ਆਲ ਇੰਡੀਆ ਰੇਡੀਓ ਦੇ ਸਾਬਕਾ ਪੱਤਰਕਾਰ ਐਡਵੋਕੇਟ ਸ. ਅਮਰ ਸਿੰਘ ਨਹੀਂ ਰਹੇ

ਮੋਗਾ,25 ਜੁਲਾਈ (ਜਸ਼ਨ):  ਆਲ ਇੰਡੀਆ ਰੇਡੀਓ ਦੇ ਸਾਬਕਾ ਪੱਤਰਕਾਰ ਐਡਵੋਕੇਟ ਸ. ਅਮਰ ਸਿੰਘ, ਅੱਜ 25 ਜੁਲਾਈ ਨੂੰ ਦੇਰ ਸ਼ਾਮ ਅਕਾਲ ਚਲਾਣਾ ਕਰ ਗਏ ।  ਉਹ ਕਾਫ਼ੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ । ਸਹਿਜਧਾਰੀ ਸਿੱਖ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ. ਪਰਮਜੀਤ ਸਿੰਘ ਰਾਣੂ  ਨੇ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਸ. ਅਮਰ ਸਿੰਘ ਤਮਾਮ ਉਮਰ ਪੰਜਾਬ ਦੇ ਮਸਲਿਆਂ ’ਤੇ ਬੇਬਾਕ ਹੋ ਕੇ ਲਿਖਦਿਆਂ ਪੰਜਾਬੀਆਂ ਨੂੰ ਜਾਗਰੁੂਕ ਕਰਦੇ ਰਹੇ।