ਸੰਤ ਬਲਦੇਵ ਸਿੰਘ ਮੰਡੀਰਾਂ ਵਾਲਿਆਂ ਨੂੰ ਧਾਰਮਿਕ ਸ਼ਖਸੀਅਤਾਂ ਤੋਂ ਇਲਾਵਾ ਐਮ.ਐਲ.ਏ. ਡਾ. ਅਮਨਦੀਪ ਕੌਰ ਅਰੋੜਾ ਅਤੇ ਬਲਜਿੰਦਰ ਸਿੰਘ ਗੋਰਾ ਖੁਖਰਾਣਾ ਆਦਿ ਨੇ ਸ਼ਰਧਾਂਜਲੀਆਂ ਭੇਂਟ ਕੀਤੀਆਂ, ਸੰਗਤਾਂ ਦਾ ਆਇਆ ਹੜ੍ਹ

ਬਾਘਾਪੁਰਾਣਾ 21ਜੁਲਾਈ(ਰਾਜਿੰਦਰ ਸਿੰਘ ਕੋਟਲਾ)ਗੁਰੂ ਨਾਨਕ ਦਰਬਾਰ (ਨਾਨਕਸਰ ਠਾਠ) ਮੰਡੀਰਾਂ ਦੇ ਮੁੱਖ ਸੇਵਾਦਾਰ ਸਮਾਜ ਸੇਵੀ ਤੇ ਧਾਰਮਿਕ ਸਖਸ਼ੀਅਤ ਸੰਤ ਬਾਬਾ ਬਲਦੇਵ ਸਿੰਘ ਜੀ ਮੰਡੀਰਾਂ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਅੱਜ ਉਨ੍ਹਾਂ ਦਾ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਨਾਨਕਸਰ ਕਲੇਰਾ ਦੇ ਮੁੱਖੀ ਸੰਤ ਬਾਬਾ ਘਾਲਾ ਸਿੰਘ  ਦੀ ਦੇਖ ਰੇਖ ਅਤੇ ਭਾਈ ਹਰਪ੍ਰੀਤ ਸਿੰਘ ਡੋਨੀ ਦੇ ਯੋਗ ਪ੍ਰਬੰਧਾਂ ਹੇਠ ਗੁਰੂ ਨਾਨਕ ਦਰਬਾਰ ਨਾਨਕਸਰ ਠਾਠ ਮੰਡੀਰਾਂ ਵਿਖੇ ਮੰਡੀਰਾਂ ਹੋਇਆ ਜਿਸ ਵਿੱਚ ਸਮਾਜਿਕ ਅਤੇ ਧਾਰਮਿਕ ਆਗੂਆਂ ਤੋਂ ਇਲਾਵਾ ਦੇਸ ਵਿਦੇਸ਼ ਤੋਂ ਹਜਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ।ਤੇਜ ਵਰਦੇ ਮੀਂਹ ਦੇ ਬਾਵਜੂਦ ਬਾਬਾ ਬਲਦੇਵ ਸਿੰਘ ਜੀ ਮੰਡੀਰਾਂ ਵਾਲਿਆਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਵਾਲੀਆਂ ਸੰਗਤਾਂ ਦਾ ਹੜ੍ਹ ਆਇਆ ਹੋਇਆ ਸੀ। ਮੌਸਮ ਖਰਾਬ ਹੋਣ ਦੇ ਕਾਰਨ ਸੇਵਾਦਾਰਾਂ ਨੂੰ ਸੰਗਤਾਂ ਲਈ ਉਚੇਚੇ ਪ੍ਰਬੰਧ ਕਰਨੇ ਪਏ। ਸਮਾਗਮ ਦੇ ਸ਼ੁਰੂ ਵਿੱਚ ਰਾਗੀ ਗੁਰਪੇ੍ਮ ਸਿੰਘ ਲੱਖਾ ਰੋਡੇ ਰਾਗੀ ਜਸਵਿੰਦਰ ਸਿੰਘ ਬਾਘਾ ਪੁਰਾਣਾ, ਰਾਗੀ ਗੁਰਚਰਨ ਸਿੰਘ ਰਸੀਲਾ, ਰਾਗੀ ਜਸਪਾਲ ਸਿੰਘ ਲੱਲਿਆਵਾਲੇ, ਗਿਆਨੀ ਗੁਰਲਾਲ ਸਿੰਘ, ਰਾਗੀ ਸਤਪਾਲ ਸਿੰਘ ਨੇ ਵੈਰਾਗਮਈ ਕੀਰਤਨ ਨਾਲ ਸਟੇਜ ਦੀ ਸ਼ੁਰੂਆਤ ਕੀਤੀ। ਬਾਬਾ ਗੁਰਮੀਤ ਸਿੰਘ ਜੀ ਖੋਸਾ ਕੋਟਲਾ ਵਾਲਿਆਂ ਨੇ ਭਾਵਪੂਰਵਕ ਸ਼ਬਦਾਂ ਰਾਹੀਂ ਬਾਬਾ ਬਲਦੇਵ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ। ਬਾਬਾ ਘਾਲਾ ਸਿੰਘ (ਨਾਨਕਸਰ ਕਲੇਰਾ ਦੇ ਮੁੱਖੀ) ਅਤੇ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ ਸਮੇਤ ਹੋਰ ਕਈ ਸੰਤਾਂ ਮਹਾਪੁਰਖਾਂ ਨੇ ਸਟੇਜ ਤੇ ਹਾਜਰੀਆਂ ਲਵਾਈਆਂ। ਸਮਾਗਮ ਦੌਰਾਨ ਧਾਰਮਿਕ ਸ਼ਖਸੀਅਤਾਂ,ਬਾਬਾ ਰਾਮ ਸਿੰਘ ਜੀ ਮੁਖੀ ਦਮਦਮੀ ਟਕਸਾਲ ਸੰਗਰਾਂਵਾ, ਬਾਬਾ ਬਲਦੇਵ ਸਿੰਘ  ਜੋਗੇਵਾਲਾ ਦਮਦਮੀ ਟਕਸਾਲ ਜੋਗੇਵਾਲਾ,ਬਾਬਾ ਗੁਰਦੀਪ ਸਿੰਘ ਚੰਦਪੁਰਾਣਾ,ਬਾਬਾ ਪ੍ਰਦੀਪ ਸਿੰਘ ਚਾਂਦਪੁਰੀ, ਰਾਗੀ ਭਾਈ ਇਕਬਾਲ ਸਿੰਘ ਲੰਗਿਆਣਾ, ਭਾਈ ਰਣਜੀਤ ਸਿੰਘ ਲੰਗੇਆਣਾ ਦਮਦਮੀ ਟਕਸਾਲ,ਬਾਬਾ ਸੁਰਜੀਤ ਸਿੰਘ ਮਹਿਰੋਂ, ਬਾਬਾ ਰਵਿੰਦਰ ਸਿੰਘ ਨਾਨਕਸਰ, ਬਾਬਾ ਹਰਵਿੰਦਰ ਸਿੰਘ ਰੌਲੀ, ਰਾਗੀ ਭਾਈ ਗੁਰਪ੍ਰੇਮ ਸਿੰਘ ਲੱਖਾ ਰੋਡੇ,ਬਾਬਾ ਇੰਦਰਪਾਲ ਸਿੰਘ ਦੇਵੀਵਾਲ, ਬਾਬਾ ਮਹਿੰਦਰ ਸਿੰਘ ਜਨੇਰ, ਬਾਬਾ ਪਾਲ ਸਿੰਘ ਕਾਲੇਕੇ, ਬਾਬਾ ਰਾਮ ਸਿੰਘ ਮੋਗਾ, ਬਾਬਾ ਬਲਵਿੰਦਰ ਸਿੰਘ ਨੱਥੋਕੇ, ਬਾਬਾ ਭੋਲਾ ਸਿੰਘ ਬੱਡੂਵਾਲ, ਬਾਬਾ ਸ਼ੁੱਧ ਸਿੰਘ ਟੂਸ਼ਿਆ ਵਾਲੇ, ਬਾਬਾ ਹਰੀ ਸਿੰਘ ਨਾਨਕਸਰ, ਬਾਬਾ ਚਮਕੌਰ ਸਿੰਘ ਭਾਈ ਰੂਪਾ, ਰਾਗੀ ਭਾਈ ਗੁਰਪ੍ਰੇਮ ਸਿੰਘ ਲੱਖਾ, ਬਾਬਾ ਹਰੀ ਸਿੰਘ ਨਾਨਕਸਰ, ਭਾਈ ਸੁਰਜੀਤ ਸਿੰਘ ਸੁਰਸਿੰਘ ਵਾਲਾ, ਕਵੀਸ਼ਰ ਵੀਰਭਾਨ ਸਿੰਘ ਮਾਲਵਾ, ਕਵੀਸ਼ਰ ਅਵਤਾਰ ਸਿੰਘ ਸਾਹੋਕੇ, ਜਸਦੀਪ ਸਿੰਘ ਸਾਹੋਕੇ, ਰੋਸ਼ਨ ਸਿੰਘ ਬੱਧਨੀ, ਬਾਬਾ ਕੁਲਦੀਪ ਸਿੰਘ ਧੱਲੇਕੇ ਵਾਲਿਆਂ ਆਦਿ ਨੇ ਬਾਬਾ ਬਲਦੇਵ ਸਿੰਘ ਜੀ ਦੀ ਅੰਤਿਮ ਅਰਦਾਸ ਵਿੱਚ ਹਾਜਰੀ ਲਵਾਈ।ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਉਪਰੰਤ ਮੁੱਖ ਪ੍ਰਬੰਧਕ ਬਾਬਾ ਹਰਪ੍ਰੀਤ ਸਿੰਘ ਡੋਨੀ ਮੰਡੀਰਾਂ ਅਤੇ ਬਾਬਾ ਰਮਨਦੀਪ ਸਿੰਘ ਨੂੰ ਦਸਤਾਰਾਂ ਭੇਟ ਕਰਕੇ ਗੁਰੂ ਨਾਨਕ ਦਰਬਾਰ (ਨਾਨਕਸਰ ਠਾਠ) ਮੰਡੀਰਾਂ ਦੀ ਸੇਵਾ ਸੌਪੀ ਗਈ।ਇਸ ਸਮਾਗਮ ਦੌਰਾਨ ਇਕਬਾਲ ਸਿੰਘ ਗਿੱਲ, ਬਲਦੇਵ ਸਿੰਘ ਗਿੱਲ, ਗੁਰਤੇਜ ਸਿੰਘ ਮੰਡੀਰਾਂ, ਕਰਮ ਸਿੰਘ ਗਰੇਵਾਲ, ਵਸਾਖਾ ਸਿੰਘ ਕੇਨੈਡਾ,ਸੀਨੀ: ਰਾਜਿੰਦਰ ਸਿੰਘ ਕੋਟਲਾ, ਦਵਿੰਦਰ ਸਿੰਘ ਆਲਮਵਾਲਾ, ਗੋਰਾ ਸਿੰਘ ਲੋਹਾਰਾ, ਗ੍ਰੰਥੀ ਬਲਵੰਤ ਸਿੰਘ, ਰਾਗੀ ਬਲਵੰਤ ਸਿੰਘ, ਗੁਰਨਾਮ ਸਿੰਘ ਮੋਹਣੀ, ਮਨਮੋਹਨ ਸਿੰਘ ਚੀਮਾਂ, ਗੁਰਵਿੰਦਰ ਸਿੰਘ ਸੰਧੂ, ਲਵਪ੍ਰੀਤ ਸਿੰਘ, ਹੈਪੀ ਭੱਟੀ, ਸ. ਅਮਰਜੀਤ ਸਿੰਘ ਫਰੀਦਕੋਟ, ਮਨਮੋਹਨ ਸਿੰਘ ਚੀਮਾ, ਸਤਨਾਮ ਸਿੰਘ ਨਾਨਕਸਰ, ਟਹਿਲ ਸਿੰਘ, ਜਗਰਾਜ ਸਿੰਘ ਲੋਹਾਰਾ, ਗੁਰਪ੍ਰਸਾਦਿ ਸਿੰਘ, ਪ੍ਰਭਜੋਤ ਸਿੰਘ,ਚਮਕੌਰ ਸਿੰਘ ਬਰਾੜ ਬਾਘਾਪੁਰਾਣਾ,ਮਿੱਡੂ ਸਿੰਘ ਨਰਿੰਦਰ  ਬਾਘਾਪੁਰਾਣਾ,ਰਾਜਵਿੰਦਰ ਸਿੰਘ ਸਾਹੋਕੇ, ਰਾਜ ਸਿੰਘ ਝੰਡੇਵਾਲਾ, ਕੇਵਲ ਸਿੰਘ ਸਾਫੂਵਾਲਾ ਆਦਿ ਨੇ ਵਿਸ਼ੇਸ਼ ਸੇਵਾਵਾਂ ਨਿਭਾਈਆਂ।