ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਵਾਤਾਵਰਣ ਨੂੰ ਸਵੱਛ ਬਨਾਉਣ ਲਈ ਲਗਾਏ ਬੂਟੇ
ਬਾਘਾ ਪੁਰਾਣਾ, 12 ਜੂਨ (ਜਸ਼ਨ): ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਅੱਜ ਹਲਕਾ ਬਾਘਾ ਪੁਰਾਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਆਪਣਾ ਯੋਗਦਾਨ ਪਾਉਂਦਿਆਂ ਹਲਕਾ ਬਾਘਾ ਪੁਰਾਣਾ ਨੂੰ ਸਵੱਛ ਬਨਾਉਣ ਲਈ ਆਪਣੀ ਟੀਮ ਨੂੰ ਲੈ ਕੇ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਪਹਿਲੇ ਦਿਨ ਪੌਦੇ ਲਗਾਉਣ ਦੀ ਸ਼ੁਰੂਆਤ ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਸ਼ਹਿਰ ਬਾਘਾ ਪੁਰਾਣਾ ਤੋਂ ਕੀਤੀ ਜਿਸ ਵਿਚ ਉਨ੍ਹਾਂ ਦਾ ਪਹਿਲੇ ਦਿਨ ਸਹਿਯੋਗ ਥਾਣਾ ਬਾਘਾ ਪੁਰਾਣਾ ਦੇ ਮੁਖੀ ਸਬ ਇੰਸਪੈਕਟਰ ਜਤਿੰਦਰ ਸਿੰਘ ਨੇ ਦਿੰਦਿਆਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਦਿਨੋਂ ਦਿਨ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣਾ ਸਾਡਾ ਸਾਰਿਆਂ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਇਸ ਹਰ ਇਕ ਸ਼ਹਿਰ ਵਾਸੀ ਦਾ ਫਰਜ਼ ਬਣਦਾ ਹੈ ਕਿ ਉਹ ਇਕ-ਇਕ ਪੌਦਾ ਲਾ ਕੇ ਉਨ੍ਹਾਂ ਦੀ ਸਾਂਭ ਸੰਭਾਲ ਕਰੇਂ ਤਾਂ ਹੀ ਅਸੀਂ ਵਾਤਾਵਰਣ ਨੂੰ ਸਵੱਛ ਬਣਾ ਸਕਦੇ ਹਾਂ। ਇਸ ਮੌਕੇ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਮੂਹ ਵਲੰਟੀਅਰਾਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਬਾਘਾ ਪੁਰਾਣਾ ਨੂੰ ਸੁੰਦਰ ਬਣਾਉਣ ਲਈ ਨਗਰ ਕੌਂਸਲ ਦਾ ਸਹਿਯੋਗ ਜ਼ਰੁੂਰ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਜਿੱਥੇ ਖੁਸ਼ੀ ਦੇ ਮੌਕਿਆਂ ’ਤੇ ਇੰਨ੍ਹਾਂ ਜ਼ਿਆਦਾ ਖਰਚੇ ਕਰਦੇ ਹਾਂ ਉਥੇ ਸਾਨੂੰ ਪੌਦੇ ਵੀ ਲਗਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਅੱਜ ਨਾ ਸੰਭਲੇ ਤਾਂ ਆਉਣ ਵਾਲੀ ਪੀੜੀ ਕਦੇ ਸਾਨੂੰ ਮੁਆਫ਼ ਨਹੀਂ ਕਰੇਗੀ। ਇਸ ਲਈ ਉਨ੍ਹਾਂ ਦੇ ਹਲਕੇ ਦੇ ਹਰ ਘਰ ਦੇ ਮੈਂਬਰ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰ ਇਕ ਇਕ ਦਰੱਖਤ ਜ਼ਰੂਰ ਲਗਾਉਣ। ਉਨ੍ਹਾਂਕਿਹਾ ਕਿ ਜੇਕਰ ਇਕ ਨਾਗਰਿਕ ਇਕ ਦਰੱਖਤ ਲਗਾਵੇਗਾ ਤਾਂ ਅਸੀਂ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਅ ਸਕੇਗਾ। ਇਸ ਮੌਕੇ ਉਹਨਾਂ ਨਾਲ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਮਨਚੰਦਾ, ਹਰਪ੍ਰੀਤ ਰਿੰਟੂ, ਸੋਨੀ, ਅਮਨ ਰਖਰਾ, ਦੀਪਕ ਸਮਾਲਸਰ, ਲਖਵੀਰ ਖੋਖਰ, ਗੁਰਪ੍ਰੀਤ ਸਿੰਘ ਅਤੇ ਹੋਰ ਆਗੂ ਮਜ਼ੂਦ ਸਨ।