ਪਸ਼ੂਆਂ ਦੀ ਲੰਪੀ ਸਕਿੰਨ ਨਾਂ ਦੀ ਬਿਮਾਰੀ ਨੂੰ ਠੀਕ ਕਰਨ ‘ਚ ਇਲੈਕਟ੍ਰੋਹੋਮਿਓਪੈਥੀ ਦਵਾਈਆਂ ਨਿਭਾਅ ਰਹੀਆਂ ਅਹਿਮ ਭੂਮਿਕਾ: ਡਾ. ਅਵਤਾਰ ਸਿੰਘ ਦੇਵਗਨ

ਮੋਗਾ,5 ਅਗਸਤ (ਜਸ਼ਨ)- ਮੋਗਾ ਅਮਿ੍ਰਤਸਰ ਰੋਡ ’ਤੇ ਸਥਿਤ ‘ਦੁੱਖ ਨਿਵਾਰਨ ਇਲੈਕਟ੍ਰੋਹੋਮਿਓਪੈਥਿਕ ਕਲੀਨਿਕ ’ ਦੇ ਡਾਕਟਰ ਅਵਤਾਰ ਸਿੰਘ ਦੇਵਗਨ ਨੇ ਲੰਪੀ ਸਕਿੰਨ ਨਾਂ ਦੀ ਬਿਮਾਰੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਸ਼ੂਆਂ ਦੀ ਲੰਪੀ ਸਕਿੰਨ ਨਾਂ ਦੀ ਬਿਮਾਰੀ ਪਸ਼ੂ ਪਾਲਕਾਂ ਲਈ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ, ਜਿਸ ਕਰਕੇ ਪਸ਼ੂ ਪਾਲਕਾਂ ਦੇ ਚਿਹਰੇ ਤੇ ਡਰ ਅਤੇ ਉਦਾਸੀ ਛਾਈ ਹੋਈ ਹੈ। ਲੰਪੀ ਸਕਿੰਨ ਬਿਮਾਰੀ ਇੱਕ ਛੂਤ ਦਾ ਰੋਗ ਹੈ ਜੋ ਮੱਖੀ, ਮੱਛਰਾਂ ਜਾਂ ਚਿੱਚੜਾਂ ਕਾਰਨ ਫੈਲਦਾ ਹੈ। ਸੂਣ ਵਾਲੀਆਂ ਗਾਵਾਂ ਅਤੇ ਛੋਟੀ ਉਮਰ ਦੇ ਵੱਛੇ ਵੱਛੀਆਂ ਜਾਂ ਘੱਟ ਰੋਗ ਪ੍ਰਤੀਰੋਧਕ ਸ਼ਕਤੀ ਵਾਲੇ ਪਸ਼ੂ ਜ਼ਿਆਦਾ ਤੇਜ਼ੀ ਨਾਲ ਇਸ ਦੇ ਲਪੇਟ ਵਿੱਚ ਆਉਂਦੇ ਹਨ। ਇਹ ਬਿਮਾਰੀ ਜਲਦੀ ਹੀ ਪਸੂ ਦੇ ਪਾਚਣਤੰਤਰ ਅਤੇ ਸਾਹ ਪ੍ਰਣਾਲੀ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੀ ਹੈ ਅਤੇ ਪਸ਼ੂ ਦੀ ਉੱਪਰਲੀ ਚਮੜੀ ਦੀਆਂ ਲਿੰਫ ਨੋਡਜ਼ ਵਿੱਚ ਇਨਫੈਕਸ਼ਨ ਅਤੇ ਸੋਜ਼ ਹੋ ਜਾਂਦੀ ਹੈ। ਪਸ਼ੂ ਨੂੰ 102-106 ਤੱਕ ਬੁਖਾਰ ਹੋ ਜਾਂਦਾ ਹੈ। ਜੇਕਰ ਸਹੀ ਇਲਾਜ ਨਾ ਹੋਵੇ ਤਾਂ ਪਸ਼ੂੂ ਦੀ ਮੌਤ ਵੀ ਹੋ ਸਕਦੀ ਹੈ। 

  ਡਾ. ਅਵਤਾਰ ਸਿੰਘ ਦੇਵਗਨ  ਨੇ ਦੱਸਿਆ ਕਿ ਅਜਿਹੀ ਸਥਿਤੀ ਵਿੱਚ ਸੱਭ ਤੋਂ ਪਹਿਲਾਂ ਰੋਗ ਗ੍ਰਸਤ ਪਸ਼ੂੂ ਨੂੰ ਦੂਜੇ ਪਸੂਆਂ ਤੋਂ ਵੱਖਰਾ ਕਰ ਦਿਓ ਅਤੇ ਉਸ ਦੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਅਤੇ ਮੁੱਢਲਾ ਡਾਕਟਰੀ ਇਲਾਜ ਸ਼ੁਰੂ ਕਰੋ। ਲੰਪੀ ਸਕਿੰਨ ਵਿੱਚ ਇਲੈਕਟ੍ਰੋਹੋਮਿਓਪੈਥੀ ਦੀ ਭੂਮਿਕਾ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਇਲੈਕਟ੍ਰੋਹੋਮਿਓਪੈਥੀ ਦੀ ਦਵਾਈ ਪਸ਼ੂ ਦੀ ਚਮੜੀ ਤੋਂ ਇਲਾਵਾ ਪਾਚਣਤੰਤਰ, ਸਾਹ ਪ੍ਰਣਾਲੀ ਅਤੇ ਲਸੀਕਾਤੰਤਰ ਤੇ ਬਹੁਤ ਅਸਰਦਾਰ ਕੰਮ ਕਰਦੀ ਹੈ। ਉਹਨਾਂ ਦੱਸਿਆ ਕਿ ਉਹ ਇਸ ਬਿਮਾਰੀ ਦੇ ਇਲਾਜ ਲਈ  ਤਨਦੇਹੀ ਨਾਲ ਕੰਮ ਕਰ ਰਹੇ ਹਨ। ਉਹਨਾਂ ਦੱਸਆ ਕਿ ਉਹ ਕਲੀਨਿਕ ਵਿੱਚੋਂ ਸੈਂਕੜੇ ਪਸ਼ੂਆਂ ਨੂੰ ਇਲੈਕਟ੍ਰੋਹੋਮਿਓਪੈਥੀ ਦੀ ਦਵਾਈ ਦੇ ਚੁੱਕੇ ਹਨ ਜਿਸ ਦੇ ਬਹੁਤ ਹੀ ਸ਼ਾਨਦਾਰ ਨਤੀਜੇ ਸਾਹਮਣੇ ਆਏ ਹਨ।