ਆਈ ਕੇਅਰ ਸੈਂਟਰ ਜੈਤੋ ਦੇ ਸਹਿਯੋਗ ਨਾਲ ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ ਅੱਖਾਂ ਦਾ ਚੈਕਅੱਪ ਕੈਂਪ ਲਗਾਇਆ ਗਿਆ
ਮੋਗਾ,ਧਰਮਕੋਟ 21 ਜੁਲਾਈ (ਜਸ਼ਨ): ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ ਅੱਜ ਪੰਦਰਾਂ ਸਾਲਾਂ ਤੋਂ ਛੋਟੇ ਵਿਦਿਆਰਥੀਆਂ ਲਈ ਅੱਖਾਂ ਦਾ ਚੈਕਅੱਪ ਕੈਂਪ ਲਾਇਨਜ਼ ਕਲੱਬ ਮੋਗਾ ਵਿਸ਼ਾਲ ਦੇ ਉਪਰਾਲੇ ਨਾਲ ਲਗਾਇਆ ਗਿਆ । ਡਾਕਟਰ ਬਲਵਿੰਦਰ ਸਿੰਘ ਨੇ ਬੱਚਿਆਂ ਦਾ ਚੈਕ ਅੱਪ ਕਰਕੇ ਉਹਨਾਂ ਦੀਆਂ ਬਿਮਾਰੀਆਂ ਬਾਰੇ ਦੱਸਿਆ। ਡਾਕਟਰ ਸਾਹਿਬ ਨੇ ਦੱਸਿਆ ਕਿ ਛੋਟੇ ਬੱਚੇ ਅਕਸਰ ਆਪਣੀ ਬਿਮਾਰੀ ਦਾ ਜਿਕਰ ਨਹੀਂ ਕਰ ਸਕਦੇ, ਸੋ ਉਹਨਾਂ ਦਾ ਚੈਕ ਅੱਪ ਬੜਾ ਜਰੂਰੀ ਹੈ। ਇਸ ਕੈਂਪ ਵਿੱਚ ਤਕਰੀਬਨ 500 ਵਿਦਿਆਰਥੀਆਂ ਦਾ ਚੈੱਕ ਅੱਪ ਕੀਤਾ ਗਿਆ। ਇਸ ਮੌਕੇ ਤੇ ਲਾਈਨਜ ਕਲੱਬ ਮੋਗਾ ਦੇ ਪ੍ਰਧਾਨ ਰੋਹਿਤ ਸਿੰਗਲਾ, ਡਾਕਟਰ ਇੰਦਰਜੀਤ ਸਿੰਘ ਸੈਕਟਰੀ, ਸੁਰਿੰਦਰ ਗਰਗ ਖਜਾਨਚੀ, ਰਵਿੰਦਰ ਗੋਇਲ, ਦਵਿੰਦਰਪਾਲ ਸਿੰਘ, ਦੀਪਕ ਜਿੰਦਲ, ਪ੍ਰੇਮ ਦੀਪ ਬਾਂਸਲ, ਦੀਪਕ ਤਾਇਲ, ਪੰਕਜ ਗੁਪਤਾ, ਰਿਸ਼ੂ ਅਰੋੜਾ, ਕੁਲਦੀਪ ਸਿੰਘ ਸਹਿਗਲ, ਪਰਮਜੀਤ ਸਿੰਘ ਮਲਹੋਤਰਾ , ਤੀਰਥ ਖੁਰਾਣਾ ਅਤੇ ਮਨੀਸ਼ ਸਿੰਗਲਾ ਵਿਸ਼ੇਸ਼ ਤੌਰ ਤੇ ਹਾਜਰ ਸਨ ।ਆਖ਼ਰ ਵਿੱਚ ਕੈਂਬਰਿਜ ਸਕੂਲ ਦੇ ਚੇਅਰਮੈਨ ਸ. ਦਵਿੰਦਰਪਾਲ ਸਿੰਘ ਨੇ ਆਏ ਹੋਏ ਡਾਕਟਰ ਸਾਹਿਬ ਤੇ ਕਲੱਬ ਦੇ ਪਤਵੰਤੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ । ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਸਕੂਲ ਇਸ ਤਰ੍ਹਾਂ ਦੇ ਉਪਰਾਲੇ ਕਰਦਾ ਰਹਿੰਦਾ ਹੈ ਤਾਂ ਜ਼ੋ ਵਿਦਿਆਰਥੀਆਂ ਦਾ ਭਲਾ ਹੋ ਸਕੇ।