ਆਟੇ ਦੀ ਹੋਮ ਡਿਲੀਵਰੀ ਸੇਵਾ 1 ਅਕਤੂਬਰ ਤੋਂ : ਲਾਲ ਚੰਦ ਕਟਾਰੂਚੱਕ
ਚੰਡੀਗੜ, 14 ਅਗਸਤ:(ਜਸ਼ਨ):ਸੂਬੇ ਦੇ ਲੋਕਾਂ ਨੂੰ ਘਰ-ਘਰ ਰਾਸਨ ਮੁਹੱਈਆ ਕਰਵਾਉਣ ਦੀ ਦਿ੍ਰੜ ਵਚਨਬੱਧਤਾ ਨਾਲ, ਸੂਬਾ ਸਰਕਾਰ ਇਸ ਸਾਲ 1 ਅਕਤੂਬਰ ਤੋਂ ਆਟੇ ਦੀ ਹੋਮ ਡਿਲਿਵਰੀ ਸ਼ੁਰੂ ਕਰੇਗੀ ।ਇਸ ਯੋਜਨਾ ਨੂੰ ਸੂਬੇ ਭਰ ਵਿੱਚ ਇੱਕੋ ਪੜਾਅ ‘ਚ ਲਾਗੂ ਕੀਤਾ ਜਾਵੇਗਾ। ਪੂਰੇ ਸੂਬੇ ਨੂੰ ਅੱਠ ਜੋਨਾਂ ਵਿੱਚ ਵੰਡਿਆ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਇਸ ਸਕੀਮ ਤਹਿਤ, ਸਰਕਾਰ ਵੱਲੋਂ ਐਨ.ਐਫ.ਐਸ.ਏ. ਅਧੀਨ ਰਜਿਸਟਰ ਹਰੇਕ ਲਾਭਪਾਤਰੀ ਨੂੰ ਆਟਾ ਦੀ ਹੋਮ ਡਿਲੀਵਰੀ ਦਾ ਵਿਕਲਪ ਦਿੱਤਾ ਜਾਵੇਗਾ। ਕੋਈ ਵੀ ਲਾਭਪਾਤਰੀ ਜੋ ਖੁਦ ਡਿੱਪੂ ਤੋਂ ਕਣਕ ਲੈਣਾ ਚਾਹੁੰਦਾ ਹੈ, ਉਸ ਕੋਲ ਮੁਫਤ ਵਿੱਚ ਢੁਕਵੇਂ ਆਈ.ਟੀ. ਦਖਲ ਨਾਲ ਇਸ ਦੀ ਚੋਣ ਕਰਨ ਦਾ ਵਿਕਲਪ ਹੋਵੇਗਾ। ਰਾਸ਼ਣ ਦੀ ਵੰਡ ਹੁਣ ਤਿਮਾਹੀ ਦੀ ਥਾਂ ਮਹੀਨਾਵਾਰ ਢੰਗ ਨਾਲ ਕੀਤੀ ਜਾਵੇਗੀ। ਮੰਤਰੀ ਨੇ ਕਿਹਾ ਕਿ ਹੋਮ ਡਿਲਿਵਰੀ ਸੇਵਾ ਮੋਬਾਈਲ ਫੇਅਰ ਪ੍ਰਾਈਸ ਸੌਪਸ (ਐਮ.ਪੀ.ਐਸ.) ਦੀ ਧਾਰਨਾ ਨੂੰ ਪੇਸ ਕਰੇਗੀ। ਮੰਤਰੀ ਨੇ ਅੱਗੇ ਕਿਹਾ ਕਿ ਐਮ.ਪੀ.ਐਸ. ਇੱਕ ਟਰਾਂਸਪੋਰਟ ਵਾਹਨ ਹੋਵੇਗਾ, ਜਿਸ ਵਿੱਚ ਲਾਜ਼ਮੀ ਤੌਰ ‘ਤੇ ਜੀ.ਪੀ.ਐਸ. ਸਹੂਲਤ ਅਤੇ ਕੈਮਰੇ ਲੱਗੇ ਹੋਣਗੇ ਤਾਂ ਜੋ ਲਾਭਪਾਤਰੀ ਨੂੰ ਆਟਾ ਸੌਂਪਣ ਨੂੰ ਲਾਈਵ ਸਟ੍ਰੀਮ ਕੀਤਾ ਜਾ ਸਕੇ। ਉਹਨਾਂ ਅੱਗੇ ਕਿਹਾ ਕਿ ਇਸ ਵਾਹਨ ਵਿੱਚ ਲਾਜਮੀ ਤੌਰ ‘ਤੇ ਭਾਰ ਤੋਲਣ ਦੀ ਸਹੂਲਤ ਹੋਵੇਗੀ ਤਾਂ ਜੋ ਲਾਭਪਾਤਰੀ ਨੂੰ ਆਟਾ ਦੀ ਡਿਲੀਵਰੀ ਤੋਂ ਪਹਿਲਾਂ ਇਸ ਦੇ ਵਜਨ ਬਾਰੇ ਸੰਤੁਸਟ ਕੀਤਾ ਜਾ ਸਕੇ। ਐਮ.