦੀਪਕ ਸਮਾਲਸਰ ਸਰਕਾਰ ਦੀਆਂ ਨੀਤੀਆਂ ਨੂੰ ਬੂਥ ਲੈਵਲ ਤੱਕ ਪਹੁੰਚਾਉਣ ਲਈ ਭਰਪੂਰ ਯਤਨ ਕਰਨਗੇ। ਦੀਪਕ ਸਮਾਲਸਰ ਨੇ ਦੱਸਿਆ ਕਿ ਉਹ ਪਾਰਟੀ ਵੱਲੋਂ ਦਿੱਤੀ ਇਸ ਜੁੰਮੇਵਾਰੀ ਲਈ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦੇ ਹਨ। ਅਤੇ ਇਸ ਜੁੰਮੇਵਾਰੀ ਨੂੰ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਹਨਾਂ ਦੱਸਿਆ ਕਿ ਜਿਲ੍ਹੇ ਦੇ ਵਿਧਾਇਕਾ, ਜਿਲ੍ਹਾ ਪ੍ਰਧਾਨ, ਸਮੁੱਚੀ ਜਿਲਾ ਟੀਮ ਅਤੇ ਅਹੁਦੇਦਾਰ ਸਹਿਬਾਨਾਂ ਦੁਆਰਾ ਵਧਾਈਆ ਦਿੱਤੀਆਂ ਜਾ ਰਹੀਆਂ ਹਨ ਅਤੇ ਉਹ ਇਸ ਪਿਆਰ ਅਤੇ ਸਤਿਕਾਰ ਲਈ ਹਮੇਸ਼ਾ ਰਿਣੀ ਰਹਿਣਗੇ।