ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਐਨ . ਆਰ.ਆਈ.ਸੁਜੀਤ ਅਰੋੜਾ ਨੇ ਕੀਤਾ ਦੌਰਾ

ਮੋਗਾ 29  ਜੁਲਾਈ (ਜਸ਼ਨ )ਅਮਰੀਕਾ ਦੇ ਉੱਘੇ ਉਦਯੋਗਪਤੀ ਸੁਜੀਤ ਅਰੋੜਾ ਨੇ ਆਪਣੀ ਪਤਨੀ ਸੁਮਨ ਅਰੋੜਾ ਅਤੇ ਬੇਟੀ ਪਰਾਚੀ ਅਰੋੜਾ ਨਾਲ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਾ ਦੌਰਾ ਕੀਤਾ । ਉਹਨਾਂ ਨੇ ਸਾਰਾ ਸਕੂਲ ਵੇਖ ਕੇ ਬੜੀ ਖੁਸ਼ੀ ਜਾਹਰ ਕੀਤੀ ਕਿ ਇਹ ਸਕੂਲ ਇੰਨਾ ਵੱਡਾ ਹੈ ਤੇ ਹਰ ਸਹੂਲਤ ਇਸ ਸਕੂਲ ਵਿੱਚ ਹੈ। ਉਹਨਾਂ ਨੇ ਦੱਸਿਆ ਕਿ ਸਹੀ ਅੰਤਰਰਾਸ਼ਟਰੀ ਪੱਧਰ ਦਾ ਸਕੂਲ ਹੈ। ਬੇਟੀ ਪਰਾਚੀ ਅਰੋੜਾ ਨੇ ਕਿਹਾ ਕਿ ਏਨੇ ਵੱਡੇ ਤਾਂ ਅਮਰੀਕਾ ਦੇ ਸਕੂਲ ਵੀ ਨਹੀਂ ਹਨ। ਉਹ ਸਾਰੇ ਸਕੂਲ ਦੀਆਂ ਪ੍ਰਯੋਗਸ਼ਾਾਵਾਂ ਦੇਖ ਕੇ ਬੜੇ ਪ੍ਰਭਾਵਤ ਹੋਏ।ਅਰੋੜਾ ਪਰਿਵਾਰ ਨੇ ਸਕੂਲ ਵਿੱਚ ਹੋ ਰਹੀਆਂ ਗਤੀਵਿਧੀਆਂ ਬਾਰੇ ਸਕੂਲ ਦੇ ਪ੍ਰਿੰਸੀਪਲ ਸਤਵਿੰਦਰ ਕੌਰ ਤੋਂ ਜਾਣਕਾਰੀ ਵੀ ਲਈ।ਸਕੂਲ ਦੇ ਜਨਰਲ ਸੈਕਟਰੀ ਪਰਮਜੀਤ ਕੌਰ  ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ।