ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦਾ ਸ਼ਹੀਦੀ ਦਿਹਾੜਾ ਮਨਾਇਆ

ਬਾਘਾਪੁਰਾਣਾ 29 ਜੁਲਾਈ (ਰਾਜਿੰਦਰ ਸਿੰਘ ਕੋਟਲਾ) ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਧਰਮਯੁੱਧ ਮੋਰਚੇ ਦੌਰਾਨ ਸ਼ਹੀਦ ਹੋਏ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਚੀਫ ਜਨਰਲ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ,ਸ਼ਹੀਦ ਭਾਈ ਜਸਵੰਤ ਸਿੰਘ ਬੂੰਗਰ ਭਰਾ,ਬਾਬਾ ਕਰਨੈਲ ਸਿੰਘ,ਚਾਚਾ ਚੰਦ ਸਿੰਘ,ਸ਼ਹੀਦ ਭਾਈ ਕੁਲਵੰਤ  ਸਿੰਘ ਖੁਖਰਾਣਾ,ਅਤੇ ਸਾਥੀ ਸ਼ਹੀਦ ਸਿੰਘਾਂ ਦਾ 30 ਵਾਂ ਸ਼ਹੀਦੀ ਦਿਹਾੜਾ ਪਰਿਵਾਰ, ਵਾਰਿਸ ਪੰਜਾਬ ਦੇ ਜੱਥੇਬੰਦੀ ਅਤੇ ਪੰਥਕ ਜੱਥੇਬੰਦੀਆਂ ਵੱਲੋਂ ਬੜੀ ਸਰਧਾ ਭਾਵਨਾ ਨਾਲ  ਨੂੰ ਮਨਾਇਆ ਗਿਆ ਸਹਿਜ ਪਾਠ ਦੇ ਭੋਗ ਗੁਰੂ ਨਗਰ ਗੁਰਦੁਆਰਾ ਸਾਹਿਬ ਪਿੰਡ ਬੁੱਧ ਸਿੰਘ ਵਾਲਾ ਵਿਖੇ ਪਾਏ ਗਏ।ਪ੍ਸਿੱਧ ਰਾਗੀ ਭਾਈ ਗੁਰਪੇ੍ਮ ਸਿੰਘ ਲੱਖਾ ਰੋਡਿਆ ਵਾਲੇ ਦੇ ਜੱਥੇ ਵੱਲੋਂ ਕੀਰਤਨ ਸੁਣਾ ਕੇ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ,  ਪ੍ਸਿੱਧ ਕਵਿਸਰੀ ਜੱਥੇ ਭਾਈ ਪਿ੍ਤਪਾਲ ਸਿੰਘ ਸਿੰਘ ਬਰਗਾੜੀ,ਢਾਡੀ ਬਿੱਕਰ ਸਿੰਘ ਕੜਾਕਾ, ਕਵਿਸਰੀ ਮੱਖਣ ਸਿੰਘ ਮੁਸਾਫ਼ਰ ਸਮਾਲਸਰ, ਢਾਡੀ ਸੁਖਪ੍ਰੀਤ ਸਿੰਘ ਸਲੀਣਾ ਅਤੇ ਬੀਬੀ ਪਲਵਿੰਦਰ ਕੌਰ ਖਹਿਰਾ ਦੇ ਢਾਡੀ ਜੱਥਿਆਂ ਸ਼ਹੀਦ ਸਿੰਘਾਂ ਦੀਆਂ ਜੋਸ਼ੀਲੀਆਂ ਵਾਰਾਂ ਸੁਣਾ ਕੇ ਸੰਗਤਾਂ ਨੂੰ ਸ਼ਹੀਦਾਂ ਦੇ ਜੀਵਨ ਤੋਂ ਜਾਣੂ ਕਰਾਇਆ ਉਪਰੰਤ ਜੱਥੇਬੰਦੀਆਂ ਆਗੂਆਂ ਵੱਲੋੰ ਸ਼ਹੀਦ ਸਿੰਘਾਂ ਨੂੰ ਸਰਧਾਂਜਲੀਆ ਭੇਟ ਕੀਤੀਆਂ। ਭਾਈ ਦਰਸਨ ਸਿੰਘ ਕੈਲੇਫੋਰਨੀਆ,ਭਾਈ ਸੁਖਜੀਤ ਸਿੰਘ ਖੋਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ,ਸਮਸੇਰ ਸਿੰਘ ਡਾਗੀਆਂ,ਬਾਬਾ ਜਗਤਾਰ ਸਿੰਘ ਜੱਗੀ,ਪਰਮਜੀਤ ਸਿੰਘ ਮੰਡਲੀ,ਗੁਰਮੀਤ ਸਿੰਘ ਬੁੱਕਣਵਾਲਾ, ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ,ਦਲੇਰ ਸਿੰਘ ਡੋਡ ਪਰਧਾਨ ਆਲ ਇੰਡੀਆ ਸਿੱਖ ਸਟੂਡੈਂਟ,ਨੇ ਸਿੱਖ ਕੌਮ ਦੀਆਂ ਹੱਕੀ ਮੰਗਾਂ ਤੋ ਸੰਗਤਾਂ ਨੂੰ ਜਾਣੂ ਕਰਾਇਆ। ਪੰਥਕ ਲੇਖਿਕ ਸਰਬਜੀਤ ਸਿੰਘ ਘੁਮਾਣ,ਦਲਜੀਤ ਸਿੰਘ ਕਲਸੀ, ਸੋ੍ਮਣੀ ਅਕਾਲੀ ਦਲ ਅੰਮਿ੍ਤਸਰ, ਦੇ ਆਗੂ ਭਾਈ ਮਨਜੀਤ ਸਿੰਘ ਮੱਲਾ, ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ,ਨੇ ਕਿਹਾਕਿ ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਗਿਆ, ਹਿੰਦੂ ਕਹਿੰਦੇ ਸਾਡਾ ਹਿੰਦੋਸਤਾਨ ਆ ਫਿਰ ਸਿੱਖਾਂ ਨੂੰ ਵੀ ਰਹਿਣ ਲਈ ਕੌਮੀ ਘਰ ਖਾਲਿਸਤਾਨ(ਖਾਲਸਾ ਰਾਜ)ਚਾਹੀਦਾ ਜਿੱਥੇ ਸਿੱਖ ਵੀ ਅਜਾਦੀ ਨਾਲ ਜੀ ਸਕਣ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਕਿਹਾ ਸੀ ਜੇਕਰ ਭਾਰਤੀ ਫੌਜ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹਮਲਾ ਕਰ ਦਿੱਤਾ ਤਾਂ ਉਸ ਦਿਨ ਤੋਂ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ ਇਸ ਲਈ ਸਿੱਖਾਂ ਨੂੰ ਖਾਲਸਤਾਨ  ਤੋਂ ਘੱਟ ਕੁਝ ਵੀ ਪਰਵਾਨ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਆਗੂ ਸੁਖਜੀਤ ਸਿੰਘ ਖੋਸੇ ਨੇ ਕਿਹਾ ਪੰਜਾਬ ਵਿੱਚ ਚਾਰ ਮਨੁੱਖ ਮੰਤਰੀ ਬਣ ਗਏ ਅਕਾਲੀ ਦਲ ਬਾਦਲ, ਕਾਂਗਰਸ, ਅਤੇ ਹੁਣ ਆਪਦੇ ਭਗਵੰਤ ਸਿੰਘ ਮਾਨ ਨੇ ਵੀ ਬਹਿਬਲ ਕਾਂਡ, ਕੋਟਕਪੂਰਾ ਅਤੇ ਬਰਗਾੜੀ, ਮੱਲ ਕੇ ਗੂਰ ਸਾਹਿਬ ਜੀ ਦੀ ਬੇਅਦਬੀ ਦੇ ਦੋਸੀਆਂ ਨੂੰ ਸਜ਼ਾਵਾਂ ਦੇਣ ਦੇ ਵਾਅਦੇ ਕਰਕੇ ਸਰਕਾਰ ਬਣਾਈ ਪਰ ਆਪ ਸਰਕਾਰ ਵੀ ਬੇਅਦਬੀ ਦੇ ਦੋਸੀਆਂ ਨੂੰ ਸਜਾਵਾਂ ਦੇਣ ਵਿੱਚ ਨਾਕਾਮਯਾਬ ਰਹੀ ਇਸ ਲਈ ਬੇਅਦਬੀ ਦਾ ਇੰਨਸਾਫ ਲੈਣ ਲਈ 31ਜੁਲਾਈ ਨੂੰ ਬਹਿਬਲ ਕਲਾਂ ਮੋਰਚੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚੋ ਤਾਂ ਜੋ ਬੇਅਦਬੀ ਦੇ ਦੋਸੀਆਂ ਨੂੰ ਸਜਾਵਾਂ ਦਿੱਤੀਆਂ ਜਾਣ। ਬਲਵਿੰਦਰ ਸਿੰਘ ਅਤੇ ਪਰਧਾਨ ਰਣਜੀਤ ਸਿੰਘ ਲੰਗੇਆਣਾ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਹੈ ਕਿ ਉਹ ਆਪੋ ਆਪਣੇ ਘਰਾਂ ਤੇ 15 ਅਗਸਤ ਨੂੰ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਦਾ ਸੱਦਾ ਦਿੱਤਾ। ਇਸ ਸਮੇਂ ਸ਼ਹੀਦ ਪਰਿਵਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਛਪਾਲ ਸਿੰਘ ਛੰਦੜਾਂ,ਗਿਆਨ ਸਿੰਘ ਲੀਲ,ਮੈਨੇਜਰ ਰਾਜਿੰਦਰ ਸਿੰਘ ਤਖਤੂਪੂਰਾ ਸਾਹਿਬ, ਲਾਲ ਸਿੰਘ ਅਕਾਲਗੜ੍ਹ, ਜਸਵੰਤ ਸਿੰਘ ਧਰਮੀ ਫੌਜੀ, ਜੱਥੇ:ਹਰਪਾਲ ਸਿੰਘ ਕੁੱਸਾ,ਨਵਦਿਨ ਸਿੰਘ ਖਾਲਸਾ, ਧੂਲਕੋਟ,ਰਣਜੀਤ ਸਿੰਘ ਵਾਂਦਰ, ਗਗਨਦੀਪ ਸਿੰਘ ਪਟਿਆਲਾ,ਗੁਰਸੇਵਕ ਸਿੰਘ ਫੌਜੀ ਮੱਲਕੇ,ਜਗਰੂਪ ਸਿੰਘ, ਦਲਜੀਤ ਸਿੰਘ ਘੋਲੀਆ, ਇੰਦਰਜੀਤ ਸਿੰਘ ਬੁੱਧ ਸਿੰਘ ਵਾਲਾ, ਮਨਜਿੰਦਰ ਸਿੰਘ ਈਸੀ, ਮਨਜਿੰਦਰ ਸਿੰਘ ਚੰਦਬਾਜਾ,ਬਲਰਾਜ ਸਿੰਘ ਬਾਦਲ,ਰਾਜਾ ਸਿੰਘ ਖੁਖਰਾਣਾ,ਦਵਿੰਦਰ ਸਿੰਘ ਹਰੀਏਵਾਲਾ,ਸੂਬਾ ਸਿੰਘ ਡੋਡ,ਮਨਜਿੰਦਰ ਸਿੰਘ ਖਾਲਸਾ ਨੱਥੋਕੇ, ਮੱਘਰ ਸਿੰਘ ਕੋਟਲਾ,ਸੁਖਜਿੰਦਰ ਸਿੰਘ ਬੁੱਧ ਸਿੰਘ ਵਾਲਾ,ਅੰਮਿ੍ਤਪਾਲ ਸਿੰਘ ਮਹਿਰੋਜ਼, ਜਗਸੀਰ ਸਿੰਘ ਰਾਜਿਆਣਾ, ਅਮਰਜੀਤ ਸਿੰਘ ਡਾਲਾ, ਆਦਿ ਵਾਰਸ ਪੰਜਾਬ ਦੇ ਜੱਥੇ ਬੰਦੀ ਮੈਬਰ ਅਤੇ ਹੋਰ ਸਿੰਘ ਵੀ ਹਾਜ਼ਰ ਸਨ।