ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਯਤਨਾਂ ਸਦਕਾ ਖਸਤਾ ਹਾਲਤ ਚੜਿੱਕ ਰੋਡ ਦਾ ਕੰਮ ਚੜ੍ਹਿਆ ਨੇਪਰੇ
ਮੋਗਾ, 30 ਅਗਸਤ (ਜਸ਼ਨ): ਮੋਗੇ ਹਲਕੇ ਨੂੰ ਵਿਕਾਸ ਦੀਆਂ ਲੀਹਾਂ ਤੇ ਲਿਆਉਣ ਦੀ ਪਹਿਲ ਕਰਦੇ ਹੋਏ ਵਿਧਾਇਕਾਂ ਡਾ. ਅਮਨਦੀਪ ਕੌਰ ਅਰੋੜਾ ਨੇ ਕੋਠੇ ਪੱਤੀ ਮੁਹੱਬਤ-ਚੜਿੱਕ ਰੋਡ ਮੋਗਾ ਵਿਖੇ ਸੜਕ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾਇਆ।ਜਿਕਰ ਯੋਗ ਗੱਲ ਹੈ ਕਿ ਚੜਿੱਕ ਰੋਡ਼ ਮੋਗਾ ਦੀ ਲੰਮੇ ਸਮੇਂ ਤੋਂ ਖਸਤਾ ਹਾਲਤ ਦੀ ਮਾਰ ਨੇੜਲੇ ਪਿੰਡਾਂ ਵਾਲੇ ਅਤੇ ਦੁਕਾਨਾਂ ਵਾਲੇ ਝੱਲ ਰਹੇ ਸਨ। ਆਉਣ ਜਾਣ ਵਾਲੇ ਰਾਹ-ਗੀਰਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਬਰਸਾਤਾਂ ਦੇ ਦਿਨਾਂ ਵਿੱਚ ਇਸ ਖਸਤਾ ਹਾਲਤ ਰੋਡ ਤੇ ਚਿੱਕੜ ਹੋਣ ਕਾਰਨ ਰਾਹਗੀਰੀਆਂ ਨੂੰ ਆਉਣ ਜਾਣ ਚ ਜ਼ਿਆਦਾ ਸਮੱਸਿਆਵਾਂ ਆਉਂਦੀਆਂ ਸਨ। ਇਸ ਸਭ ਨੂੰ ਦੇਖਦੇ ਹੋਏ ਮੋਗਾ ਤੋਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਲੱਗਭਗ 1.10 ਲੱਖ ਦੀ ਲਾਗਤ ਨਾਲ ਤਿਆਰ ਹੋਣ ਵਾਲੀ 1.4 ਕਿਲੋਮੀਟਰ 18 ਫੁਟੀ ਸੜਕ ਦਾ ਨਿਰਮਾਣ ਸ਼ੁਰੂ ਕਰਵਾਇਆ। ਲੋਕਾਂ ਨੂੰ ਇਸ ਸੜਕ ਦੇ ਬਣਨ ਨਾਲ ਵੱਡੀ ਰਾਹਿਤ ਮਿਲੇਗੀ।ਉਹਨਾਂ ਕਿਹਾ ਕਿ ਮੋਗੇ ਹਲਕੇ ਦੇ ਰਹਿੰਦੇ ਵਿਕਾਸ ਕਾਰਜਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇਗਾ। ਇਸ ਸਮੇਂ ਉਹਨਾਂ ਨਾਲ ਪਿਆਰਾ ਸਿੰਘ, ਅਮਨ ਰਖਰਾ, ਕੌਂਸਲਰ ਬਲਜੀਤ ਸਿੰਘ ਚਾਨੀ, ਅਮਿਤ ਪੁਰੀ, ਕੌਂਸਲਰ ਬੂਟਾ ਸਿੰਘ, ਸ਼ਮਸ਼ੇਰ ਸਿੰਘ (ਜੇ. ਈ.), ਨਛੱਤਰ ਸਿੰਘ ਮੱਲੀ, ਜਗਤਾਰ ਸਿੰਘ ਚੜਿਕ ,ਬਲਤੇਜ ਸਿੰਘ, ਜਗਰੂਪ ਸਿੰਘ ,ਮਲਕੀਤ ਸਿੰਘ, ਜਸਪ੍ਰੀਤ ਸਿੰਘ, ਨੰਬਰਦਾਰ ਰਾਜਵੀਰ ਸਿੰਘ, ਬਾਬਾ ਟੇਕ ਸਿੰਘ ਅਤੇ ਹੋਰ ਆਗੂ ਮਜ਼ੂਦ ਸਨ।