ਸਰਕਾਰ ਹਰ ਪੰਜਾਬੀ ਦੇ ਦਰ 'ਤੇ ਆਏਗੀ --- ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਮੋਗਾ 12 ਅਗਸਤ (ਜਸ਼ਨ) 'ਪੰਜਾਬ ਵਿਚ ਹੁਣ ਆਮ ਆਦਮੀ ਦੀ ਸਰਕਾਰ ਹੈ ਤੇ ਆਮ ਲੋਕਾਂ ਨੂੰ ਆਪਣੇ ਕੰਮਾਂ ਲਈ ਚੰਡੀਗੜ੍ਹ ਦੇ ਗੇੜੇ ਲਾਉਣ ਦੀ ਕੋਈ ਲੋੜ ਨਹੀਂ ਬਲਕਿ ਸਰਕਾਰ ਦੇ ਨੁਮਾਇੰਦੇ ਘਰੋ ਘਰੀਂ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨਗੇ ਤੇ ਇੰਜ "ਤੁਹਾਡੀ ਸਰਕਾਰ ਤੁਹਾਡੇ ਦੁਆਰ' ਦੇ ਨਾਹਰੇ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ।' ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਵਿਚ ਵੱਖ ਵੱਖ ਥਾਈਂ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਸਪਸ਼ਟ ਆਖਿਆ ਕਿ ਜਦ ਵੋਟਾਂ ਲੈਣ ਵੇਲੇ ਸਿਆਸੀ ਲੋਕ ਲੋਕਾਂ ਦੇ ਦਰ ਤੇ ਜਾ ਸਕਦੇ ਨੇ ਤਾਂ ਫਿਰ ਲੋਕਾਂ ਦੇ ਕਾਜ ਸਵਾਰਨ ਲਈ ਲੋਕਾਂ ਦੇ ਚੁਣੇ ਨੁਮਾਇੰਦੇ ਮੁੜ ਤੋਂ ਲੋਕਾਂ ਤਕ ਕਿਓਂ ਨਾ ਜਾਣ