ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਧਰਮਕੋਟ ਦੀਆਂ ਵਿਦਿਆਰਥਣਾਂ ਨੇ ਝੁਲਾਏ ਜਿੱਤ ਦੇ ਝੰਡੇ

ਮੋਗਾ,16 ਜੂਨ (ਜਸ਼ਨ ):  ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਧਰਮਕੋਟ ਦੀਆਂ ਵਿਦਿਆਰਥਣਾਂ ਨਵੀਆ ਮਹਾਜਨ ਐਲ. ਐਲ. ਬੀ. ਸੈਕਿੰਡ ਸਮੈਸਟਰ ਅਤੇ ਮਾਨਿਲ ਮਹਾਜਨ ਬੀ. ਏ. ਐਲ. ਐਲ. ਬੀ. ਸੈਕਿੰਡ ਸਮੈਸਟਰ ਨੇ ਬੈਡਮਿੰਟਨ ਦੇ ਓਪਨ ਟੂਰਨਾਮੈਂਟ ਦੌਰਾਨ ਯੋਗਾਂਡਾ, ਥਾਈਲੈਂਡ ਅਤੇ ਨੀਦਰਲੈਂਡ ਦੇਸ਼ਾਂ ਵਿੱਚ ਜਾ ਕੇ ਭਾਗ ਲਿਆ ਅਤੇ ਵਧੀਆ ਪ੍ਰਦਰਸ਼ਨ ਕੀਤਾ। ਨਵੀਆ ਨੇ ਪੂਰੀ ਦੁਨੀਆਂ ਵਿਚ 1187 ਅਤੇ ਮਾਨਿਲ ਮਹਾਜਨ ਨੇ 728 ਵਾਂ ਰੈਂਕ ਪ੍ਰਾਪਤ ਕਰਕੇ ਜਿੱਥੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਓਥੇ ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਦੇ ਨਾਅ ਨੂੰ ਵੀ ਚਾਰ ਚੰਨ ਲਗਾਏ ਹਨ। ਕਾਲਜ ਦੇ ਪ੍ਰਧਾਨ ਦਵਿੰਦਰਪਾਲ ਸਿੰਘ ਅਤੇ  ਚੇਅਰਮੈਨ ਰਵਿੰਦਰ ਗੋਇਲ ਨੇ   'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਦੱਸਿਆ ਕਿ ਇਹ ਵਿਦਿਆਰਥਣਾਂ ਇਕ ਦਿਨ ਪੂਰੇ ਭਾਰਤ ਦੀ ਅਗਵਾਈ ਕਰਨਗੀਆਂ ਅਤੇ ਦੇਸ਼ ਵਾਸਤੇ ਗੋਲਡ ਮੈਡਲ ਜਿੱਤ ਕੇ ਲਿਆਉਣਗੀਆਂ। ਦਵਿੰਦਰਪਾਲ ਨੇ ਕਿਹਾ ਕਿ ਕਾਲਜ ਦੇ ਸਾਲਾਨਾ ਫੰਕਸ਼ਨ ਤੇ ਵਿਦਿਆਰਥਣਾਂ ਨੂੰ ਸਨਮਾਨਤ ਕੀਤਾ ਜਾਵੇਗਾ। ਇਸ ਮੌਕੇ ਤੇ ਪੰਜਾਬ ਯੂਨੀਵਰਸਿਟੀ ਦੇ ਮੈਂਬਰ ਡਾ ਮੁਕੇਸ਼ ਅਰੋੜਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਪ੍ਰਿੰਸੀਪਲ ਡਾ ਦਲੀਪ ਕੁਮਾਰ ਪੱਟੀ ਨੇ ਵਿਦਿਆਰਥਣਾਂ ਦੇ ਮਾਤਾ ਪਿਤਾ ਨਾਮ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। 

 

   

Translate message
Turn off for: Punjabi