ਟਰੇਡ ਵਿੰਗ ਪੰਜਾਬ ਪ੍ਰਧਾਨ ਰਮਨ ਮਿੱਤਲ ਵੱਲੋਂ ਸੰਗਰੂਰ ਵਿੱਚ ਚੋਣ ਪ੍ਰਚਾਰ

ਸੰਗਰੂਰ, 18 ਜੂਨ (ਜਸ਼ਨ): ਟਰੇਡ ਅਤੇ ਇੰਡਸਟਰੀਲਿਸਟ ਵਿੰਗ ਪੰਜਾਬ ਪ੍ਰਧਾਨ ਰਮਨ ਮਿੱਤਲ (ਰਿੰਪੀ) ਨੇ ਸੰਗਰੂਰ ਚੋਣ ਪ੍ਰਚਾਰ ਦੋਰਾਨ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿੱਚ ਵਪਾਰੀਆਂ ਅਤੇ ਇੰਡਸਟਰੀਲਿਸਟ ਨਾਲ ਮੀਟਿੰਗ ਕਰਕੇ ਵੋਟ ਪਾਉਣ ਦੀ ਕੀਤੀ ਅਪੀਲ। ਉਹਨਾਂ ਨੇ ਦੱਸਿਆ ਕਿ ਗੁਰਮੇਲ ਸਿੰਘ ਨੂੰ ਪਾਰਟੀ ਵੱਲੋਂ 2015 ਵਿੱਚ ਬਤੌਰ ਭਵਾਨੀਗੜ੍ਹ ਬਲਾਕ ਪ੍ਰਧਾਨ ਸੇਵਾ ਮਿਲੀ ਸੀ। ਇਸ ਤੋਂ ਬਾਅਦ 2018 ਵਿੱਚ ਉਹ ਘਰਾਚੋਂ ਤੋਂ ਸਰਪੰਚ ਚੁਣੇ ਗਏ ਅਤੇ 2021 'ਚ ਪਾਰਟੀ ਵੱਲੋਂ ਉਨ੍ਹਾਂ ਨੂੰ ਸੰਗਰੂਰ ਜ਼ਿਲ੍ਹੇ ਦਾ ਪ੍ਰਧਾਨ ਵੀ ਨਿਯੁਕਤ ਕੀਤਾ ਗਿਆ।ਭਵਾਨੀਗੜ੍ਹ ਵਿੱਚ ਨੁੱਕੜ ਮੀਟਿੰਗ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਅਤੇ ਅਕਾਲੀ-ਭਾਜਪਾ ਦੀ ਕਰਾਰੀ ਹਾਰ ਅਤੇ 'ਆਪ' ਦੇ ਇਤਿਹਾਸਿਕ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਕਾਰਨ ਵਰਕਰਾਂ ਵਿੱਚ ਉਤਸ਼ਾਹ ਹੈ ਕਿ ਉਹ ਇੱਕ ਵਾਰ ਫਿਰ ਸੰਗਰੂਰ ਸੀਟ 'ਤੇ ਜਿੱਤ ਹਾਸਲ ਕਰਨਗੇ। ਆਮ ਆਦਮੀ ਪਾਰਟੀ ਦੀ ਇਹ ਮੀਟਿੰਗ ਟਰੇਡ ਵਿੰਗ ਪੰਜਾਬ ਪ੍ਰਧਾਨ ਰਿੰਪੀ ਮਿੱਤਲ ਦੀ ਪ੍ਰਧਾਨਗੀ ’ਚ ਹੋਈ, ਜਿਸ ਵਿਚ ਐਮ. ਐਲ. ਏ. ਨੀਨਾ ਮਿੱਤਲ ਨੇ ਵਿਸ਼ੇਸ ਤੌਰ ਤੇ ਸ਼ਾਮਿਲ ਹੋਏ ਉਹਨਾਂ ਨੇ ਵਪਾਰੀਆਂ, ਉਦਯੋਗਪਤੀਆਂ, ਟਰਾਂਸਪੋਰਟਰਾਂ ਅਤੇ ਟਰੇਡਿੰਗ ਨਾਲ ਸਬੰਧਤ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ। ਇਸ ਮੌਕੇ ਐਮ. ਐਲ. ਏ. ਨੀਨਾ ਮਿੱਤਲ ਨੇ ਕਿਹਾ ਕਿ ਇਸ ਮੀਟਿੰਗ ਦਾ ਮੰਤਵ ਉਕਤ ਵਰਗਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਪਾਰਟੀ ਹਾਈਕਮਾਨ ਤੱਕ ਪਹੁੰਚਾਇਆ ਜਾਵੇ। ਉਹਨਾਂ ਕਿਹਾ ਕਿ ਟਰੇਡਰ ਅਤੇ ਇੰਡਰਸਟਰੀਆਲਿਸਟਾਂ ਨੂੰ ਇਸ ਬਜਟ ਵਿੱਚ ਸਰਕਾਰ ਬਹੁਤ ਕੁੱਝ ਅਜਿਹਾ ਕਰਨ ਜਾ ਰਹੀ ਹੈ ਜਿਸ ਨਾਲ ਇੰਡਸਟਰੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਤਾਂ ਜੋ ਇੰਡਸਟਰੀ ਨੂੰ ਪੰਜਾਬ ਵਿੱਚ ਮੁੜ ਤੋਂ ਪ੍ਰਫੁੱਲਤ ਕੀਤਾ ਜਾ ਸਕੇ। ਬਹੁਤ ਜਲਦ ਵਪਾਰੀਆਂ ਲਈ ਸਿੰਗਲ ਵਿੰਡੋਜ਼ ਸਿਸਟਮ ਸ਼ੁਰੂ ਕਰਨ ਜਾ ਰਹੀ ਹੈ ਤਾਂ ਜੋ ਵਪਾਰੀਆਂ ਨੂੰ  ਵਪਾਰ ਕਰਨਾ ਆਸਾਨ ਹੋ ਸਕੇ। ਮਜ਼ੂਦ ਵਪਾਰੀ ਵਰਗ ਨੇ ਸਾਥ ਦੇਣ ਦਾ ਵਿਸ਼ਵਾਸ ਦੁਆਇਆ। ਇਸ ਸਮੇਂ ਉਹਨਾਂ ਨਾਲ ਅਮਨ ਰਖਰਾ, ਨਵਦੀਪ ਵਾਲੀਆ, ਪਵਨ ਗੁਪਤਾ, ਓਂਕਾਰ ਚੌਹਾਨ, ਅਨਿਲ ਠਾਕੁਰ ਅਤੇ ਟਰੇਡ ਅਤੇ ਇੰਡਸਟਰੀਲਿਸਟ ਮਜ਼ੂਦ ਸਨ।