ਭਾਰਤੀ ਜਨਤਾ ਪਾਰਟੀ ਨੂੰ ਵੱਡਾ ਹੁਲਾਰਾ, ਨੌਜਵਾਨ ਆਗੂ ਪ੍ਰਬਲ ਭੱਲਾ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ 'ਚ ਸ਼ਾਮਿਲ

ਮੋਗਾ,2 ਜੁਲਾਈ  (ਜਸ਼ਨ): ਡਾ. ਹਰਜੋਤ ਕਮਲ ਦੀ ਰਹਿਨੁਮਾਈ ਹੇਠ ਮੋਗਾ ਹਲਕੇ ਦੇ ਪਿੰਡ ਘੱਲ ਕਲਾਂ ਤੋਂ  ਡਾ. ਹਰਜੋਤ ਕਮਲ ਦੇ ਕੱਟੜ ਸਮਰਥਕ ਪ੍ਰਬਲ ਭੱਲਾ ਨੇ ਅੱਜ ਆਪਣੇ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਵਿਚ ਸ਼ਮੂਲੀਅਤ ਕਰ ਲਈ ਹੈ। ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਦੀ ਮਿਕਨਾਤੀਸੀ ਸ਼ਖ਼ਸੀਅਤ ਸਦਕਾ, ਮੋਗਾ ਹਲਕੇ ਦੇ ਲੋਕ ਭਾਰਤੀ ਜਨਤਾ ਪਾਰਟੀ ਵਿਚ ਸ਼ਮੂਲੀਅਤ ਕਰਨ ਲੱਗੇ ਨੇ ਤੇ ਇਸੇ ਕੜੀ ਵਿਚ ਪ੍ਰਬਲ ਭੱਲਾ ਅਤੇ ਉਸ ਦੇ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਨਾਲ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਹੁਲਾਰਾ ਮਿਲਿਆ ਹੈ । ਇਸ ਮੌਕੇ ਤੇ ਮਾਰਕੀਟ ਕਮੇਟੀ ਮੋਗਾ ਦੇ ਵਾਈਸ ਚੇਅਰਮੈਨ ਜਗਦੀਪ ਸੀਰਾ ਲੰਢੇਕੇ, ਸਰਪੰਚ ਲਖਵੰਤ ਸਿੰਘ ਸਾਫੂਵਾਲਾ, ਸਰਪੰਚ ਹਰਨੇਕ ਸਿੰਘ ਮੋਠਾਂਵਾਲੀ, ਤੀਰਥ ਸਿੰਘ ਘੱਲ ਕਲਾਂ, ਧੀਰਜ ਕੁਮਾਰ ਸ਼ਰਮਾ, ਜਸਵੀਰ ਸਿੰਘ ਰਾਜੂ ਲੰਢੇਕੇ, ਲਖਵੀਰ ਸਿੰਘ ਪ੍ਰਿੰਸ ਗੈਦੂ, ਸਰਪੰਚ ਗੁਰਤੇਜ ਸਿੰਘ ਖੁਖਰਾਣਾ,ਦੀਸ਼ਾ ਬਰਾੜ,ਸਤਨਾਮ ਸਿੰਘ ਮਹੇਸ਼ਰੀ ਆਦਿ ਹਾਜਰ ਸਨ।
ਜ਼ਿਕਰਯੋਗ ਹੈ ਕਿ ਪ੍ਰਬਲ ਭੱਲਾ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਦੀ ਟੀਮ ਹਰਜੋਤ ਦਾ ਪੁਰਾਣਾ ਮੈਂਬਰ ਹੈ ਅਤੇ ਨੌਜਵਾਨ ਵਰਗ ਵਿਚ ਭੱਲਾ ਵੱਡੇ ਜਨਤਕ ਆਧਾਰ ਵਾਲੇ ਆਗੂ ਅਤੇ ਮੇਹਨਤੀ ਵਰਕਰ ਵਜੋਂ ਆਪਣੀ ਪਸ਼ਾਣ  ਰੱਖਦਾ ਹੈ। ਪ੍ਰਬਲ ਭੱਲਾ ਨੂੰ ਭਾਜਪਾ ਵਿਚ ਜੀ ਆਇਆਂ ਨੂੰ  ਆਖਦਿਆਂ ਸਨਮਾਨਿਤ ਕਰਨ ਮੌਕੇ, ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਨੇ ਆਖਿਆ ਕਿ ਦੂਰਅੰਦੇਸ਼ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵਲੋਂ ਦੇਸ਼ ਹਿਤਾਂ, ਖਾਸ ਕਰ ਸਟਾਰਟ ਅਪ ਪ੍ਰੋਗ੍ਰਾਮ ਤਹਿਤ ਨੌਜਵਾਨਾਂ  ਦੇ ਹਿਤਾਂ ਲਈ ਨਿੱਤ ਨਵੀਆਂ ਯੋਜਨਾਵਾਂ ਘੜੇ ਜਾਣ ਤੋਂ ਪ੍ਰਭਾਵਿਤ ਹੋ ਕੇ, ਆਏ ਦਿਨ ਜਿੱਥੇ ਵੱਖ ਵੱਖ ਪਾਰਟੀਆਂ ਦੇ ਲੋਕ ਆਧਾਰ ਵਾਲੇ ਆਗੂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਨੇ, ਓਥੇ  ਨੌਜਵਾਨ ਆਗੂ ਆਪਣੇ ਸਾਥੀਆਂ ਸਮੇਤ ਪਾਰਟੀ ਦਾ ਹਿੱਸਾ ਬਣ ਕੇ ਫ਼ਖ਼ਰ ਮਹਿਸੂਸ ਕਰ ਰਹੇ ਨੇ, ਤੇ ਇੰਜ ਉਹ ਦਿਨ ਦੂਰ ਨਹੀਂ ਜਦੋਂ ਨੌਜਵਾਨਾਂ ਦੀ ਅਗਵਾਈ ਵਿਚ ਭਾਰਤੀ ਜਨਤਾ ਪਾਰਟੀ 2024  ਦੀਆਂ ਲੋਕ ਸਭਾ ਚੋਣਾਂ ਦੌਰਾਨ ਹੂੰਝਾ ਫੇਰ ਜਿੱਤ ਹਾਸਿਲ ਕਰੇਗੀ । ਇਸ ਮੌਕੇ ਪ੍ਰਬਲ ਭੱਲਾ ਨੇ ਆਖਿਆ ਕਿ ਪ੍ਰਧਾਨ ਮੰਤਰੀ ਦੀਆਂ ਨੀਤੀਆਂ ਅਤੇ  ਸਾਬਕਾ ਵਿਧਾਇਕ ਡਾ.ਹਰਜੋਤ ਕਮਲ  ਦੇ ਮਿਲਾਪੜੇ  ਸੁਭਾਅ ਤੋਂ ਪ੍ਰਭਾਵਿਤ ਹੋ ਕੇ ਉਹ ਅਤੇ ਉਹਨਾਂ ਦੇ  ਸਾਥੀ ਭਾਰਤੀ ਜਨਤਾ ਪਾਰਟੀ  ਵਿਚ ਸ਼ਾਮਿਲ ਹੋਏ ਹਨ।