ਨਿਊਜ਼ੀਲੈਂਡ ਪੜਾਈ ਵੀਜ਼ਾ ਦਾ ਮਾਈਕਰੋ ਗਲੋਬਲ ਵਿਖੇ ਵਿਸ਼ੇਸ ਸੈਮੀਨਾਰ :- ਚਰਨਜੀਤ ਸਿੰਘ ਝੰਡੇਆਣਾ

ਮੋਗਾ, 28 (ਜਸ਼ਨ): ਮੋਗਾ ਸ਼ਹਿਰ ਦੀ ਸਿਰਮੋਰ ਸੰਸਥਾ ਮਾਈਕਰੋ ਗਲੋਬਲ ਅਕਾਲਸਰ ਚੌਕ ਸਥਿਤ ਵੱਲੋ ਨਿਰਾਸ਼ ਵਿਦਿਆਰਥੀ ਜੋ ਕਿ 5.5 ਬੈਂਡ ਨਾਲ ਆਪਣੇ ਵਿਦੇਸ਼ ਪੜਾਈ ਕਰਨ ਦੇ ਸੁਪਨੇ ਨੂੰ ਪੂਰਾ ਨਹੀ ਕਰ ਸਕਦੇ ਉਹਨਾ ਲਈ ਸੰਸਥਾ ਵਿਖੇ ਨਿਊਜੀਲੈਂਡ ਪੜਾਈ ਕਰਨ ਦਾ ਵਿਸ਼ੇਸ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਜੋ ਕਿ 4 ਜੂਨ 2022 ਨੂੰ ਸਵੇਰੇ 10 ਵਜੇ ਤੋ ਸ਼ਾਮ 5 ਵਜੇ ਤੱਕ ਸੰਸਥਾ ਵਿਖੇ ਹੋ ਰਿਹਾ ਹੈ । ਇਸ ਸੈਮੀਨਾਰ ਚ’ ਨਿਊਜੀਲੈਂਡ ਦੇ ਇੰਮੀਗਰੇਸ਼ਨ ਵਕੀਲ ਸ਼ਿਰਕਤ ਕਰ ਰਹੇ ਹਨ ਜੋ ਵਿਦਿਆਰਥੀਆਂ ਨੂੰ ਕੋਰਸ ਸੰਬੰਧੀ ਸਹੀ ਜਾਣਕਾਰੀ ਦੇਣਗੇ ਤਾਂ ਜੋ ਵਿਦਿਆਰਥੀਆ ਨੂੰ ਵੀਜ਼ਾ ਲੈਣ ਚ’ ਕੋਈ ਪਰੇਸ਼ਾਨੀ ਨਾ ਆਵੇ । ਇਸ ਮੌਕੇ ਸੰਸਥਾ ਦੇ ਸੰਚਾਲਕ ਚਰਨਜੀਤ ਸਿੰਘ ਝੰਡੇਆਣਾ ਵੱਲੋ ਨਿਰਾਸ਼ ਵਿਦਿਆਰਥੀਆ ਨੂੰ ਵਿਸ਼ੇਸ਼ ਤੌਰ ਤੇ ਕਿਹਾ ਗਿਆ ਹੈ । ਇਹ ਸੈਮੀਨਾਰ ਵਿਦਿਆਰਥੀਆ ਲਈ ਲਾਹੇਵੰਦ ਹੋਵੇਗਾ ਕਿਉਕਿ ਨਿਊਜ਼ੀਲੈਂਡ ਨੇ ਵਿਦਿਆਰਥੀਆ ਲਈ ਦਰਵਾਜੇ ਖੋਲ੍ਹ ਦਿੱਤੇ ਹਨ ਅਤੇ ਬੁਹਤ ਸਾਰੇ ਬਦਲਾਅ ਵੀ ਕੀਤੇ ਹਨ ਜਿੰਨਾ ਨਾਲ ਵਿਦਿਆਰਥੀਆ ਨੂੰ ਬੁਹਤ ਸਾਰੇ ਲਾਭ ਪ੍ਰਾਪਤ ਹੋਣਗੇ ਅਤੇ ਵਿਦਿਆਰਥੀ ਅਪਣਾ ਪਰਿਵਾਰ ਸਮੇਤ ਪੱਕੇ ਤੌਰ ਤੇ ਵੀ ਰਹਿ ਸਕਦੇ ਹਨ । ਨਿਊਜੀਲੈਂਡ ਵਿਦਿਆਰਥੀਆ ਦੀ ਪਹਿਲੀ ਪਸੰਦ ਹੈ ਜੋ ਕਿ ਇੱਕ ਕਰਾਇਮ ਫਰੀ ਦੇਸ਼ ਹੈ ਅਤੇ ਵਿਦਿਆਰਥੀਆ ਲਈ ਸਭ ਤੋ ਜ਼ਿਆਦਾ ਸੱੁਰਖਿਅਤ ਦੇਸ਼ ਹੈ ਜਿੰਨਾ ਵਿਦਿਆਰਥੀਆਂ ਨੇ ਨਿਊਜੀਲੈਡ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈ ਉਹ ਸੈਮੀਨਾਰ ਚ’ ਆ ਸਕਦੇ ਹਨ । ਸੈਮੀਨਾਰ ਦੀ ਕੋਈ ਵੀ ਰਜਿਸ਼ਟਰੇਸ਼ਨ ਫੀਸ ਨਹੀ ਹੈ ।