ਕੈਂਬਰਿਜ ਇੰਟਰਨੈਸ਼ਨਲ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ 100% ਰਿਹਾ

ਮੋਗਾ, 22 ਜੁਲਾਈ (ਜਸ਼ਨ ) - ਸੀ. ਬੀ. ਐਸ. ਈ. ਬੋਰਡ ਵੱਲੋਂ ਐਲਾਨੇ ਗਏ ਨਤੀਜੇ ਵਿਚ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਾ ਨਤੀਜਾ 100% ਰਿਹਾ। ਸਕੂਲ ਦੇ ਸਾਰੇ ਵਿਦਿਆਰਥੀ ਸ਼ਾਨਦਾਰ ਅੰਕਾਂ ਨਾਲ ਪਾਸ ਹੋਏ। ਸਕੂਲ ਦੀ ਹੋਣਹਾਰ ਵਿਦਿਆਰਥਣ ਨਵਕਿਰਨ ਕੌਰ ਨੇ 98% ਅੰਕ ਪ੍ਰਾਪਤ ਕੀਤੇ ਤੇ ਸਕੂਲ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਸੇ਼੍ਆ ਨੇ 92.4% ਅੰਕ ਲੈ ਕੇ ਦੂਸਰਾ ਸਥਾਨ ਤੇ ਚਾਰੂ ਮੌਂਗਾ ਨੇ 92.2% ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪਲਕ ਅਤੇ ਕੁਦਰਤ 92% ਅੰਕ ਲੈ ਕੇ ਚੌਥੇ ਸਥਾਨ ਤੇ ਰਹੀਆਂ। ਕਰਨ ਪ੍ਰਤਾਪ ਸਿੰਘ ਨੇ 91.8%, ਯਸ਼ੀਕਾ ਨੇ 91.4%, ਨਮਨ ਅਤੇ ਅਕਾਸ਼ਦੀਪ ਗਿਰਧਰ ਨੇ 91.2%, ਹਰਮਨਜੋਤ ਕੌਰ 90.8%, ਅਰਪੀਤ ਗਾਬਾ 90.4%, ਤਨਵੀਰ ਕੌਰ ਅਤੇ ਅਰਮਾਨ ਧੂਰੀਆ ਨੇ 90.2% ਅੰਕ ਪ੍ਰਾਪਤ ਕਰਕੇ ਸਕੂਲ ਦਾ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ। ਇਸ ਤੋਂ ਇਲਾਵਾ ਵੱਖ-ਵੱਖ ਵਿਸ਼ਿਆਂ ਵਿੱਚ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਪ੍ਰਾਪਤ ਕੀਤੇ। ਨਵਕਿਰਨ ਕੌਰ ਨੇ ਵਿਗਿਆਨ ਤੇ ਪੰਜਾਬੀ ਵਿਚੋਂ 100% ਅੰਕ ਪ੍ਰਾਪਤ ਕੀਤੇ। ਹਿੰਦੀ ਵਿਸ਼ੇ ਹਰਲੀਨ ਕੌਰ, ਅਰਸ਼ਪ੍ਰੀਤ ਕੌਰ ਤੇ ਨਵਕਿਰਨ ਕੌਰ ਨੇ 96 ਅੰਕ ਪ੍ਰਾਪਤ ਕੀਤੇ। ਸਮਾਜਿਕ ਸਿੱਖਿਆ ਵਿਸ਼ੇ ਵਿਚ ਪ੍ਰਭਜੋਤ ਕੌਰ ਨੇ 97 ਅੰਕ ਪ੍ਰਾਪਤ ਕੀਤੇ। ਚਾਰ ਮੌਗਾਂ ਨੇ ਪੰਜਾਬੀ ਵਿਸ਼ੇ ਵਿੱਚੋਂ 100 ਅੰਕ ਪ੍ਰਾਪਤ ਕੀਤੇ। ਇਸ ਮੌਕੇ ਸਕੂਲ ਦੇ ਚੇਅਰਮੈਨ ਸ. ਦਵਿੰਦਰਪਾਲ ਸਿੰਘ, ਪ੍ਰੈਜ਼ੀਡੈਂਟ ਸ. ਕੁਲਦੀਪ ਸਿੰਘ ਸਹਿਗਲ, ਜਨਰਲ ਸੈਕਟਰੀ ਮੈਡਮ ਪਰਮਜੀਤ ਕੌਰ ਅਤੇ ਪ੍ਰਿੰਸੀਪਲ ਮੈਡਮ ਸਤਵਿੰਦਰ ਕੌਰ ਨੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਹਨਾਂ ਦੀ ਮਿਹਨਤ ਤੇ ਲਗਨ ਲਈ ਵਧਾਈ ਦਿੱਤੀ। ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ ਗਈ।