ਸਰਬਸੰਮਤੀ ਨਾਲ ਹੋਈ ਮੋਗਾ ਮਹਿਲਾ ਸਿੰਘ ਕੋਆਪ੍ਰੇਟਿਵ ਸੁਸਾਇਟੀ ਦੀ ਚੋਣ:- ਵਿਧਾਇਕਾ ਅਮਨਦੀਪ ਕੌਰ ਅਰੋੜਾ
ਮੋਗਾ, 29 ਅਗਸਤ (ਜਸ਼ਨ):-ਮੋਗਾ ਮਹਿਲਾ ਸਿੰਘ ਕੋਪਰੇਟਿਵ ਸੁਸਾਇਟੀ ਦੀ ਚੋਣ ਸਰਬ ਸੰਮਤੀ ਨਾਲ ਸੰਪਨ ਹੋ ਗਈ। ਇਸ ਦੋਰਾਨ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਬਲਵਿੰਦਰ ਸਿੰਘ ਨੂੰ ਪੰਜ ਸਾਲ ਲਈ ਸੁਸਾਇਟੀ ਦਾ ਪ੍ਰਧਾਨ ਚੁਣ ਲਿਆ ਗਿਆ। ਚੋਣ ਸਮੇਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਅਤੇ ਮੀਡੀਆ ਇੰਚਾਰਜ ਅਮਨ ਰਖਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ 29 ਅਗਸਤ ਨੂੰ ਸੁਸਾਇਟੀ ਦੀ ਸਰਬਸੰਮਤੀ ਨਾਲ ਚੋਣ ਕਰ ਲਈ ਗਈ ਹੈ। ਜਿਸ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਚੁਣੇ ਅਤੇ ਸ ਨਛੱਤਰ ਸਿੰਘ, ਬਲਵੀਰ ਸਿੰਘ, ਸਤਨਾਮ ਸਿੰਘ, ਪੂਰਨ ਸਿੰਘ, ਨਛੱਤਰ ਸਿੰਘ, ਕੁਲਦੀਪ ਸਿੰਘ, ਸੁਖਦੇਵ ਸਿੰਘ, ਪੂਰਨ ਸਿੰਘ ਦੀ ਮੈਂਬਰਾਂ ਵਜੋਂ ਨਿਯੁਕਤੀ ਕੀਤੀ ਗਈ ਅਤੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਨੂੰ ਚੁਣਿਆ ਗਿਆ। ਇਸ ਸਮੇਂ ਏ. ਆਰ. ਚਰਨਜੀਤ ਸੋਹੀ, ਪਿਆਰਾ ਸਿੰਘ, ਕੌਸ਼ਲਰ ਬਲਜੀਤ ਸਿੰਘ ਚਾਨੀ, ਕੌਸ਼ਲਰ ਕਿਰਨ ਹੁੰਦਲ, ਜਗਸੀਰ ਸਿੰਘ ਹੁੰਦਲ ਅਤੇ ਪਾਰਟੀ ਵਰਕਰ ਹਾਜ਼ਰ ਸਨ।