ਬੂਟਾ ਸਿੰਘ ਦੌਲਤਪੁਰਾ ਨੂੰ ਸਦਮਾ, ਪਿਤਾ ਦੀ ਮੌਤ, ਅੰਤਿਮ ਸਸਕਾਰ 23 ਮਈ ਸੋਮਵਾਰ ਨੂੰ

ਮੋਗਾ, 22 ਮਈ (ਜਸ਼ਨ): ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ  ਬੂਟਾ ਸਿੰਘ ਦੌਲਤਪੁਰਾ ਨੂੰ ਉਸ ਸਮੇਂ ਡੂੰਘਾ ਸਦਮਾ ਪੁੱਜਾ ਜਦੋਂ ਉਹਨਾਂ ਦੇ  ਪਿਤਾ ਸ੍ਰ ਮਹਿੰਦਰ ਸਿੰਘ ਗਿੱਲ ਦੀ ਦਿਲ ਦਾ ਦੌਰਾ ਪੈਣ ਨਾਲ  ਅਚਾਨਕ  ਮੌਤ ਹੋ ਗਈ ।  ਬੂਟਾ ਸਿੰਘ ਦੌਲਤਪੁਰਾ ਦੁਪਹਿਰ ਸਮੇਂ ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਦੇ  ਅੰਤਿਮ ਸਸਕਾਰ ਸਬੰਧੀ ਪ੍ਰਬੰਧਾਂ ਤੇ ਨਜ਼ਰਸਾਨੀ ਕਰ ਰਹੇ ਸਨ ਪਰ ਉਹਨਾਂ ਦੇ ਪਿਤਾ ਦੀ ਤਬੀਅਤ ਨਾਸਾਜ਼ ਹੋਣ ਸਬੰਧੀ ਆਏ ਫੋਨ ਉਪਰੰਤ ਉਹ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਜ਼ਿਲਾ ਪ੍ਰਧਾਨ ਅਮਰਜੀਤ ਸਿੰਘ ਲੰਢੇ ਕੇ ਨਾਲ ਦੌਲਤਪੁਰਾ ਰਵਾਨਾ ਹੋ ਗਏ ਪਰ ਉਹਨਾਂ ਦੇ ਪਿਤਾ ਨੂੰ ਬਚਾਇਆ ਨਹੀਂ ਜਾ ਸਕਿਆ। ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਜ਼ਿਲਾ ਪ੍ਰਧਾਨ ਅਮਰਜੀਤ ਸਿੰਘ ਲੰਢੇ ਕੇ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ੍ਰ ਮਹਿੰਦਰ ਸਿੰਘ ਗਿੱਲ  ਦਾ ਅੰਤਿਮ ਸਸਕਾਰ 23  ਮਈ ਸੋਮਵਾਰ ਨੂੰ ਸਵੇਰੇ 10 ਵਜੇ ਕੀਤਾ ਜਾਵੇਗਾ।