ਮੋਗਾ ਜ਼ਿਲੇ ਵਿੱਚ ਬਣੇਗੀ ਵਰਲਡ ਕਲਾਸ ਕ੍ਰਿਕਟ ਅਕੈਡਮੀ: ਕੁਨਾਲ ਲਾਲ
ਮੋਗਾ,18 ਜੂਨ (ਜਸ਼ਨ): ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ ਪਹੁੰਚੇ ਕੁਨਾਲ ਲਾਲ ਡਾਇਰੈਕਟਰ ਮਦਨ ਲਾਲ ਕ੍ਰਿਕਟ ਅਕੈਡਮੀ ਅਤੇ ਮੈਚ ਕਰਾਫਟ ਸਪੋਰਟਸ ਮੈਨੇਜਮੈਂਟ ਜੋ ਕਿ 1983 ਦਾ ਕਿ੍ਕਟ ਵਰਲਡ ਕੱਪ ਜਤਾਉਣ ਵਾਲੇ ਸ੍ਰੀ ਮਦਨ ਲਾਲ ਦੇ ਸਪੁੱਤਰ ਨੇ ਵਿਚਾਰ ਪ੍ਰਗਟ ਕੀਤੇ। ਕੁਨਾਲ ਲਾਲ ਪਹਿਲਾਂ ਦਿੱਲੀ, ਨਿਉਡਾ, ਰੁਦਰਪੁਰ ਵਿਖੇ ਸਫਲ ਕਿ੍ਕਟ ਅਕੈਡਮੀ ਚਲਾ ਰਿਹਾ ਹੈ। ਉਨ੍ਹਾਂ ਨੇ ਨੌਰਥ ਵੈਸਟ ਕਾਲਜ ਢੁੱਡੀਕੇ ਦਾ ਨਿਰੀਖਣ ਵੀ ਕੀਤਾ। ਇਸ ਸਮੇਂ ਨੌਰਥ ਵੈਸਟ ਕਾਲਜ ਦੇ ਡਾਇਰੈਕਟਰ ਗੈਰੀ ਗਿੱਲ ਸਪੁੱਤਰ ਚੇਅਰਮੈਨ ਲਖਬੀਰ ਸਿੰਘ ਗਿੱਲ ਵੀ ਇਸ ਮੌਕੇ ਤੇ ਹਾਜ਼ਰ ਸਨ। ਗੈਰੀ ਗਿੱਲ ਨੇ ਕਿਹਾ ਕਿ ਜੇਕਰ ਨੌਰਥ ਵੈਸਟ ਕਾਲਜ ਵਾਲੀ ਜਗ੍ਹਾ ਤੇ ਅਕੈਡਮੀ ਬਣਦੀ ਹੈ ਤਾਂ ਅਸੀਂ ਇਸ ਨੂੰ ਵਰਲਡ ਕਲਾਸ ਸਹੂਲਤ ਦੇਣ ਦਾ ਯਤਨ ਕਰਾਂਗੇ। ਕੁਨਾਲ ਲਾਲ ਨੇ ਕਿਹਾ ਕੇ ਸਾਡੀ ਸੋਚ ਹੈ ਵਧੀਆ ਅਕੈਡਮੀ ਬਣਾ ਕੇ ਯੂਥ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਉਹ ਨਸ਼ਿਆਂ ਤੋਂ ਦੂਰ ਰਹਿਣ। ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਸ. ਦਵਿੰਦਰਪਾਲ ਸਿੰਘ ਨੇ ਸਕੂਲ ਪਹੁੰਚਣ ਤੇ ਕੁਨਾਲ ਲਾਲ ਅਤੇ ਗੈਰੀ ਦਾ ਸਵਾਗਤ ਕੀਤਾ। ਸ੍ਰੀ ਮਦਨ ਲਾਲ ਜੀ ਅਤੇ ਆਰ ਕੇ ਗੁਪਤਾ ਜੋ ਕਿ ਮੋਗੇ ਦੇ ਜੰਮਪਲ ਹਨ ਦਾ ਕੁਨਾਲ ਨੂੰ ਇੱਥੇ ਭੇਜਣ ਤੇ ਧੰਨਵਾਦ ਕੀਤਾ ਅਤੇ ਆਪਣੇ ਵੱਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸ. ਦਵਿੰਦਰਪਾਲ ਸਿੰਘ ਨੇ ਕਿਹਾ ਕਿ ਸਕੂਲ ਅਕੈਡਮੀ ਮੋਗੇ ਜਿਲ੍ਹੇ ਵਿੱਚ ਆਉਣ ਨਾਲ ਸਾਰੇ ਵਿਦਿਆਰਥੀਆਂ ਨੂੰ ਬਹੁਤ ਲਾਭ ਮਿਲੇਗਾ।