ਰਾਜਾ ਵੜਿੰਗ ਨੇ ਬਲਾਕ ਪ੍ਰਧਾਨਾਂ ਦੀ ਲਿਸਟ ਕੀਤੀ ਜਾਰੀ,ਗੋਗਾ ਸੰਗਲਾ ਸਮੇਤ ਮੋਗਾ ਜ਼ਿਲ੍ਹੇ ਦੇ ਸਾਰੇ ਬਲਾਕ ਪ੍ਰਧਾਨਾਂ ਦੇ ਐਲਾਨ ਨਾਲ ਮੋਗਾ 'ਚ ਕਾਂਗਰਸੀ ਖੇਮੇ ਬਾਗੋ ਬਾਗ

ਮੋਗਾ,23 ਜੁਲਾਈ (ਜਸ਼ਨ):ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਅੱਜ ਜਾਰੀ ਕੀਤੀ ਬਲਾਕ ਪ੍ਰਧਾਨਾਂ ਦੀ ਲਿਸਟ ਮੁਤਾਬਕ ਮੋਗਾ ਜ਼ਿਲ੍ਹੇ ਦੇ ਧਰਮਕੋਟ ਬਲਾਕ ਤੋਂ ਗੁਰਬੀਰ ਸਿੰਘ ਗੋਗਾ ਸੰਗਲਾ ਨੂੰ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਗੋਗਾ ਸੰਗਲਾ, ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੇ ਅਤਿ ਨਜ਼ਦੀਕੀਆਂ ਅਤੇ ਵਫ਼ਾਦਾਰਾਂ ਵਿਚ ਸ਼ੁਮਾਰ ਹੁੰਦੇ ਨੇ। ਇਸ ਤੋਂ ਇਲਾਵਾ ਨਿਹਾਲ ਸਿੰਘ ਵਾਲਾ ਤੋਂ ਜਗਸੀਰ ਸਿੰਘ ਨੰਗਲ,ਅਜੀਤਵਾਲ ਤੋਂ ਬਲਜਿੰਦਰ ਸਿੰਘ,ਬਾਘਾਪੁਰਾਣਾ ਤੋਂ ਗੁਰਤੇਜ ਸਿੰਘ,ਸਮਾਲਸਰ ਤੋਂ ਹਰਦੀਸ਼ ਸਿੰਘ,ਕੋਟ ਈਸੇ ਖਾਨ ਤੋਂ ਸ਼ਵਾਜ਼ ਸਿੰਘ ਭੋਲਾ,ਮੋਗਾ ਦਿਹਾਤੀ ਤੋਂ ਜਸਪਾਲ ਸਿੰਘ ਅਤੇ ਮੋਗਾ ਸ਼ਹਿਰੀ ਤੋਂ ਪਰਮਵਿਜੇ ਸਿੰਘ ਹੁੰਦਲ ਨੂੰ ਬਲਾਕ ਪ੍ਰਧਾਨ ਥਾਪਿਆ ਗਿਆ ਹੈ।