ਮੋਗਾ ਪਹੁੰਚੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦਾ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੀ ਅਗਵਾਈ 'ਚ ਨਿੱਘਾ ਸਵਾਗਤ

ਮੋਗਾ,16 ਜੂਨ (ਜਸ਼ਨ):ਆਮ ਆਦਮੀ ਪਾਰਟੀ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਅਤੇ ਸਮੁੱਚੀ ਮੋਗਾ ਟੀਮ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ । ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭੁੱਲਰ ਨੇ ਦੱਸਿਆ  ਕਿ ਲੱਗਭਗ ਤਿੰਨ ਮਹੀਨੇ ਹੋ ਗਏ ਹਨ ਪੰਜਾਬ ਚ' ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ,ਭਗਵੰਤ ਮਾਨ ਸਰਕਾਰ ਨੇ ਤਿੰਨ ਮਹੀਨਿਆਂ ਵਿੱਚ ਕਈ ਕੁਝ ਕਰਕੇ ਦਿਖਾ ਦਿੱਤਾ ਹੈ। ਜਿੰਨੇ ਸਖਤ ਫੈਸਲੇ ਤਿੰਨ ਮਹੀਨਿਆਂ ਵਿੱਚ ਸਾਡੀ ਸਰਕਾਰ ਨੇ ਲਏ ਹਨ, ਕਦੇ ਕਿਸੇ ਨੇ ਨਹੀਂ ਲਏ ਹੋਣਗੇ। ਆਮ ਆਦਮੀ ਪੱਧਰ 'ਤੇ ਭ੍ਰਿਸ਼ਟਾਚਾਰ ਖਤਮ ਕੀਤਾ ਹੈ। ਪੰਜਾਬ ਦੇ ਲੋਕਾਂ ਨੂੰ ਸਹੀ ਅਤੇ ਸਾਫ ਸੁਥਰਾ ਸਿਸਟਿਮ ਬਣਾਕੇ ਦੇਣਾ ਹੈ। ਪਿੱਛਲੇ ਤਿੰਨ ਮਹੀਨਿਆਂ ਚ' ਭਗਵੰਤ ਮਾਨ ਸਰਕਾਰ ਨੇ ਜਿੰਨੇ ਕੰਮ ਕੀਤੇ ਹਨ ਉਹਨੇ ਕੰਮ ਪਿੱਛਲੀ ਸਰਕਾਰਾਂ ਨੇ ਪੰਜ ਸਾਲਾਂ ਵਿੱਚ ਵੀ ਨਹੀਂ ਕੀਤੇ। ਸਰਕਾਰਾਂ ਬਦਲਦੀਆਂ ਰਹੀਆਂ ਪੱਗਾਂ ਦੇ ਰੰਗ ਬਦਲਦੇ ਰਹੇ, ਕਦੇ ਨੀਲੀਆਂ ਪੱਗਾਂ ਅਤੇ ਕਦੇ ਚਿੱਟੀਆਂ ਪੱਗਾਂ ਵਾਲੇ ਪਰ ਇਸ ਵਾਰ ਅਸਲ ਵਿੱਚ ਬਦਲਾਅ ਆਇਆ ਹੈ। ਦੇਖੋ ਤਿੰਨ ਪਿੱਛਲੇ ਮਹੀਨੇ ਵਿੱਚ 5500 ਏਕੜ ਸਰਕਾਰੀ ਜਮੀਨਾਂ 'ਤੇ ਕਬਜੇ ਹਟਾਏ ਹਨ। ਸੂਬੇ ਵਿੱਚ 25 ਹਜਾਰ ਨੌਕਰੀਆਂ 'ਤੇ ਕੰਮ ਸ਼ੁਰੂ ਹੋ ਚੁੱਕਾ ਹੈ। ਇਹ ਜਿਹੜੀਆਂ ਨੌਕਰੀਆਂ ਸਿਫਾਰਸ਼ ਜਾਂ ਪੈਸੇ ਵਾਲੇ ਨੂੰ ਨਹੀਂ ਮਿਲਣੀਆਂ। ਯੋਗਤਾ ਦੇ ਆਧਾਰ ਤੇ ਨੌਕਰੀਆਂ ਮਿਲਣਗੀਆਂ। ਜਿਹੜੇ ਬੱਚੇ, ਬੱਚੀਆਂ ਨੇ ਚੰਗੀ ਪੜਾਈ ਕੀਤੀ ਆ ਟੈਸਟ ਪਾਸ ਕੀਤੇ ਹਨ ਮੈਰਿਟ ਦੇ ਅਧਾਰ ਤੇ ਨੌਕਰੀਆਂ ਮਿਲਣਗੀਆਂ। ਸਰਕਾਰ ਦੁਆਰਾ ਚੰਗੇ ਫੈਂਸਲੇ ਲਿਤੇ ਗਏ ਹਨ। ਜਿਵੇਂ ਕਿ ਲਰਨਿੰਗ ਲਾਇਸੈਂਸ ਆਨਲਾਈਨ ਬਣਵਾਉਣ ਦੀ ਸ਼ੁਰੂਆਤ, ਪੰਜ ਤੋਂ ਸਵਾ ਪੰਜ ਲੱਖ ਹਰ ਸਾਲ ਬਣਦਾ ਹੈ। ਜਿਹੜੇ ਕਿ ਪਿੱਛਲੇ ਸਮੇਂ ਵਿੱਚ R.T.O. ਦਫਤਰਾਂ ਵਿੱਚ ਇੱਕ ਇੱਕ ਬੱਚੇ ਨਾਲ ਉਹਨਾਂ ਦੇ ਦੋ ਦੋ ਸਾਥੀ ਚੱਲੇ ਜਾਂਦੇ ਸੀ। ਉਹਨਾਂ ਦੇ ਨਾਲ R.T.O. ਦਫਤਰ, S.D.M. ਦਫਤਰਾਂ ਵਿੱਚ  ਖੱਜਲ ਖੁਆਰੀ ਹੁੰਦੀ ਸੀ ਕਰੋੜਾਂ ਰੁਪਏ ਦੀ ਰਿਸ਼ਵਤ ਖਤਮ ਹੋਵੇਗੀ। 

ਉਹਨਾਂ ਵਿਧਾਇਕਾਂ ਡਾ. ਅਮਨਦੀਪ ਕੌਰ ਅਰੋੜਾ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਮੋਗਾ ਵਿੱਚ ਬਹੁਤ ਜਲਦ ਵੋਲੋਵੋ ਬੱਸ ਸੇਵਾ ਦਿੱਲੀ ਏਅਰ ਪੋਰਟ ਵਾਸਤੇ ਸ਼ੁਰੂ ਹੋਵੇਗੀ। ਉਨ੍ਹਾਂ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ  ਕਿ ਮਾਫੀਏ ਨੂੰ ਦੋ-ਤਿੰਨ ਸਰਕਾਰਾਂ ਦੀ ਸਰਪ੍ਰਸਤੀ ਹੁੰਦੀ ਸੀ। ਕਾਂਗਰਸੀਏ ਤੇ ਅਕਾਲੀ ਰਲੇ ਸੀ।ਉਨ੍ਹਾਂ ਕਿਹਾ ਕਿ ਦਿੱਲੀ ਏਅਰਪੋਰਟ ਲਈ 55 ਬੱਸਾਂ ਚੱਲਿਆ ਕਰਨਗੀਆਂ। ਸਭ ਤੋਂ ਵੱਧ ਕਿਰਾਇਆ ਅੰਮ੍ਰਿਤਸਰ ਤੋਂ ਦਿੱਲੀ 1390 ਹੈ। ਬਾਕੀ ਸ਼ਹਿਰਾਂ ਤੋਂ ਕਿਰਾਇਆ 1100 ਦੇ ਕਰੀਬ ਹੈ। ਟਿਕਟ ਕੈਂਸਲ 'ਤੇ 100 ਫੀਸਦੀ ਪੈਸੇ ਵਾਪਸੀ ਹੋਏਗੀ।

ਇਸ ਸਮੇਂ ਉਹਨਾਂ ਨਾਲ ਆਮ ਆਦਮੀ ਪਾਰਟੀ ਦੇ ਬਲਜੀਤ ਸਿੰਘ ਚਾਨੀ, ਜਗਸੀਰ ਹੁੰਦਲ, ਸਰਬਜੀਤ ਕੌਰ ਰੋਡੇ ਹਰਜਿੰਦਰ ਸਿੰਘ ਰੋਡੇ, ਅਮਨ ਰਖਰਾ, ਅਮਿਤ ਪੁਰੀ, ਮਿਲਾਪ ਸਿੰਘ, ਸੰਦੀਪ ਨੰਨੂ, ਵਰਿੰਦਰ ਰਤੀਆਂ, ਜਗਦੀਸ਼ ਸ਼ਰਮਾ, ਰਜਿੰਦਰ ਸਿੰਘ, ਹਰਮਿੰਦਰ ਮਿੰਦਾ, ਗੁਰਮੁਖ ਸਿੰਘ, ਅਮਨਪ੍ਰੀਤ ਸਿੰਘ, ਸੁਰਿੰਦਰ ਸਿੰਘ, ਗੁਰਵੰਤ ਸਿੰਘ ਅਤੇ ਹੋਰ ਆਪ ਆਗੂ ਮਜ਼ੂਦ ਸਨ।