ਸੰਤ ਬਾਬਾ ਬਲਦੇਵ ਸਿੰਘ ਜੀ ਮੰਡੀਰਾਂ ਵਾਲਿਆਂ ਦੀਆਂ ਅਸਥੀਆਂ ਹਰੀਕੇ ਪੱਤਨ ਵਿਖੇ ਕੀਤੀਆਂ ਜਲ ਪ੍ਰਵਾਹ

ਬਾਘਾਪੁਰਾਣਾ 22 ਜੁਲਾਈ (ਰਾਜਿੰਦਰ ਸਿੰਘ ਕੋਟਲਾ) ਗੁਰੂ ਨਾਨਕ ਦਰਬਾਰ (ਨਾਨਕਸਰ ਠਾਠ) ਮੰਡੀਰਾਂ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਦੇਵ ਸਿੰਘ ਜੀ ਮੰਡੀਰਾਂ ਵਾਲੇ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਦੀ ਕੱਲ੍ਹ ਹੋਈ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਤੋਂ ਬਾਅਦ ਉਨ੍ਹਾਂ ਦੀਆਂ ਅਸਥੀਆਂ ਨਾਨਕਸਰ ਕਲੇਰਾ ਦੇ ਮੁੱਖੀ ਸੰਤ ਬਾਬਾ ਘਾਲਾ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮੁੱਖ ਸੇਵਾਦਾਰ ਭਾਈ ਹਰਪ੍ਰੀਤ ਸਿੰਘ ਡੋਨੀ ਅਤੇ ਬਾਬਾ ਰਮਨਦੀਪ ਸਿੰਘ ਦੀ ਅਗਵਾਹੀ ਵਿੱਚ ਅੱਜ ਨਾਨਕਸਰ ਠਾਠ ਹਰੀਕੇ ਵਿਖੇ ਜਲ ਪ੍ਰਵਾਹ ਕੀਤੀਆਂ ਗਈਆਂ।ਸੰਤ ਬਾਬਾ ਬਲਦੇਵ ਸਿੰਘ ਜੀ ਮੰਡੀਰਾਂ ਵਾਲਿਆਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਲੰਮਾਂ ਕਾਫਲਾ ਗੁਰੂ ਨਾਨਕ ਦਰਬਾਰ (ਨਾਨਕਸਰ ਠਾਠ) ਮੰਡੀਰਾਂ ਤੋਂ ਆਰੰਭ ਹੋ ਕੇ ਹਰੀਕੇ ਪੱਤਨ ਤੱਕ ਪਹੁੰਚਿਆਂ। ਬਾਬਾ ਮੇਹਰ ਸਿੰਘ ਜੀ ਨਾਨਕਸਰ ਵਾਲਿਆਂ ਨੇ ਇਸ ਕਾਫਲੇ ਨੂੰ ਨਾਨਕਸਰ ਠਾਠ ਮੰਡੀਰਾਂ ਤੋਂ ਵਿਦਾ ਕੀਤਾ। ਸੈਕੜੈ ਸੰਗਤਾਂ ਨੇ ਨਾਨਕਸਰ ਠਾਠ ਹਰੀਕੇ ਪੱਤਨ ਪਹੁੰਚ ਕੇ ਨਮ ਅੱਖਾਂ ਰਾਹੀਂ ਬਾਬਾ ਜੀ ਦੀਆਂ ਅਸਥੀਆਂ ਨੂੰ ਜਲ ਪ੍ਰਵਾਹ ਕੀਤਾ। ਇਸ ਕਾਫਲੇ ਦੇ ਨਾਲ ਭਵਨਦੀਪ ਸਿੰਘ ਪੁਰਬਾ (ਮੁੱਖ ਸੰਪਾਦਕ 'ਮਹਿਕ ਵਤਨ ਦੀ ) ਸੀਨੀਅਰ ਪੱਤਰਕਾਰ ਰਾਜਿੰਦਰ ਸਿੰਘ ਕੋਟਲਾ,  ਅਮਰਜੀਤ ਸਿੰਘ ਫਰੀਦਕੋਟ, ਇਕਬਾਲ ਸਿੰਘ ਗਿੱਲ, ਬਲਦੇਵ ਸਿੰਘ ਗਿੱਲ, ਕਰਮ ਸਿੰਘ ਗਰੇਵਾਲ, ਵਸਾਖਾ ਸਿੰਘ ਕੇਨੈਡਾ, ਦਵਿੰਦਰ ਸਿੰਘ ਆਲਮਵਾਲਾ, ਗੋਰਾ ਸਿੰਘ ਲੋਹਾਰਾ, ਗ੍ਰੰਥੀ ਬਲਵੰਤ ਸਿੰਘ, ਗੁਰਨਾਮ ਸਿੰਘ ਮੋਹਣੀ, ਗੁਰਵਿੰਦਰ ਸਿੰਘ ਸੰਧੂ, ਲਵਲੀ ਸਿੰਘ, ਹੈਪੀ ਭੱਟੀ, ਰਾਜ ਸਿੰਘ ਝੰਡੇਵਾਲਾ, ਕੇਵਲ ਸਿੰਘ ਸਾਫੂਵਾਲਾ, ਕਾਕਾ ਸਿੰਘ ਮਹਿਰੋ, ਕੀਪਾ ਵੈਰੋਕੇ, ਜੀਤਾ ਬਾਘਾਪੁਰਾਣਾ, ਭਾਈ ਸਰੂਪ ਸਿੰਘ ਭਲੂਰ ਆਦਿ ਨੇ ਹਾਜਰ ਹੋ ਕੇ ਆਪਣੀਆਂ ਵਿਸ਼ੇਸ਼ ਸੇਵਾਵਾਂ ਨਿਭਾਈਆਂ।