ਮੁੱਖ ਮੰਤਰੀ ਵਲੋਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੂੰ ਰੀਪ੍ਰੋਡਕਟਿਵ ਤਕਨਾਲੋਜੀ ਤੇ ਸਰੋਗੇਸੀ ਬੋਰਡ ਦੀ ਗੈਰ ਸਰਕਾਰੀ ਮੈਂਬਰ ਨਾਮਜ਼ਦ ਕਰਨ 'ਤੇ ਮੋਗਾ 'ਚ ਖੁਸ਼ੀ ਦੀ ਲਹਿਰ,ਆਪ ਆਗੂਆਂ ਨੇ ਦਿੱਤੀਆਂ ਮੁਬਾਰਕਾਂ
ਮੋਗਾ,1 ਅਗਸਤ (ਜਸ਼ਨ ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੰਨ ਮਹਿਲਾ ਵਿਧਾਇਕਾਂ ਨੂੰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਿੱਚ ਸੂਬੇ ਦੀ ਸਹਾਇਤਾ ਪ੍ਰਾਪਤ ਰੀਪ੍ਰੋਡਕਟਿਵ ਤਕਨਾਲੋਜੀ ਤੇ ਸਰੋਗੇਸੀ ਬੋਰਡ ਦੇ ਗੈਰ ਸਰਕਾਰੀ ਮੈਂਬਰ ਨਾਮਜ਼ਦ ਕੀਤਾ ਹੈ। ਸਰੋਗੇਸੀ (ਰੈਗੁਲੇਸ਼ਨ) ਐਕਟ, 2021 ਦੀ ਧਾਰਾ 26 ਮੁਤਾਬਕ ਮੁੱਖ ਮੰਤਰੀ ਨੇ ਪੰਜਾਬ ਵਿਧਾਨ ਸਭਾ ਦੀਆਂ ਤਿੰਨ ਮਹਿਲਾ ਮੈਂਬਰਾਂ ਨੂੰ ਬੋਰਡ ਦੇ ਗੈਰ ਸਰਕਾਰੀ ਮੈਂਬਰ ਵਜੋਂ ਨਾਮਜ਼ਦ ਕੀਤਾ ਹੈ ਜਿੰਨ੍ਹਾਂ ਵਿੱਚ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ (ਮੋਗਾ), ਡਾ. ਜੀਵਨ ਜੋਤ ਕੌਰ (ਅੰਮ੍ਰਿਤਸਰ ਪੂਰਬੀ) ਅਤੇ ਨੀਨਾ ਮਿੱਤਲ (ਰਾਜਪੁਰਾ) ਸ਼ਾਮਲ ਹਨ। ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਬੋਰਡ ਮੈਂਬਰ ਬਣਨ ਦੇ ਐਲਾਨ ਹੁੰਦਿਆਂ ਹੀ ਮੋਗਾ ਜ਼ਿਲ੍ਹੇ ਵਿਚ ਆਮ ਆਦਮੀ ਪਾਰਟੀ ਦੇ ਖੇਮੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ।
ਜ਼ਿਲ੍ਹਾ ਪ੍ਰਧਾਨ ਹਰਮਨਜੀਤ ਸਿੰਘ,ਪਿਆਰਾ ਸਿੰਘ ਜ਼ਿਲ੍ਹਾ ਪ੍ਰਧਾਨ ਐਸ ਸੀ ਵਿੰਗ,ਐਡਵੋਕੇਟ ਵਰਿੰਦਰ ਰੱਤੀਆਂ ਜ਼ਿਲ੍ਹਾ ਪ੍ਰਧਾਨ ਲੀਗਲ ਸੈੱਲ, ਕੌਂਸਲਰ ਬਲਜੀਤ ਸਿੰਘ ਚਾਨੀ,ਕੌਂਸਲਰ ਹਰਜਿੰਦਰ ਸਿੰਘ ਰੋਡੇ,ਕੌਂਸਲਰ ਸਰਬਜੀਤ ਕੌਰ, ਕੌਂਸਲਰ ਜਗਸੀਰ ਸਿੰਘ ਹੁੰਦਲ,ਕੌਂਸਲਰ ਕਿਰਨ ਹੁੰਦਲ, ਕੌਂਸਲਰ ਵਿਕਰਮਜੀਤ ਸਿੰਘ ਘਾਤੀ, ਤੇਜਿੰਦਰ ਬਰਾੜ ਖਜਾਨਚੀ,ਅਮਨ ਰਖਰਾ ਮੀਡੀਆ ਇੰਚਾਰਜ,ਸੂਬਾਈ ਆਗੂ ਬਰਿੰਦਰ ਸ਼ਰਮਾ,ਬਲਜਿੰਦਰ ਸਿੰਘ ਗੋਰਾ ਖੁਖਰਾਣਾ,ਹਰਮੇਲ ਸਿੰਘ ਦਫ਼ਤਰ ਇੰਚਾਰਜ,ਵੀਰ ਸਿੰਘ ਬਸਣ ਸੋਸ਼ਲ ਮੀਡੀਆ ਇੰਚਾਰਜ,ਦੀਪਕ ਅਰੋੜਾ ਜਰਨਲ ਸੈਕਟਰੀ,ਰਵੀ ਗਿੱਲ ਜਿਲਾ ਪ੍ਰਧਾਨ ਯੂਥ ਵਿੰਗ, ਇਕੱਤਰ ਸਿੰਘ ਮਾਣੂਕੇ,ਪਰਮਜੀਤ ਸਿੰਘ ਬੁੱਟਰ,ਜੀਵਨ ਸਿੰਘ ਸੈਦੋਕੇ,ਗੁਰਜੰਟ ਸਿੰਘ ਚੂਹੜਚੱਕ,ਪ੍ਰੇਮ ਸਿੰਘ ਨਥੂਵਾਲਾ,ਗੁਰਪ੍ਰੀਤ ਸਿੰਘ ਥਰਾਜ,ਚਮਕੌਰ ਸਿੰਘ ਸਾਹੋਕੇ,ਮਨਜੀਤ ਸਿੰਘ ਰਾਜੇਆਣਾ,ਦੀਪ ਸ਼ਰਮਾ ਦਾਰਾਪੁਰ,ਨਛੱਤਰ ਸਿੰਘ ਮੱਲ੍ਹੀ,ਅਮਨ ਪੰਡੋਰੀ,ਗੁਰਪ੍ਰੀਤ ਸਿੰਘ ਕੰਬੋਜ,ਬਲਦੇਵ ਸਿੰਘ ਬਲਖੰਡੀ,ਬਲਜਿੰਦਰ ਸਿੰਘ ਮਹਿਰੋਂ,ਸੁਖਦਰਸ਼ਨ ਸਿੰਘ ਦੌਧਰ,ਅਵਤਾਰ ਸਿੰਘ ਸੈਂਬੀ,ਕਮਲਜੀਤ ਕੌਰ,ਅਜੇ ਕਥੂਰੀਆ,ਨਵਦੀਪ ਵਾਲੀਆ ,ਗੁਰਪ੍ਰੀਤ ਸਿੰਘ ਭੱਜੀ,ਡਾ. ਬਲਵਿੰਦਰ ਗਿਰ ਦੀਨਾ ਸਾਹਿਬ, ਬਲਦੇਵ ਬਲਖੰਡੀ, ਅਮਿਤ ਪੁਰੀ, ਗੋਰਾ ਗਿੱਲ, ਰਿੰਪੀ ਮਿੱਤਲ, ਮਨਜੀਤ ਸਿੰਘ, ਗੁਰਪ੍ਰੀਤ ਮਨਚੰਦਾ, ਰਿੰਪੀ ਗਰੇਵਾਲ, ਸੋਨੀਆ ਢੰਡ, ਪੂਨਮ ਨਾਰੰਗ, ਰਾਜਾ ਮਾਨ, ਜਗਰੂਪ ਸਿੰਘ, ਨਛੱਤਰ ਸਿੰਘ, ਹਰਜਿੰਦਰ ਕੋਕਰੀ, ਮਿਲਾਪ ਸਿੰਘ, ਦੀਪਕ, ਹਰਜਿੰਦਰ ਮਿੰਦਾ, ਅੰਮਿ੍ਤਪਾਲ ਸਿੰਘ ਖ਼ਾਲਸਾ,ਗੁਰਵੰਤ ਸਿੰਘ ਸੋਸਣ ,ਗੁਰਮੁਖ ਸਿੰਘ,ਮਿਲਾਪ ਸਿੰਘ ,ਰਾਮੇਸ਼ ਕੁਮਾਰ,ਮੰਨੂ ਸ਼ਰਮਾ,ਗੁਰਪ੍ਰੀਤ ਸਿੰਘ,ਸੁਰਿੰਦਰ ਸਿੰਘ,ਨਿਸ਼ਾਨ ਸਿੰਘ,ਸੁੱਖਾ ਸਾਫੂਵਾਲਾ ਆਦਿ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੂੰ ਮੁਬਾਰਕਾਂ ਦਿੱਤੀਆਂ ਨੇ।