ਰਾਈਟਵੇ ਏਅਰਿਲੰਕਸ ਨੇ ਇਕ ਦਿਨ 'ਚ ਲਗਵਾਏ ਆਸਟ੍ਰੇਲੀਆ ਦੇ 13 ਵੀਜ਼ੇ-ਤਿਆਗੀ
ਮੋਗਾ,11 ਅਗਸਤ (ਜਸ਼ਨ ):ਮਾਲਵਾ ਖੇਤਰ ਦੀ ਉੱਘੀ ਆਈਲਟਸ ਤੇ ਇਮੀਗ੍ਰੇਸ਼ਨ ਸੰਸਥਾ ਜੋ ਪੰਜਾਬ ਤੋਂ ਇਲਾਵਾ ਪੂਰੇ ਭਾਰਤ ਵਿਚ ਇਮੀਗ੍ਰੇਸ਼ਨ ਖੇਤਰ ਵਿਚ ਆਪਣਾ ਨਾਂਅ ਕਮਾ ਰਹੀ ਹੈ | ਇਹ ਸੰਸਥਾ ਨੇ ਹਜ਼ਾਰਾਂ ਵਿਦਿਆਰਥੀਆਂ ਨੂੰ ਉਚੇਰੀ ਪੜ੍ਹਾਈ ਲਈ ਵਿਦੇਸ਼ ਭੇਜ ਕੇ ਉਨ੍ਹਾਂ ਦਾ ਸੁਪਨਾ ਸਾਕਾਰ ਕੀਤਾ ਹੈ | ਸੰਸਥਾ ਦੇ ਡਾਇਰੈਕਟਰ ਦੇਵ ਪਿ੍ਆ ਤਿਆਗੀ ਨੇ ਦੱਸਿਆ ਕਿ ਰਾਈਟਵੇ ਏਅਰਿਲੰਕਸ ਸੰਸਥਾ ਨੇ ਇਕ ਦਿਨ ਵਿਚ ਆਸਟ੍ਰੇਲੀਆ ਦੇ 13 ਵੀਜ਼ੇ ਲਗਵਾਏ ਜਿਨ੍ਹਾਂ ਵਿਚ ਜਸਦੀਪ ਕੌਰ, ਰਮਨਦੀਪ ਕੌਰ, ਜੋਤੀ ਕੁਮਾਰੀ, ਕੁਲਦੀਪ ਕੌਰ, ਮਨਪ੍ਰੀਤ ਕੌਰ, ਪਿੰਕੀ, ਦਿਵਿਆਂਸ ਤੇ ਹਿਮਾਂਸ਼ੂ ਦਾ ਸਟੂਡੈਂਟ ਵੀਜ਼ਾ ਤੇ ਸਿਮਰਨਪ੍ਰੀਤ ਸਿੰਘ, ਅਮਰਜੀਤ ਸਿੰਘ, ਸਹਿਜਪਾਲ ਸਿੰਘ, ਗਗਨਦੀਪ ਸਿੰਘ ਤੇ ਹਰਪਿੰਦਰ ਸਿੰਘ ਦਾ ਆਸਟ੍ਰੇਲੀਆ ਦਾ ਸਪਾਊਸ ਵੀਜ਼ਾ ਲਗਵਾਇਆ ਗਿਆ | ਇਸ ਮੌਕੇ ਡਾਇਰੈਕਟਰ ਦੇਵ ਪਿ੍ਆ ਤਿਆਗੀ ਨੇ ਕਿਹਾ ਕਿ ਲੋਕ ਅਫ਼ਵਾਹਾਂ ਵੱਲ ਧਿਆਨ ਨਾ ਦੇਣ | ਹੁਣ ਆਸਟ੍ਰੇਲੀਆ ਆਈਲਟਸ ਦੇ ਨਾਲ-ਨਾਲ ਪੀ.ਈ.ਈ. 'ਤੇ ਵੀ ਵੀਜ਼ਾ ਦੇ ਰਿਹਾ ਹੈ | ਉਨ੍ਹਾਂ ਦੱਸਿਆ ਕਿ ਹੁਣ ਵਿਦਿਆਰਥੀ ਕਾਲਜ ਫ਼ੀਸ ਤੇ ਅੰਬੈਸੀ ਫ਼ੀਸ ਵੀਜ਼ਾ ਲੱਗਣ ਤੋਂ ਬਾਅਦ ਦੇ ਸਕਦੇ ਹਨ | ਰਾਈਟਵੇ ਏਅਰਿਲੰਕਸ ਬੈਂਕ ਦੇ ਜ਼ਰੀਏ ਵਿਦਿਆਰਥੀਆਂ ਨੂੰ ਐਜੂਕੇਸ਼ਨ ਲੋਨ ਦੀ ਸੁਵਿਧਾ ਵੀ ਲੈ ਕੇ ਦਿੰਦਾ ਹੈ, ਉਹ ਪੈਸਿਆਂ ਨੂੰ ਬੱਚੇ ਆਪਣੇ ਖ਼ਰਚ ਲਈ ਇਸਤੇਮਾਲ ਕਰ ਸਕਦੇ ਹਨ | ਇਸ ਮੌਕੇ ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਵੀਜ਼ਾ ਦਿੰਦਿਆਂ ਉਨ੍ਹਾਂ ਦੇ ਭਵਿੱਖ ਲਈ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ |