ਪਸ਼ੂਆਂ ਵਿਚ ਲੰਪੀ ਸਕਿੰਨ ਦੀ ਬਿਮਾਰੀ ਤੋਂ ਬਚਾਅ ਲਈ ਡਿਪਟੀ ਕਮਿਸ਼ਨਰ ਨੇ 22 ਨੋਡਲ ਅਫਸਰਾਂ ਦੇ ਮੋਬਾਇਲ ਨੰਬਰ ਕੀਤੇ ਜਾਰੀ
ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ.ਹਰਵੀਨ ਕੌਰ ਨੇ ਦੱਸਿਆ ਕਿ ਇਹ ਲਾਗ ਦੀ ਬਿਮਾਰੀ ਗਾਵਾਂ ਵਿੱਚ ਜ਼ਿਆਦਾ ਫੈਲਦੀ ਹੈ ਅਤੇ ਮੱਖੀ, ਮੱਛਰ, ਚਿੱਚੜ ਆਦਿ ਇਸ ਬਿਮਾਰੀ ਨੂੰ ਫੈਲਾਉਣ ਦਾ ਕਾਰਨ ਬਣਦੇ ਹਨ। ਉਨ੍ਹਾਂ ਕਿਹਾ ਕਿ ਚਮੜੀ ਦੀ ਇਸ ਬਿਮਾਰੀ ਤੋਂ ਪ੍ਰਭਾਵਿਤ ਪਸ਼ੂਆਂ ਨੂੰ ਪਹਿਲ ਦੇ ਆਧਾਰ ’ਤੇ ਸਿਹਤਮੰਦ ਪਸ਼ੂਆਂ ਤੋਂ ਅਲੱਗ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਭਾਵੇਂ ਇਸ ਬਿਮਾਰੀ ਦੀ ਮਨੁੱਖਾਂ ਵਿੱਚ ਲਾਗ ਦੀ ਪੁਸ਼ਟੀ ਨਹੀਂ ਹੋਈ ਹੈ ਫਿਰ ਵੀ ਪਸ਼ੂਆਂ ਦੀ ਦੇਖਭਾਲ ਕਰਨ ਵਾਲੇ ਕਾਮਿਆਂ, ਪਸ਼ੂ ਪਾਲਕਾਂ ਨੂੰ ਹੈਂਡ ਸੈਨੇਟਾਈਜ਼ਰ, ਦਸਤਾਨੇ, ਫੇਸ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਸ਼ੂ ਪਾਲਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਤੰਦਰੁਸਤ ਗਾਵਾਂ ਨੂੰ ਗੋਟ ਪੌਕਸ ਵੈਕਸੀਨ ਲਗਵਾਉਣ। ਉਨ੍ਹਾਂ ਕਿਹਾ ਕਿ ਪਸ਼ੂ ਪਾਲਕ ਕਿਸੇ ਦੇ ਘਰ ਤੋਂ ਵੀ ਨਵਾਂ ਪਸ਼ੂ ਖਰੀਦ ਨਾ ਕਰਨ ਅਤੇ ਪਸ਼ੂ ਪਾਲਕ ਕਿਸੇ ਵੀ ਬਾਹਰਲੇ ਬੰਦੇ ਨੂੰ ਪਸ਼ੂਆਂ ਦੇ ਨੇੜੇ ਨਾ ਜਾਣ ਦੇਣ। ਖਾਸ ਕਰਕੇ ਇਸ ਬਿਮਾਰੀ ਨਾਲ ਪ੍ਰਭਾਵਿਤ ਖੇਤਰਾਂ ਵਿਚੋਂ ਪਸ਼ੂਆਂ ਦੀ ਖਰੀਦੋ ਫਰੋਖ਼ਤ ਬੰਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਲੰਪੀ ਸਕਿਨ ਬਿਮਾਰੀ ਨਾਲ ਸਬੰਧਤ ਲੱਛਣ ਮਿਲਣ ਦੀ ਸੂਰਤ ਵਿੱਚ ਪਸ਼ੂ ਪਾਲਕਾਂ ਨੂੰ ਬਿਨਾਂ ਕਿਸੇ ਦੇਰੀ ਦੇ ਸਰਕਾਰੀ ਪਸ਼ੂ ਹਸਪਤਾਲ ਦੇ ਡਾਕਟਰਾਂ, ਸਟਾਫ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਬਿਮਾਰੀ ਦੇ ਲੱਛਣਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਬਿਮਾਰੀ ਨਾਲ ਪਸ਼ੂ ਨੂੰ ਤੇਜ਼ ਬੁਖ਼ਾਰ ਤੇ ਚਮੜੀ ਤੇ ਗੰਢਾਂ ਬਣ ਜਾਂਦੀਆਂ ਹਨ, ਜੋ ਕਿ ਸਾਰੇ ਸ਼ਰੀਰ ਉਤੇ ਵੀ ਹੋ ਸਕਦੀਆਂ ਹਨ। ਉਨ੍ਹਾਂ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਪਸ਼ੂਆਂ ਵਿੱਚ ਇਹ ਬਿਮਾਰੀ ਆਉਣ ਦੀ ਸੂਰਤ ਵਿੱਚ ਬਿਲਕੁਲ ਘਬਰਾਉਣ ਨਾ ਬਲਕਿ ਨੇੜੇ ਦੇ ਸਰਕਾਰੀ ਪਸ਼ੂ ਹਸਪਤਾਲ ਨਾਲ ਸੰਪਰਕ ਕਰਨ।
ਉਨ੍ਹਾਂ ਕਿਹਾ ਕਿ ਮੋਗਾ ਜ਼ਿਲ੍ਹੇ ਵਿੱਚ ਪਸ਼ੂ ਪਾਲਣ ਵਿਭਾਗ ਮੋਗਾ ਦੀਆਂ ਟੀਮਾਂ ਪੂਰੀ ਚੌਕਸੀ ਨਾਲ ਜਿਥੇ ਪਸ਼ੂਆਂ ਦਾ ਇਲਾਜ ਕਰ ਰਹੀਆਂ ਹਨ ਉਥੇ ਲੋਕਾਂ ਨੂੰ ਬਿਮਾਰੀ ਦੀ ਰੋਕਥਾਮ ਪ੍ਰਤੀ ਜਾਗਰੂਕ ਵੀ ਕਰ ਰਹੀਆਂ ਹਨ। ਸਮੂਹ ਸਟਾਫ਼ ਹਦਾਇਤਾਂ ਅਨੁਸਾਰ ਆਪਣੇ ਆਪਣੇ ਅਧੀਨ ਆਉਂਦੇ ਇਲਾਕੇ ਦੇ ਪਸ਼ੂਆਂ ਦੀ ਰੋਜਾਨਾ ਪੱਧਰ ’ਤੇ ਨਿਗਰਾਨੀ ਰੱਖਣ ਅਤੇ ਬਿਮਾਰੀ ਦੇ ਲੱਛਣ ਵੇਖਣ ਤੇ ਲੋੜੀਂਦਾ ਇਲਾਜ ਤੁਰੰਤ ਸ਼ੁਰੂ ਕਰਨ ਅਤੇ ਰੋਜਾਨਾ ਰਿਪੋਰਟ ਕਰਨ ਲਈ ਪਾਬੰਦ ਕੀਤੇ ਹਨ। ਬਿਮਾਰੀ ਸਬੰਧੀ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਧਾਰਮਿਕ ਸਥਾਨਾਂ ਤੋਂ ਅਨਾਊਂਸਮੈਟ ਕਰਵਾਉਣ ਅਤੇ ਸਰਕਾਰ ਵੱਲੋਂ ਜਾਰੀ ਕੀਤੀ ਅਡਵਾਇਜ਼ਰੀ ਅਤੇ ਗਾਈਡਲਾਈਨਜ਼ ਬਾਰੇ ਜਾਗਰੂਕਤਾ ਅਮਲ ਵਿੱਚ ਲਿਆਉਣ ਲਈ ਪਿੰਡਾਂ ਦੀਆਂ ਪੰਚਾਇਤਾਂ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਇਲਾਜ ਅਤੇ ਰੋਕਥਾਮ ਸਬੰਧੀ ਲੋਕ ਸੁਚੇਤ ਰਹਿਣ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ 22 ਨੋਡਲ ਅਫ਼ਸਰ ਨਿਯੁਕਤ ਕੀਤੇ ਗਏ ਹਨ। ਡਾ. ਮਿਨਾਕਸ਼ੀ ਮੋਬਾਇਲ ਨੰਬਰ 97811-20261 ਪਸ਼ੂ ਸੰਸਥਾ ਘੱਲ ਕਲਾਂ ਦੇ ਇੰਚਾਰਜ, ਡਾ. ਵਿਨੈ ਅਰੋੜਾ ਮੋਬਾਇਲ ਨੰਬਰ 85580-27000 ਪਸ਼ੂ ਸੰਸਥਾ ਡਰੋਲੀ ਭਾਈ ਦੇ ਇੰਚਾਰਜ, ਡਾ. ਲਖਵਿੰਦਰ ਸਿੰਘ ਮੋਬਾਇਲ 94174-19504 ਪਸ਼ੂ ਸੰਸਥਾ ਖੋਸਾ ਪਾਂਡੋ ਦੇ ਇੰਚਾਰਜ, ਡਾ. ਮਨਿੰਦਰ ਸਿੰਘ ਮੋਬਾਇਲ 94177-85246 ਪਸ਼ੂ ਸੰਸਥਾ ਮੋਗਾ ਦੇ ਇੰਚਾਰਜ, ਡਾ. ਬੀਰਇੰਦਰਪਾਲ ਸਿੰਘ ਮੋਬਾਇਲ 98149-24454 ਪਸ਼ੂ ਸੰਸਥਾ ਧਰਮਕੋਟ/ਤਖਾਣਵੱਧ ਦੇ ਇੰਚਾਰਜ, ਡਾ. ਕਮਲਜੀਤ ਸਿੰਘ ਮੋਬਾਇਲ 95921-98558 ਪਸ਼ੂ ਸੰਸਥਾ ਢੁੱਡੀਕੇ/ਡਾਲਾ ਦੇ ਇੰਚਾਰਜ, ਡਾ. ਮਨਦੀਪ ਸਿੰਘ ਮੋਬਾਇਲ 99141-20940 ਪਸ਼ੂ ਸੰਸਥਾ ਚੜਿੱਕ ਇੰਚਾਰਜ, ਡਾ. ਸ਼ਮਿੰਦਰ ਕੌਰ ਮੋਬਾਇਲ 95307-17959 ਪਸ਼ੂ ਸੰਸਥਾ ਬਾਜੇਕੇ/ਚੋਗਾਵਾਂ ਦੇ ਇੰਚਾਰਜ, ਡਾ. ਕੰਮਲਜੀਤ ਸਿੰਘ ਮੋਬਾਇਲ 95921-98558 ਪਸ਼ੂ ਸੰਸਥਾ ਢੁੱਡੀਕੇ/ਡਾਲਾ ਦੇ ਇੰਚਾਰਜ,ਡਾ. ਸਿਮਰਨਜੀਤ ਸਿੰਘ ਮੋਬਾਇਲ 82838-75400 ਪਸ਼ੂ ਸੰਸਥਾ ਅਜੀਤਵਾਲ ਦੇ ਇੰਚਾਰਜ, ਡਾ. ਨਵਦੀਪ ਕੌਰ ਮੋਬਾਇਲ 79735-76301 ਚੂਹੜਚੱਕ ਦੇ ਇੰਚਾਰਜ, ਡਾ. ਅਮਨਦੀਪ ਸਿੰਘ ਮੋਬਾਇਲ 99143-68800 ਪਸ਼ੂ ਸੰਸਥਾ ਮੇਲਕਕੰਗਾ ਦੇ ਇੰਚਾਰਜ, ਡਾ. ਬੀਰਇੰਦਰਪਾਲ ਸਿੰਘ ਮੋਬਾਇਲ 98149-20454 ਪਸ਼ੂ ਸੰਸਥਾ ਧਰਮਕੋਟ ਦੇ ਇੰਚਾਰਜ, ਡਾ. ਰਜਨਦੀਪ ਕੌਰ ਮੋਬਾਇਲ 94655-64967 ਪਸ਼ੂ ਸੰਸਥਾ ਕੋਟ ਮੁਹੰਮਦ ਖਾਂ/ਕਿਸ਼ਨਪੁਰਾ ਕਲਾਂ ਦੇ ਇੰਚਾਰਜ, ਡਾ. ਲਵਲੀਪ ਸਿੰਘ ਮੋਬਾਇਲ 97813-75048 ਪਸ਼ੂ ਸੰਸਥਾ ਭਿੰਡਰਕਲਾਂ ਦੇ ਇੰਚਾਰਜ, ਡਾ. ਵਿਸਵਦੀਪ ਸਿੰਘ ਮੋਬਾਇਲ 75080-84048 ਪਸ਼ੂ ਸੰਸਥਾ ਲੋਹਗੜ੍ਹ/ਕੋਟ ਈਸੇ ਖਾਂ ਦੇ ਇੰਚਾਰਜ, ਡਾ. ਰਵੀਕੁਲਭੂਸ਼ਨ 97819-95191 ਪਸ਼ੂ ਸੰਸਥਾ ਰੋਡੇ ਦੇ ਇੰਚਾਰਜ, ਡਾ. ਕਮਲਪ੍ਰੀਤ ਸਿੰਘ ਮੋਬਾਇਲ 86992-89275 ਪਸ਼ੂ ਸੰਸਥਾ ਸਮਾਲਸਰ ਦੇ ਇੰਚਾਰਜ, ਡਾ. ਵਿਨੋਦ ਕੁਮਾਰ ਮੋਬਾਇਲ 94530-02955 ਪਸ਼ੂ ਸੰਸਥਾ ਰੌਂਤਾ ਦੇ ਇੰਚਾਰਜ, ਡਾ. ਪ੍ਰਦੀਪ ਸਿੰਘ ਮੋਬਾਇਲ 88376-93889 ਪਸ਼ੂ ਸੰਸਥਾ ਖੋਟੇ ਦੇ ਇੰਚਾਰਜ ਅਤੇ ਡਾ. ਰਾਜਿੰਦਰ ਸਿੰਘ ਮੋਬਾਇਲ 98154-65210 ਪਸ਼ੂ ਸੰਸਥਾ ਬੱਧਨੀਂ ਕਲਾਂ ਦੇ ਇੰਚਾਰਜ ਲਗਾਏ ਗਏ ਹਨ।