ਪੀ.ਐਸ. ਵਾਹਨ ਵਿੱਚ ਬਾਇਓਮੀਟਿ੍ਰਕ ਤਸਦੀਕ, ਲਾਭਪਾਤਰੀ ਨੂੰ ਸੌਂਪਣ ਲਈ ਪਿ੍ਰੰਟ ਕੀਤੀ ਵਜਨ ਸਲਿੱਪ ਆਦਿ ਸਾਰੀਆਂ ਲਾਜਮੀ ਜ਼ਰੂਰਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਸਾਰੇ ਐਮ.ਪੀ.ਐਸ. ਲਾਇਸੰਸ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ ਜਾਰੀ ਕੀਤੇ ਜਾਣਗੇ। ਐਨ.ਐਫ.ਐਸ.ਏ. ਤਹਿਤ ਐਮ.ਪੀ.ਐਸ. ਨੂੰ ‘ਫੇਅਰ ਪ੍ਰਾਈਸ ਸੌਪਸ‘ ਵਰਗਾ ਦਰਜਾ ਦਿੱਤਾ ਜਾਵੇਗਾ। ਸਿਰਫ ਐਮ.ਪੀ.ਐਸ. ਹੀ ਆਟਾ ਦੀ ਹੋਮ ਡਿਲੀਵਰੀ ਦੀ ਸਹੂਲਤ ਪ੍ਰਦਾਨ ਕਰਨਗੇ।ਕੈਬਨਿਟ ਮੰਤਰੀ ਨੇ ਕਿਹਾ ਕਿ ਐਨ.ਐਫ.ਐਸ.ਏ. ਦੇ ਲਾਭਪਾਤਰੀਆਂ ਨੂੰ ਆਟਾ ਦੀ ਸਫਲਤਾਪੂਰਵਕ ਹੋਮ ਡਿਲਿਵਰੀ ਲਈ ਲੋੜੀਂਦੀਆਂ ਸਾਰੀਆਂ ਗਤੀਵਿਧੀਆਂ ਵਾਸਤੇ ਮਾਰਕਫੈੱਡ ਵੱਲੋਂ ਸਪੈਸ਼ਲ ਪਰਪਸ ਵਹੀਕਲ ਤਿਆਰ ਕੀਤਾ ਜਾਵੇਗਾ। ਸੂਬਾ ਸਰਕਾਰ ਕਣਕ ਨੂੰ ਆਟਾ ਵਿੱਚ ਪੀਸਣ ਦਾ ਸਾਰਾ ਖਰਚਾ ਖੁਦ ਸਹਿਣ ਕਰੇਗੀ ਭਾਵੇਂ ਐਨ.ਐਫ.ਐਸ.ਏ. ਦੇ ਦਿਸਾ-ਨਿਰਦੇਸਾਂ ਅਨੁਸਾਰ ਇਹ ਖਰਚਾ ਲਾਭਪਾਤਰੀ ਤੋਂ ਵਸੂਲਣ ਲਈ ਕਿਹਾ ਗਿਆ ਹੈ। ਸ੍ਰੀ ਕਟਾਰੂਚੱਕ ਨੇ ਕਿਹਾ ਕਿ ਇਸ ਨਵੀਂ ਸੇਵਾ ਨਾਲ ਸਥਾਨਕ ਆਟਾ ਚੱਕੀ ਤੋਂ ਕਣਕ ਨੂੰ ਆਟਾ ਵਿੱਚ ਪੀਸਣ ਲਈ ਆਉਣ ਵਾਲੇ ਖਰਚੇ ਦੇ ਸਬੰਧ ਵਿੱਚ ਲਾਭਪਾਤਰੀਆਂ ਨੂੰ ਲਗਭਗ 170 ਕਰੋੜ ਰੁਪਏ ਦੀ ਬਚਤ ਹੋਣ ਦੀ ਸੰਭਾਵਨਾ ਹੈ।