ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ (128) ਵੱਲੋਂ ਸਾਲਾਨਾ ਜਾਗਰਣ 1 ਅਕਤੂਬਰ ਨੂੰ,ਮਾਂ ਭਗਵਤੀ ਜਾਗਰਣ ਦੇ ਸੱਦਾ ਪੱਤਰ ਕਾਰਡ ਕੀਤੇ ਲੋਕ ਅਰਪਣ
ਮੋਗਾ,16 ਅਗਸਤ (ਜਸ਼ਨ): ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ(128) ਵੱਲੋਂ 1 ਅਕਤੂਬਰ ਨੂੰ ਪੁਰਾਣੀ ਦਾਣਾ ਮੰਡੀ ਵਿਖੇ, ਭਾਰਤ ਮਾਤਾ ਮੰਦਿਰ ਨਜ਼ਦੀਕ ਕਰਵਾਏ ਜਾ ਰਹੇ 26 ਵੇਂ ਵਿਸ਼ਾਲ ਸਾਲਾਨਾ ਮਾਂ ਭਗਵਤੀ ਜਾਗਰਣ ਦੇ ਸੱਦਾ ਪੱਤਰ ਕਾਰਡ ਅੱਜ ਪੈਟਰਨ ਸੁਮੀਰ ਮਿੱਤਲ ਅਤੇ ਪ੍ਰਧਾਨ ਨਵੀਨ ਸਿੰਗਲਾ ਦੀ ਅਗਵਾਈ ਵਿਚ ਲੋਕ ਅਰਪਣ ਕੀਤੇ ਗਏ । ਇਸ ਮੌਕੇ ਪੈਟਰਨ ਸੁਮੀਰ ਮਿੱਤਲ,ਪ੍ਰਧਾਨ ਨਵੀਨ ਸਿੰਗਲਾ ,ਪੈਟਰਨ ਰਾਜਕਮਲ ਕਪੂਰ,ਪੈਟਰਨ ਸ੍ਰੀ ਰਾਮ ਮਿੱਤਲ,ਚੇਅਰਮੈਨ ਬਲਦੇਵ ਬਜਾਜ, ਵਾਈਸ ਚੇਅਰਮੈਨ ਸੁਬੋਧ ਜਿੰਦਲ, ਸੁਰਿੰਦਰ ਕੁਮਾਰ ਡੱਬੂ ਸਕੱਤਰ , ਸੰਦੀਪ ਜਿੰਦਲ ਕੈਸ਼ੀਅਰ , ਅਸ਼ੋਕ ਕੁਮਾਰ ਅਰੋੜਾ, ਐਡਵੋਕੇਟ ਨਵੀਨ ਗੋਇਲ, ਵਿੱਕੀ ਸੱਚਦੇਵਾ, ਅਮਿਤ ਸਿੰਗਲਾ, ਵਿਕਾਸ ਸਿੰਗਲਾ, ਵਿਵੇਸ਼ ਗੋਇਲ, ਬਨਵਾਰੀ ਲਾਲ ਢੀਂਗਰਾ, ਹਰਮਨ ਗਿੱਲ, ਸੁਮਿਤ ਪੁਜਾਨਾ ਆਦਿ ਵਿਸ਼ੇਸ਼ ਤੌਰ ਤੇ ਹਾਜ਼ਿਰ ਸਨ । ਪ੍ਰਧਾਨ ਨਵੀਨ ਸਿੰਗਲਾ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਵਰਗੀ ਸ੍ਰੀ ਕ੍ਰਿਸ਼ਨ ਮਿੱਤਲ ਜੀ ਦੀ ਪ੍ਰੇਰਨਾ ਨਾਲ ਹਰ ਸਾਲ ਕਰਵਾਏ ਜਾਂਦੇ ਇਸ ਜਾਗਰਣ ਦੌਰਾਨ ਮਹਾਂਮਾਈ ਦੀ ਪਵਿੱਤਰ ਜੋਤੀ ਦਾ ਜਵਾਲਾ ਜੀ ਤੋਂ ਮੋਗਾ ਵਿਖੇ ਆਗਮਨ ਹੋਵੇਗਾ। ਇਸ ਸਮਾਗਮ ਦੇ ਮੁੱਖ ਮਹਿਮਾਨ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਹੋਣਗੇ ਜਦ ਕਿ ਦਰਬਾਰ ਪੂਜਣ ਨਰੇਸ਼ ਕਿੱਟੂ ਕਰਨਗੇ ਅਤੇ ਸਟੇਜ ਡਾ ਉਦਘਾਟਨ ਡਾ ਸੀਮਾਂਤ ਗਰਗ ਕਰਨਗੇ ।