ਰਾਈਟਵੇਅ ਏਅਰਲਿੰਕਸ ਨੇ ਲਗਵਾਇਆ ਜੋਤੀ ਕੁਮਾਰੀ ਦਾ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ

ਮੋਗਾ, 19 ਅਗਸਤ (ਜਸ਼ਨ): ਮਾਲਵਾ ਖੇਤਰ ਦੀ ਮੋਹਰੀ ਇਮੀਗ੍ਰੇਸਨ ਅਤੇ ਆਈਲੈਟਸ ਸੰਸਥਾ ਪੰਜਾਬ ਤੋਂ ਇਲਾਵਾ ਪੂਰੇ ਭਾਰਤ ਵਿੱਚ ਕੰਮ ਕਰ ਰਹੀ ਹੈ। ਇਸ ਸੰਸਥਾ ਨੇ ਹਜ਼ਾਰਾਂ ਵਿਦਿਆਰਥਣਾਂ ਦੇ ਵਿਦੇਸ ਪੜ੍ਹਨ ਦੇ ਸੁਪਨੇ ਸਾਕਾਰ ਕੀਤੇ ਹਨ।  ਅੱਜ ਸੰਸਥਾ ਵੱਲੋਂ ਜੋਤੀ ਕੁਮਾਰੀ ਪੁੱਤਰੀ ਵਿਜੇ ਮਿਸ਼ਰਾ ਵਾਸੀ ਮੋਗਾ ਦਾ ਆਸਟ੍ਰੇਲੀਆ ਦਾ ਵਿਦਿਆਰਥੀ ਵੀਜ਼ਾ ਲਗਵਾਇਆ ਗਿਆ । ਵਿਜੇ ਮਿਸਰਾ ਭਾਜਪਾ ਜ਼ਿਲ੍ਹਾ ਮੋਗਾ ਦੇ ਸਕੱਤਰ ਵੀ ਹਨ, ਨੇ ਰਾਈਟਵੇਅ ਏਅਰਲਿੰਕਸ ਸੰਸਥਾ ਦਾ ਧੰਨਵਾਦ ਕੀਤਾ। ਇਸ ਮੌਕੇ ਸੰਸਥਾ ਦੀ ਡਾਇਰੈਕਟਰ ਦੇਵਪਿ੍ਰਆ ਤਿਆਗੀ ਨੇ ਕਿਹਾ ਕਿ ਅਫਵਾਹਾਂ ‘ਤੇ ਧਿਆਨ ਨਾ ਦਿਓ, ਹੁਣ ਆਸਟ੍ਰੇਲੀਆ ਆਈਲੈਟਸ ਦੇ ਨਾਲ-ਨਾਲ ਪੀਟੀਈ ‘ਤੇ ਵੀ ਵੀਜ਼ਾ ਦੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਬੱਚੇ ਵੀਜ਼ਾ ਲੱਗਣ ਤੋਂ ਬਾਅਦ ਕਾਲਜ ਫੀਸ ਅਤੇ ਅੰਬੈਸੀ ਫੀਸ ਅਦਾ ਕਰ ਸਕਦੇ ਹਨ। ਬੈਂਕ ਰਾਹੀਂ ਬੱਚਿਆਂ ਨੂੰ ਐਜੂਕੇਸ਼ਨ ਲੋਨ ਦੀ ਸਹੂਲਤ ਦਿੱਤੀ ਜਾਂਦੀ ਹੈ, ਜਿਸ ਨੂੰ ਬੱਚੇ ਆਪਣੇ ਖਰਚੇ ਲਈ ਵਰਤ ਸਕਦੇ ਹਨ। ਇਸ ਮੌਕੇ ਸੰਸਥਾ ਦੀ ਡਾਇਰੈਕਟਰ ਦੇਵਪਿ੍ਰਆ ਤਿਆਗੀ ਨੇ ਜੋਤੀ ਕੁਮਾਰੀ, ਵਿਜੇ ਮਿਸ਼ਰਾ ਨੂੰ ਵਧਾਈ ਦਿੱਤੀ ।