ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਦੀ ਪ੍ਰੇਰਨਾ ਨਾਲ ਸੈਂਕੜੇ ਵਿਅਕਤੀ ਭਾਰਤੀ ਜਨਤਾ ਪਾਰਟੀ ਵਿਚ ਹੋਏ ਸ਼ਾਮਲ

* ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਨਾਲ ਜੁੜੇ ਕੇਡਰ ਦੇ ਭਾਜਪਾ ਵਿਚ ਆਉਣ ਨਾਲ ਭਾਜਪਾ ਦੀ ਸਥਿਤੀ ਹੋਈ ਮਜਬੂਤ --ਸੁਨੀਲ ਕੁਮਾਰ ਜਾਖੜ
ਮੋਗਾ, 14 ਜੂਨ (ਜਸ਼ਨ): ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਸਿਆਸਤ ’ਤੇ ਗੂੜ੍ਹੀ ਪਕੜ ਰੱਖਣ ਵਾਲੇ ਸ਼੍ਰੀ ਸੁਨੀਲ ਕੁਮਾਰ ਜਾਖੜ ਦੀ ਹਾਜ਼ਰੀ ਵਿਚ ਭਾਜਪਾ ਰੈਲੀ ਦੌਰਾਨ ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਦੀ ਪ੍ਰੇਰਨਾ ਨਾਲ ਸੈਂਕੜੇ ਵਿਅਕਤੀਆਂ ਦੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਨਾਲ ਜ਼ਿਲ੍ਹੇ ਵਿਚ ਭਾਜਪਾ ਦੀ ਸਥਿਤੀ ਬੇਹੱਦ ਮਜਬੂਤ ਹੋ ਗਈ ਹੈ। ਬੇਸ਼ੱਕ ਇਹ ਰੈਲੀ ਜ਼ਿਲ੍ਹਾ ਪੱਧਰੀ ਸੀ ਪਰ ਬਹੁਤੇ ਲੋਕ ਵਿਧਾਇਕ ਡਾ: ਹਰਜੋਤ ਕਮਲ ਦੀ ਕਰਮਭੂਮੀ ਰਹੇ ਮੋਗਾ ਹਲਕੇ ਦੇ ਪੇਂਡੁੂ ਖੇਤਰ ਤੋਂ ਆਏ ਸਨ ਅਤੇ ਭਾਜਪਾ ਵਿਚ ਸ਼ਾਮਲ ਹੋ ਗਏ। ਇਹ ਵੀ ਜ਼ਿਕਰਯੋਗ ਹੈ ਕਿ ਅਕਾਲੀ ਭਾਜਪਾ ਗੱਠਜੋੜ ਵੇਲੇ ਭਾਜਪਾ ਨੂੰ ਸ਼ਹਿਰੀ ਆਧਾਰ ਵਾਲੀ ਪਾਰਟੀ ਸਮਝਿਆ ਜਾਂਦਾ ਸੀ ਪਰ ਹੁਣ ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਦੇ ਭਾਜਪਾ ਵਿਚ ਸ਼ਾਮਲ ਹੋਣ ਉਪਰੰਤ ਉਹਨਾਂ ਦੇ ਪੇਂਡੂ ਜਨਤਕ ਆਧਾਰ ਦੇ ਭਾਜਪਾ ਵੱਲ ਰੁਖ ਕਰਨ ਨਾਲ ਹੁਣ ਮੋਗਾ ਜ਼ਿਲ੍ਹੇ ਵਿਚ ਭਾਜਪਾ ਪਿੰਡਾਂ ਵਿਚ ਵੀ ਮਜਬੂਤੀ ਦੇ ਆਲਮ ਵਿਚ ਹੈ ਜਿਸ ਦਾ ਸਪੱਸ਼ਟ ਅਸਰ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਦਿਖਾਈ ਦੇਣਾ ਤੈਅ ਹੈ। ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਦੇ ਪ੍ਰਭਾਵ ਵਾਲੇ ਵਿਅਕਤੀਆਂ ਦੀ ਲੰਮੀ ਕਤਾਰ ਜਦੋਂ ਭਾਜਪਾ ਵਿਚ ਸ਼ਾਮਲ ਹੋ ਰਹੀ ਸੀ ਤਾਂ ਰੈਲੀ ਦੀ ਸਫਲਤਾ ਤੋਂ ਗੱਦ ਗੱਦ ਹੋਏ ਵੱਡੇ ਕੱਦ ਵਾਲੇ ਆਗੂ ਸੁਨੀਲ ਜਾਖੜ,  ਡਾ: ਹਰਜੋਤ ਕਮਲ ਦੇ ਲੋਕਾਂ ਵਿਚ ਪਾਏ ਜਾ ਰਹੇ ਇਸ ਪ੍ਰਭਾਵ ਤੋਂ ਪ੍ਰਭਾਵਿਤ ਜਾਪੇ।ਰੈਲੀ ਦੌਰਾਨ ਹਰਜੋਤ ਦੇ ਸਮਰਥਕਾਂ ਦੇ ਸ਼ਾਮਿਲ ਹੋਣ ਤੇ ਫਿਰ ਭਾਜਪਾ 'ਚ ਸ਼ਮੂਲੀਅਤ ਕਰਨ ਨਾਲ ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਦੇ ਭਾਜਪਾ ਵਿਚ ਸ਼ਾਮਿਲ ਹੋਣ ਦੇ ਫੈਸਲੇ ਦੇ ਸਹੀ ਹੋਣ ਤੇ ਵੀ ਮੋਹਰ ਲੱਗ ਗਈ ਹੈ। ਇਸ ਰੈਲੀ ਦੌਰਾਨ ਸ਼੍ਰੀ ਸੁਨੀਲ ਕੁਮਾਰ ਜਾਖੜ, ਪੰਜਾਬ ਭਾਜਪਾ ਦੇ ਪ੍ਰਵਕਤਾ ਗੁਰਦੀਪ ਗੋਸ਼ਾ ਅਤੇ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਨੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਸਰਪੰਚ ਤਰਸੇਮ ਸਿੰਘ ਖੋਸਾ ਪਾਂਡੋ, ਸੰਜੇ ਗੋਇਲ, ਅਸ਼ੋਕ ਚੰਚਲ ਆਪਣੇ ਸਾਥੀਆਂ ਸਮੇਤ, ਲਖਵੰਤ ਸਿੰਘ ਸਰਪੰਚ ਸਾਫੂਵਾਲਾ, ਸ਼੍ਰੀਮਤੀ ਕਮਲਜੀਤ ਕੌਰ ਪ੍ਰਧਾਨ, ਸੰਜੀਵ ਕੁਮਾਰ ਤਾਇਲ, ਲਾਲਾ, ਵਿਨੇ ਬਾਲੀ, ਰਾਜੀਵ ਗੁਪਤਾ, ਸੁਖਦੇਵ ਸਿੰਘ ਸੁੱਖਾ ਕੋਠੇ ਪੱਤੀ ਮੁਹੱਬਤ , ਗੋਬਿੰਦ ਸਿੰਘ ਕੋਠੇ ਪੱਤੀ ਮੁਹੱਬਤ, ਰਾਜੂ ਕੁਮਾਰ, ਸ਼੍ਰੀ ਕਾਲੀ ਕੁਮਾਰ, ਬਿੰਦਰ ਸਿੰਘ, ਭੀਮ ਕੁਮਾਰ, ਮਨੀ ਕੁਮਾਰ, ਅਰੁਨ ਕੁਮਾਰ, ਬਿੱਟੂ ਸਪੀਕਰਾਂ ਵਾਲੇ , ਸ਼੍ਰੀ ਰਾਮ ਸ਼ਰਨ ਚਾਵਲਾ,ਸ਼੍ਰੀ ਆਸ਼ੂ ਸ਼ਰਮਾ, ਸ਼੍ਰੀ ਰਾਜ ਕੁਮਾਰ ਰਾਜੂ, ਜਸਵਿੰਦਰ ਸਿੰਘ, ਵਿੱਕੀ ਸੇਖਾ ਖੁਰਦ, ਸੂਬੇਦਾਰ ਗੁਰਦੀਪ ਸਿੰਘ,ਬਿਮਲਾ ਦੇਵੀ , ਹਰਮੇਸ਼ ਸਿੰਘ ੇਸ਼ੀ, ਮੜਜੀਤ ਸਿੰਘ ਮੋਨੂੰ, ਗੁਰਪ੍ਰੀਤ ਸਿੰਘ ਨੀਲੂ ਸਾਥੀਆਂ ਸਮੇਤ, ਹਰਪ੍ਰੀਤ ਸਿੰਘ ਜੀਤਾ ਘੱਲ ਕਲਾਂ , ਸਤਨਾਮ ਸਿੰਘ ਮੋਠਾਂਵਾਲੀ ਨੂੰ ਪਾਰਟੀ ‘ਚ ਆਉਣ ’ਤੇ ਜੀ ਆਇਆਂ ਆਖਿਆ ।