ਉਹਨਾਂ ਕਿਹਾ ਕਿ ਦਰਬਾਰ ਦਾ ਉਦਘਾਟਨ ਸ੍ਰੀ ਸੁਸ਼ੀਲ ਮਿੱਤਲ ਅਤੇ ਸ੍ਰੀ ਸਮੀਰ ਮਿੱਤਲ ਕਰਨਗੇ । ਉਹਨਾਂ ਕਿਹਾ ਕਿ ਜਾਗਰਣ ਦੌਰਾਨ ਝੰਡਾ ਪੂਜਨ ਵਿੱਕੀ ਸਚਦੇਵਾ ਕਰਨਗੇ ਜਦਕਿ ਵਿਦਾਇਗੀ ਚੌਂਕੀ ਡਾ. ਪਰਸ਼ੂਰਾਮ ਜੀ ਦੇੇ ਘਰ ਤੋਂ ਹੋਵੇਗੀ ਅਤੇ ਮਨਮੋਹਨ ਮਿੱਤਲ ,ਸੂਰਜ ਧਮਿਜਾ ਅਤੇ ਬਿੱਟੂ ਮਿੱਤਲ ਪ੍ਰਧਾਨ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਮੂਲੀਅਤ ਕਰਨਗੇ । ਨਵੀਨ ਸਿੰਗਲਾ ਨੇ ਦੱਸਿਆ ਕਿ ਜਾਗਰਣ ਦੌਰਾਨ ਬਾਲੀਵੁੱਡ ਗਾਇਕ ਫ਼ਿਰੋਜ਼ ਖਾਨ ਅਤੇ ਬਰਨਾਲਾ ਤੋਂ ਰਾਕੇਸ਼ ਰਾਧੇ ਮਹਾਂਮਾਈ ਦਾ ਗੁਣਗਾਨ ਕਰਨਗੇ ਜਦ ਕਿ ਲੰਗਰ ਸਾਰੀ ਰਾਤ ਚੱਲੇਗਾ। ਨਵੀਨ ਸਿੰਗਲਾ ਨੇ ਦੱਸਿਆ ਕਿ ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ (128) ਵੱਲੋਂ ਬੱਚਿਆਂ ਦੀ ਸਿਖਿਆ ,ਪੌਦਾ ਅਰੋਪਨ,ਖੂਨ ਦਾਨ ਕੈਂਪ ਅਤੇ ਪ੍ਰਸ਼ਾਸਨ ਨਾਲ ਮਿਲ ਕੇ ਲੋਕ ਭਲਾਈ ਦੇ ਕਾਰਜ ਪਹਿਲਾਂ ਤੋਂ ਵੀ ਵੱਧ ਉਤਸ਼ਾਹ ਨਾਲ ਨਿਰੰਤਰ ਜਾਰੀ ਰਾਖੇ ਜਾਣਗੇ।
ਨਵੀਨ ਸਿੰਗਲਾ ਨੇ ਦੱਸਿਆ ਕਿ ਮੋਗਾ ਵਾਸੀਆਂ ਵਿਚ ਹੁਣ ਤੋਂ ਹੀ ਇਸ ਜਾਗਰਣ ਲਈ ਉਤਸ਼ਾਹ ਦੇਖਿਆ ਜਾ ਰਿਹਾ ਹੈ ਇਸ ਕਰਕੇ ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ(128) ਵੱਲੋਂ ਪਹਿਲਾਂ ਨਾਲੋਂ ਵੀ ਵੱਡੇ ਪੱਧਰ ’ਤੇ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ।
ਨਵੀਨ ਸਿੰਗਲਾ ਨੇ ਦੱਸਿਆ ਕਿ ਮੋਗਾ ਵਾਸੀਆਂ ਵਿਚ ਹੁਣ ਤੋਂ ਹੀ ਇਸ ਜਾਗਰਣ ਲਈ ਉਤਸ਼ਾਹ ਦੇਖਿਆ ਜਾ ਰਿਹਾ ਹੈ ਇਸ ਕਰਕੇ ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ(128) ਵੱਲੋਂ ਪਹਿਲਾਂ ਨਾਲੋਂ ਵੀ ਵੱਡੇ ਪੱਧਰ ’ਤੇ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ।